ਅਮਰੀਕੀ ਮਿਲਟਰੀ ਦੇ ਸਮੁੰਦਰੀ ਜਹਾਜ਼ ਨੇ ਈਰਾਨ ਦੀਆਂ ਕਿਸ਼ਤੀਆਂ ‘ਤੇ ਚੇਤਾਵਨੀ ਲਈ ਚਲਾਈਆਂ ਤਕਰੀਬਨ 30 ਗੋਲੀਆਂ

251

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 11 ਮਈ 2021
ਅਮਰੀਕਾ ਦੇ ਮਿਲਟਰੀ ਸਮੁੰਦਰੀ ਜਹਾਜ਼ ਨੇ ,ਚੇਤਾਵਨੀ ਦੇਣ ਦੇ ਇਰਾਦੇ ਨਾਲ ਈਰਾਨ ਦੀਆਂ ਕਿਸ਼ਤੀਆਂ ‘ਤੇ ਗੋਲੀ ਚਲਾਈ ਹੈ ,ਜੋ ਕਿ ਜਹਾਜ਼ ਵੱਲ ਆ ਰਹੀਆਂ ਸਨ। ਇਸ ਬਾਰੇ ਪੈਂਟਾਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇੱਕ ਅਮਰੀਕੀ ਰੱਖਿਅਕ ਸਮੁੰਦਰੀ ਜਹਾਜ਼ ਨੇ ਈਰਾਨੀ ਫੌਜੀ ਕਿਸ਼ਤੀਆਂ ‘ਤੇ ਲੱਗਭਗ 30 ਚੇਤਾਵਨੀ ਵਾਰ ਕੀਤੇ ਜੋ ਕਿ ਸੋਮਵਾਰ ਨੂੰ ਹਰਮੂਜ਼ ਵਿੱਚ ਅਮਰੀਕੀ ਸਮੁੰਦਰੀ ਜਹਾਜ਼ਾਂ ਦੇ ਨੇੜੇ ਆ ਗਈਆਂ ਸਨ। ਅਮਰੀਕੀ ਨੇਵੀ ਦੇ ਛੇ ਸਮੁੰਦਰੀ ਜਹਾਜ਼ ਸਮੁੰਦਰੀ ਇੱਕ ਮਿਜ਼ਾਈਲ ਪਣਡੁੱਬੀ ਨੂੰ ਲੈ ਕੇ ਜਾ ਰਹੇ ਸਨ ਜਦੋਂ ਈਰਾਨ ਦੇ ਗਾਰਡਾਂ ਦੀਆਂ ਘੱਟੋ ਘੱਟ 13 ਹਥਿਆਰਬੰਦ ਸਪੀਡਬੋਟਾਂ ਤੇਜ਼ ਰਫਤਾਰ ਨਾਲ ਪਿੱਛੇ ਤੋਂ ਆ ਗਈਆਂ ਸਨ। ਪੈਂਟਾਗਨ ਦੇ ਪ੍ਰੈਸ ਸਕੱਤਰ ਜੋਹਨ ਕਿਰਬੀ ਅਨੁਸਾਰ ਉਹ ਬਹੁਤ ਹੀ ਹਮਲਾਵਰ ਤਰੀਕੇ ਨਾਲ ਕੰਮ ਕਰ ਰਹੇ ਸਨ। ਇਸ ਲਈ ਕੋਸਟ ਗਾਰਡ ਕਟਰ ਮੂਈ ਨੇ ਈਰਾਨ ਦੀਆਂ ਕਿਸ਼ਤੀਆਂ ਸਮੁੰਦਰੀ ਜਹਾਜ਼ਾਂ ਦੇ ਰਸਤੇ ਬਦਲਣ ਤੋਂ ਪਹਿਲਾਂ 50 ਕੈਲੀਬਰ ਮਸ਼ੀਨ ਗਨ ਤੋਂ ਚੇਤਾਵਨੀ ਸ਼ਾਟ ਕੀਤੇ। ਇਹ ਘਟਨਾ ਪਿਛਲੇ ਮਹੀਨੇ ਦੇ ਅੰਦਰ ਇਹ ਦੂਜੀ ਵਾਰ ਸੀ, ਜਦੋਂ ਅਮਰੀਕਾ ਦੇ ਸੈਨਿਕ ਜਹਾਜ਼ਾਂ ਨੇ ਖੇਤਰ ਵਿੱਚ ਈਰਾਨ ਦੇ ਅਰਧ ਸੈਨਿਕ ਇਨਕਲਾਬੀ ਗਾਰਡਾਂ ਉੱਪਰ ਚਿਤਾਵਨੀ ਦੇਣ ਲਈ ਗੋਲੀਆਂ ਚਲਾਈਆਂ ਸਨ। ਕਿਰਬੀ ਅਨੁਸਾਰ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਅਤੇ ਇੱਕ ਅਜਿਹੀ ਕਿਸਮ ਦੀ ਗਤੀਵਿਧੀ ਹੈ ਜੋ ਕਿਸੇ ਨੂੰ ਠੇਸ ਪਹੁੰਚਾ ਸਕਦੀ ਹੈ ਅਤੇ ਇਹ ਕਿਸੇ ਦੇ ਹਿੱਤਾਂ ਦੀ ਪੂਰਤੀ ਨਹੀਂ ਕਰਦੀ।

Real Estate