ਮੋਦੀ ਦਾ ਕੰਮ ਮੁਆਫ਼ੀ ਯੋਗ ਨਹੀਂ – ਕਰੋਨਾ ਉਪਰ ਗਲਤੀਆਂ ਲਈ ਜਿੰਮੇਵਾਰੀ ਲੈਣੀ ਚਾਹੀਦੀ – ਦ ਲੇਂਸੇਟ

176

ਮੈਡੀਕਲ ਖੋਜ ਰਸਾਲੇ ‘ਦ ਲੇਂਸੇਟ’ ਨੇ ਆਪਣੇ ਸੰਪਾਦਕੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ‘ਤੇ ਸਖ਼ਤ ਟਿੱਪਣੀ ਕੀਤੀ ਕਰਦੇ ਲਿਖਿਆ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਕੰਮ ਮੁਆਫੀ ਲਾਇਕ ਨਹੀਂ ਹਨ, ਉਸਨੂੰ ਪਿਛਲੇ ਸਾਲ ਕਰੋਨਾ ਮਹਾਮਾਰੀ ਦੇ ਸਫ਼ਲ ਕੰਟਰੋਲ ਦੇ ਬਾਅਦ ਦੂਜੀ ਲਹਿਰ ਨਾਲ ਨਜਿੱਠਣ ਲਈ ਹੋਈਆਂ ਆਪਣੀਆਂ ਗਲਤੀਆਂ ਦੀ ਜਿੰਮੇਦਾਰੀ ਲੈਣੀ ਚਾਹੀਦੀ । ।
ਦ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੀ ਸੰਪਾਦਕੀ ਦੇ ਹਵਾਲੇ ਨਾਲ ਅੰਦਾਜਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਇਸ ਸਾਲ 1 ਅਗਸਤ ਤੱਕ ਕਰੋਨਾ ਮਹਾਮਾਰੀ ਨਾਲ 10 ਲੱਖ ਲੋਕਾਂ ਦੀ ਮੌਤ ਹੋ ਜਾਵੇਗੀ। ਜੇ ਅਜਿਹਾ ਹੋਇਆ ਤਾਂ ਮੋਦੀ ਸਰਕਾਰ ਇਸ ਰਾਸ਼ਟਰੀ ਤਬਾਹੀ ਦੇ ਲਈ ਜਿੰਮੇਦਾਰ ਹੋਵੇਗੀ , ਕਿਉਂਕਿ ਕਰੋਨਾ ਦੇ ਸੁਪਰ ਸੁਪਰੈਡਰ ਦੇ ਨੁਕਸਾਨ ਦੇ ਬਾਰੇ ਚਿਤਾਵਨੀ ਦੇ ਬਾਵਜੂਦ ਸਰਕਾਰ ਨੇ ਧਾਰਮਿਕ ਸਮਾਗਮਾਂ ਦੀ ਆਗਿਆ ਦਿੱਤੀ , ਨਾਲ ਹੀ ਕਈ ਰਾਜਾਂ ਵਿੱਚ ਚੋਣ ਰੈਲੀਆਂ ਵੀ ਕੀਤੀਆਂ ਗਈਆਂ ।
ਰਿਪੋਰਟ ‘ਚ ਅੱਗੇ ਲਿਖਿਆ ਕਿ ਮੋਦੀ ਸਰਕਾਰ ਕਰੋਨਾ ਮਹਾਮਾਰੀ ਨਮੂ ਕਾਬੂ ਕਰਨ ਦੀ ਬਜਾਏ ਟਵਿੱਟਰ ਤੇ ਹੋ ਰਹੀ ਆਲੋਚਨਾ ਅਤੇ ਖੁੱਲ੍ਹੀ ਬਹਿਸ ਨੂੰ ਕਾਬੂ ਕਰਨ ‘ਚ ਜ਼ੋਰ ਜਿ਼ਆਦਾ ਲਗਾ ਰਹੀ । ਰਸਾਲੇ ਨੇ ਭਾਰਤ ਸਰਕਾਰ ਦੀ ਵੈਕਸੀਨ ਪਾਲਿਸੀ ਦੀ ਵੀ ਆਲੋਚਨਾ ਕੀਤੀ ਹੈ। ਉਹਨੇ ਲਿਖਿਆ ਕਿ ਸਰਕਾਰ ਨੇ ਰਾਜਾਂ ਦੇ ਨੀਤੀ ਵਿੱਚ ਬਦਲਾਅ ਬਾਰੇ ਚਰਚਾ ਕੀਤੇਬਿਨਾ ਅਚਾਨਕ ਬਦਲਾਅ ਕੀਤੇ ਅਤੇ 2ਪ੍ਰਤੀਸ਼ਤ ਤੋਂ ਘੱਟ ਜਨਸੰਖਿਆ ਦਾ ਟੀਕਾਕਰਨ ਕਰਨ ਵਿੱਚ ਹੀ ਕਾਮਯਾਬ ਰਹੀ ।
ਰਿਪੋਰਟ ‘ਚ ਭਾਰਤ ਦੇ ਹੈਲਥ ਸਿਸਟਮ ਦੇ ਵੀ ਸਵਾਲ ਖੜ੍ਹੇ ਕੀਤੇ ਹਨ। ਲਿਖਿਆ ਹੈ ਹਸਤਪਾਲਾਂ ‘ਚ ਮਰੀਜਾਂ ਦੇ ਲਈ ਆਕਸੀਜਨ ਨਹੀਂ ਮਿਲ ਰਹੀ, ਉਹ ਦਮ ਤੋੜ ਰਹੇ ਹਨ। ਮੈਡੀਕਲ ਟੀਮ ਵੀ ਥਕ ਗਈ ਹੈ, ਉਹ ਕਰੋਨਾ ਪੀੜਤ ਹੋ ਰਹੇ ਹਨ। ਸ਼ੋਸਲ ਮੀਡੀਆ ਦੇ ਲੋਕ ਪ੍ਰਬੰਧਾਂ ਤੋਂ ਪਰੇਸ਼ਾਨ ਹੋ ਕੇ ਮੈਡੀਕਲ ਆਕਸੀਜਨ , ਬੈੱਡ, ਵੈਂਟੀਲੇਟਰ ਅਤੇ ਹੋਰ ਜਰੂਰੀ ਦਵਾਈਆਂ ਦੀ ਮੰਗ ਕਰ ਰਹੇ ਹਨ।
ਲੇਂਸੇਟ ਨੇ ਲਿਖਿਆ ਕਿ ਸਿਹਤ ਮੰਤਰੀ ਡਾ: ਹਰਸ਼ਵਰਧਨ ਮਾਰਚ ਵਿੱਚ ਐਲਾਨ ਕਰਦੇ ਰਹੇ ਕਿ ਹੁਣ ਮਹਾਮਾਰੀ ਖਤਮ ਹੋਣ ਵਾਲੀ ਹੈ। ਕੇਂਦਰ ਸਰਕਾਰ ਨੇ ਵਧੀਆ ਮੈਨੇਜਮੈਂਟ ਨਾਲ ਕਰੋਨਾ ਨੂੰ ਹਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਪਤਾ ਲੱਗਦਾ ਕਿ ਦੂਜੀ ਲਹਿਰ ਦੀ ਵਾਰ- ਵਾਰ ਚੇਤਾਵਨੀ ਦੇ ਬਾਵਜੂਦ ਵੀ ਭਾਰਤ ਸਰਕਾਰ ਨੇ ਅੱਖਾਂ ਨਹੀਂ ਖੋਲ੍ਹੀਆਂ ।

Real Estate