ਚੀਨ ਦਾ 21 ਟਨ ਭਾਰਾ ਰਾਕਟ ਹਿੰਦ ਮਹਾਸਾਗਰ ‘ਚ ਡਿੱਗਿਆ

193

ਕਾਫੀ ਦਿਨਾਂ ਤੋਂ ਚਰਚਾ ਵਿੱਚ ਰਿਹਾ ਚੀਨੀ ਬੇਕਾਬੂ ਰਾਕਟ ਹਿੰਦ ਮਹਾਸਾਗਰ ਵਿੱਚ ਡਿੱਗ ਪਿਆ । ਵਾਯੂਮੰਡਲ ‘ਚ ਦਾਖਲ ਹੋਣ ਮਗਰੋਂ ਇਸਦਾ ਜਿ਼ਆਦਾਤਰ ਹਿੱਸਾ ਸੜ ਕੇ ਸੁਆਹ ਹੋ ਰਿਹਾ ਸੀ । ਯੂ ਐਸ ਸਪੇਸ ਫੋਰਸ ਨੇ 18ਵੇਂ ਕੰਟਰੋਲ ਸਕਾਡਰਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਲਾਂਗ ਮਾਰਚ 5ਬੀ ਨਾਂਮ ਦੇ ਇਸ ਰਾਕਟ ਨੂੰ 29 ਅਪ੍ਰੈਲ ਨੂੰ ਚੀਨ ਨੇ ਹਾਈਨਾਨ ਟਾਪੂ ਤੋਂ ਲਾਂਚ ਕੀਤਾ ਸੀ । ਇਹ ਚੀਨ ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਪ੍ਰਮੁੱਖ ਮਡਿਊਲ ਨੂੰ ਪ੍ਰਿਥਵੀ ਦੇ ਹੇਠਲੀ ਤਹਿ ਵੱਲ ਲੈ ਕੇ ਜਾ ਰਿਹਾ ਸੀ ।
ਪਹਿਲਾਂ ਦੀ ਦੱਖਣ ਪੂਰਬੀ ਅਮਰੀਕਾ , ਮੈਕਸੀਕੋ , ਮੱਧ ਅਮਰੀਕਾ , ਕਰੇਬੀਅਨ , ਪੇਰੂ, ਇਕਵਾਡੋਰ , ਕੋਲੰਬੀਆ, ਵੇਨੇਜੁਏਲਾ , ਦੱਖਣੀ ਯੂਰੋਪ , ਉਤਰ ਜਾਂ ਮੱਧ ਅਫਰੀਕਾ , ਮੱਧ ਪੂਰਬ , ਦੱਖਣ ਭਾਰਤ ਜਾਂ ਆਸਟਰੇਲੀਆ ਵਿੱਚ ਡਿੱਗਣ ਦੀ ਸੰਭਾਵਨਾ ਮੰਨੀ ਜਾ ਰਹੀ ਸੀ ।
ਇਹ ਰਾਕੇਟ 100 ਫੁੱਟ ਲੰਬਾ ਸੀ ਜਿਸਦਾ ਭਾਰ 21 ਟਨ ਸੀ ।
ਪਹਿਲਾਂ ਸੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਰਾਕੇਟ ਦਾ ਜਿ਼ਆਦਾਤਰ ਹਿੱਸਾ ਵਾਤਾਵਰਣ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਹੀ ਸੜ ਜਾਵੇਗਾ ਅਤੇ ਸ਼ਾਇਦ ਹੀ ਇਹ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਵੇ । ਅਮਰੀਕੀ ਫੌਜ ਨੇ ਕਿਹਾ ਸੀ ਕਿ ਅਸੀਂ ਬੇਕਾਬੂ ਰਾਕਟ ਉਪਰ ਯੁਐਸ ਸਪੇਸ ਕਮਾਂਡ ਦੇ ਨਜ਼ਰ ਰੱਖੀ ਹੋਈ ਹੈ।
ਹਾਵਰਡ ਦੇ ਐਸਟਰੋ ਫਿਜਿਸਟ ਜੋਨਾਥਨ ਮੈਕਡਾਵਲ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀ ਦੱਸਿਆ ਸੀ ਕਿ ਪ੍ਰਿਥਵੀ ਵੱਲੋਂ ਵੱਧ ਰਹੇ ਇਸ ਰਾਕੇਟ ਦੀ ਸਪੀਡ 4.8 ਮੀਲ ਪ੍ਰਤੀ ਸੈਕੰਡ ਹੈ। ਪਰ ਵਾਤਾਵਰਣ ‘ਚ ਦਾਖਿਲ ਹੋਣ ਦੇ ਇੱਕ ਮਿੰਟ ਬਾਅਦ ਹੀ ਇਸਦੀ ਸਪੀਡ 100 ਗੁਣਾ ਤੇਜ ਹੋ ਜਾਵੇਗਾ । ਜੋਨਾਥਨ ਨੇ ਕਿਹਾ ਇਸ ਨਾਲ ਚੀਨ ਦੇ ਅਕਸ ਦੇ ਬੁਰਾ ਪ੍ਰਭਾਵ ਪਿਆ ਹੈ। ਇਸ ਨੂੰ ਇੱਕ ਲਾਪਰਵਾਹੀ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ।
ਚੀਨੀ ਮੀਡੀਆ ਦਾ ਕਹਿਣਾ ਹੈ ਕਿ ਪੱਛਮੀ ਮੀਡੀਆ ਰਿਪੋਰਟ ਵਿੱਚ ਵਧਾ- ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਚੀਨ ਨੇ ਉਮੀਦ ਕੀਤੀ ਸੀ ਕਿ ਭਾਰਤ ਸਮੁੰਦਰ ਵਿੱਚ ਹੀ ਕਿਤੇ ਡਿੱਗੇਗਾ। ਇਸ ਤੋਂ ਪਹਿਲਾਂ ਚੀਨ ਦੇ ਅਖ਼ਬਾਰ ਗਲੋਬਲ ਟਾਈਮਜ ਨਨੇ ਲਿਖਿਆ ਚੀਨ ਇਸ ਉਪਰ ਸਖ਼ਤ ਪਹਿਰਾ ਦੇਵੇਗਾ ਅਤੇ ਇਸਦੇ ਨੁਕਸਾਨ ਨੂੰ ਲੈ ਕੇ ਜਰੂਰੀ ਉਪਾਅ ਕਰੇਗਾ।
ਪਿਛਲੇ ਸਾਲ ਮਈ ਵਿੱਚ ਵੀ ਚੀਨ ਦਾ ਇੱਕ ਰਾਕੇਟ ਪੱਛਮੀ ਅਫਰੀਕਾ ਅਤੇ ਐਂਟਲਾਂਟਿਕ ਮਹਾਸਾਗਰ ਵਿੱਚ ਡਿੱਗਿਆ ਸੀ ।
ਚੀਨ ਦੇ ਪੁਲਾੜ ਵਿੱਚ ਆਪਣਾ ਸਪੇਸ ਸਟੇਸ਼ਨ ਬਣਾਉਣ ਦੇ ਲਈ ਹੁਣ ਤੱਕ ਸਭ ਤੋਂ ਭਾਰੀ ਇਸ ਰਾਕੇਟ ਨੂੰ 28 ਅਪ੍ਰੈਲ ਨੂੰ ਆਪਣੇ ਤਿਆਨਹੇ ਸਪੇਸ ਸਟੇਸ਼ਨ ਤੋਂ ਲਾਂਚ ਕੀਤਾ ਸੀ ।

Real Estate