ਸ਼ਰਮਨਾਕ ਤਸਵੀਰ – ਧੀ ਦਾ ਪੋਸਟ ਮਾਰਟਮ ਕਰਵਾਉਣ ਲਈ ਬਾਪ ਨੂੰ 35 ਕਿਲੋਮੀਟਰ ਮੰਜੇ ਤੇ ਲਿਜਾਣੀ ਪਈ ਲਾਸ਼

109

ਅਨੁਰਾਜ ਦਵਾਰੀ
ਮੱਧ ਪ੍ਰਦੇਸ ਦੇ ਸਿੰਗਰੌਲੀ ਜਿਲ੍ਹੇ ਵਿੱਚ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ ਇੱਥੇ ਇੱਕ ਪਿਤਾ ਨੂੰ ਆਪਣੇ ਧੀ ਲਾਸ਼ ਮੰਜੇ ਤੇ ਰੱਖ 35 ਕਿਲੋਮੀਟਰ ਤੱਕ ਪੈਦਲ ਜਾਣਾ ਪਿਆ ।
ਇਸ ਦੌਰਾਨ ਸਰਕਾਰ ਦੇ ਵਿਕਾਸ ਦੇ ਦਾਅਵੇ ਕਿੱਥੇ ਗਏ ? ਸਿਸਟਮ ਦੀ ਅਣਦੇਖੀ ਦੀ ਇਸ ਸ਼ਰਮਨਾਕ ਤਸਵੀਰ ਨੂੰ ਦੇਖ ਕੇ ਕਈ ਸਵਾਲ ਖਵੇ ਹੋ ਗਏ ਹਨ।
ਸਿੰਗਰੌਲੀ ਦੇ ਨਿਵਾਸ ਪੁਲੀਸ ਚੌਕੀ ਇਲਾਕੇ ਦੇ ਪਿੰਡ ਗੜਈ ਵਿੱਚ ਇੱਕ 16 ਸਾਲ ਦੀ ਨਾਬਾਲਿਗ ਕੁੜੀ ਨੇ ਆਤਮਹੱਤਿਆ ਕਰ ਲਈ ਸੀ । ਇਸ ਸੂਚਨਾ ਪਰਿਵਾਰ ਨੇ ਪੁਲੀਸ ਨੂੰ ਦਿੱਤੀ , ਪਰ ਪੁਲੀਸ ਨੇ ਕੋਈ ਸਹਿਯੋਗ ਨਾ ਦਿੱਤਾ ਤਾਂ ਮ੍ਰਿਤਕਾ ਦੇ ਬਾਪ ਨੂੰ ਆਪਣੀ ਧੀ ਲਾਸ਼ ਮੰਜੇ ਤੇ ਰੱਖ ਕੇ ਪੋਸਟ ਮਾਰਟਮ ਕਰਵਾਉਣ ਲਈ 35 ਕਿਲੋਮੀਟਰ ਦੂਰ ਪੈਦਲ ਜਾਣ ਲਈ ਮਜਬੂਰ ਹੋਣਾ ਪਿਆ ।
ਮ੍ਰਿਤਕਾ ਦੇ ਪਿਤਾ ਨੇ ਕਿਹਾ , ‘ ਕਰੀਏ ਤਾਂ ਕੀ ਕਰੀਏ ਪੁਲੀਸ ਨੇ ਸਹਿਯੋਗ ਨਹੀਂ ਕੀਤਾ, ਐਂਬੂਲੈੱਸ ਵਾਲਾ ਬੁਲਾਉਣ ਤੇ ਨਹੀਂ ਆਇਆ , ਹੁਣ ਇਸ ਸਿਸਟਮ ਨੂੰ ਕਿੰਨੀ ਚਿਰ ਬੇਨਤੀਆਂ ਕਰਦੇ ਇਸ ਲਈ ਮਜਬੂਰੀ ‘ਚ ਪੋਸਟ ਮਾਰਟਮ ਵਰਗੀ ਰਸਮੀ ਕਾਰਵਾਈ ਕਰਨ ਦੇ ਲਈ ਲਾਸ਼ ਨੂੰ ਕਿਸੇ ਤਰ੍ਹਾ ਲੈ ਕੇ ਆਏ ਹਾਂ ।’

Real Estate