ਜੇ ਰੋਜ਼ਾਨਾ 48 ਲੱਖ ਵੈਕਸੀਨ ਲੱਗੇ ਤਾਂ ਜੁਲਾਈ ਤੱਕ ਕੁਝ ਹੋ ਸਕੇਗਾ ਹੁਣ ਲੱਗ ਰਹੀ 15.5 ਲੱਖ ਰੋਜ਼ਾਨਾ

229

ਭਾਰਤ ਵਿੱਚ ਹੁਣ ਤੱਕ 3 ਕਰੋੜ ਤੋਂ ਜਿ਼ਆਦਾ ਲੋਕਾਂ ਨੂੰ ਕਰੋਨਾ ਵੈਕਸੀਨ ਦੇ ਦੋਵੇ ਡੋਜ਼ ਲੱਗ ਚੁੱਕੇ ਹਨ ਅਤੇ ਕੇਂਦਰ ਸਰਕਾਰ ਨੇ ਜੁਲਾਈ ਦੇ ਅੰਤ ਤੱਕ 30 ਕਰੋੜ ਲੋਕਾਂ ਨੂੰ ਵੈਕਸੀਨ ਦੀਆਂ ਦੋਵਾਂ ਖੁਰਾਕਾਂ ਦੇਣ ਦਾ ਟੀਚਾ ਰੱਖਿਆ ਹੈ। 16 ਜਨਵਰੀ ਤੋਂ ਸੁਰੂ ਹੋਏ ਵੈਕਸੀਨੇਸ਼ਨ ਪ੍ਰੋਗਰਾਮ ਦੇ ਤਹਿਤ ਔਸਤਨ 2.8 ਲੱਖ ਲੋਕਾਂ ਨੂੰ ਰੋਜ਼ਾਨਾ ਕਰੋਨਾ ਵੈਕਸੀਨ ਦੀਆਂ ਦੋਵੇ ਡੋਜ ਲੱਗ ਰਹੀਆਂ ਹਨ।
ਜੁਲਾਈ ਤੱਕ ਵੈਕਸੀਨੇਸ਼ਨ ਦਾ ਟੀਚਾ ਹਾਸਲ ਕਰਨ ਲਈ ਰੋਜ਼ਾਨਾ 48.7 ਲੱਖ ਵੈਕਸੀਨ ਲਗਾਉਣੀ ਪਵੇਗੀ।
ਜੇ ਅੰਕੜਿਆਂ ਨੂੰ ਦੇਖੀਏ ਤਾਂ ਵੈਕਸੀਨੇਸ਼ਨ ਪ੍ਰੋਗਰਾਮ ਆਪਣੇ ਜੁਲਾਈ ਵਾਲੇ ਟੀਚੇ ਤੋਂ ਪਿੱਛੜ ਰਿਹਾ ਹੈ। ਜੇ ਸਰਕਾਰ ਇਸ ਟੀਚੇ ਨੂੰ ਹਾਸਲ ਕਰਨਾ ਚਾਹੁੰਦੀ ਹੈ ਤਾਂ
ਤਾਂ ਉਸਨੂੰ ਅਗਲੇ 84 ਦਿਨਾਂ ਵਿੱਚ ਲਗਭਗ 27 ਕਰੋੜ ਲੋਕਾਂ ਨੂੰ ਵੈਕਸੀਨ ਦੀਆਂ ਦੋਵੇ ਡੋਜ ਦੇਣੀਆਂ ਹੋਣਗੀਆਂ । ਇਸ ਲਈ ਸਰਕਾਰ ਨੰ ਰੋਜ 24 ਲੱਖ 34 ਹਜ਼ਾਰ ਲੋਕਾਂ ਨੂੰ ਵੈਕਸੀਨ ਦੀ ਡੋਜ ਲਗਾਉਣ ਦੀ ਜਰੂਰਤ ਹੋਵੇਗੀ । ਟਾਰਗੇਟ ਪੂਰਾ ਕਰਨ ਦੇ ਲਈ ਹੁਣ ਰੋਜ਼ 48.7 ਲੱਖ ਵੈਕਸੀਨ ਦੀ ਡੋਜ ਲਗਾਉਣ ਦੀ ਜਰੂਰਤ ਹੋਵੇਗੀ । ਜਦਕਿ ਕੋਵਿਨ ਡੈਸ਼ਬੋਰਡ ਦੇ ਮੁਤਾਬਿਕ ਮਈ ਦੇ ਸੁਰੂਆਤੀ ਚਾਰ ਦਿਨਾਂ ਵਿੱਚ ਕੁਲ ਮਿਲਾ ਕੇ 50 ਲੱਖ ਯਾਨੀ ਪ੍ਰਤੀ ਦਿਨ 12 ਲੱਖ 50 ਹਜ਼ਾਰ ਵੈਕਸੀਨ ਡੋਜ ਹੀ ਲਗਾਈ ਗਈ ।
ਮਸਲਾ ਸਿਰਫ਼ ਵੈਕਸੀਨ ਲਗਾਉਣ ਦਾ ਨਹੀਂ ਹੈ, ਤੇਜੀ ਨਾਲ ਵੈਕਸੀਨੇਸ਼ਨ ਕਰਨ ਦੇ ਲਈ ਜਿੰਨੇ ਟੀਕਿਆਂ ਦੀ ਜਰੂਰਤ ਹੈ, ਸਰਕਾਰ ਦੀ ਖ਼ਰਾਬ ਪਲਾਨਿੰਗ ਦੀ ਵਜਾਹ ਨਾਲ ਉਹ ਵੀ ਦੇਸ਼ ਵਿੱਚ ਉਪਲਬੱਧ ਨਹੀਂ । ਇੱਕ ਪਾਸੇ ਜਿੱਥੇ ਵੈਕਸੀਨ ਨਹੀਂ ਮਿਲ ਸੀ , ਉੱਥੇ ਦੂਜੇ ਪਾਸੇ ਸਰਕਾਰ ਵੈਕਸੀਨ ਲਗਾਉਚ ਵਾਲਿਆਂ ਦੀ ਸੰਖਿਆ ਵੀ ਵਧਾਉਣ ਜਾ ਰਹੀ ਸੀ । ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਫਰੰਟਲਾਈਨ ਕਰਮਚਾਰੀਆਂ ਨੂੰ ਵੈਕਸੀਨ ਲਗਾਉਣ ਨਾਲ ਸੁਰੂ ਹੋਇਆ ਸੀ । ਮਾਰਚ ਵਿੱਚ 60 ਸਾਲ ਤੋਂ ਵੱਧ ਲੋਕਾਂ ਨੂੰ ਅਤੇ 45 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆ ਤੋਂ ਪੀੜਤ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਸੀ । ਇੱਕ ਮਹੀਨੇ ਮਗਰੋਂ 46 ਸਾਲ ਉਮਰ ਦੇ ਲੋਕਾਂ ਨੂੰ ਵੈਕਸੀਨਨ ਲਗਾਈ ਜਾਣ ਲੱਗੀ ਅਤੇ 1 ਮਈ ਤੋਂ ਵੈਕਸੀਨੇਸ਼ਨ ਪ੍ਰੋਗਰਾਮ ਵਿੱਚ 18 ਸਾਲ ਤੋਂ ਵੱਧ ਦੇ ਸਾਰੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਇੱਕ ਮਈ ਨੂੰ ਵੈਕਸ਼ੀਨੇਸ਼ਨ ਪ੍ਰੋਗਰਾਮ ‘ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਸ਼ਾਮਿਲ ਕਰ ਲਿਆ ਗਿਆ । ਜਿਸਨੂੰ ਨਾਲ ਵੈਕਸੀਨ ਲਗਾਉਣ ਵਾਲਿਆਂ ਦੀ ਸੰਖਿਆ ਇੱਕ ਅਰਬ 10 ਕਰੋੜ ਤੋਂ ਵੱਧ ਹੋ ਗਈ ।
ਹੁਣ ਤੱਕ ਭਾਰਤ ਵਿੱਚ ਸਿਰਫ਼ 10 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਦੀ ਇੱਕ ਡੋਜ ਲੱਗੀ ਹੈ ਅਤੇ ਇਨਾਂ ਵਿੱਚੋਂ ਸਿਰਫ਼ 2 ਪ੍ਰਤੀਸ਼ਤ ਲੋਕਾਂ ਨੂੰ ਦੋਵੇ ਡੋਜ਼ ਲੱਗੀਆਂ ਹਨ। ਜੇ ਅਜਿਹੇ ਵਿੱਚ ਭਾਰਤ ਹਰਡ ਇਮਿਊਨਟੀ ਤੱਕ ਪਹੁੰਚਣਾ ਚਾਹੁੰਦਾ ਤਾਂ ਉਸਨੂੰ 18 ਸਾਲ ਤੋਂ ਅਧਿਕ ਹਰ 5 ਵਿਅਕਤੀਆਂ ਵਿੱਚੋਂ 3 ਲੋਕਾਂ ਨੂੰ ਵੈਕਸੀਨ ਲਗਾਉਣੀ ਹੋਵੇਗੀ ਭਾਵ ਲਗਭਗ 64% ਲੋਕਾਂ ਨੂੰ ।
ਜਦਕਿ ਇਸ ਹਫ਼ਤੇ ਦੀ ਸੁਰੂਆਤ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ 2 ਮਈ ਤੱਕ ਰਾਜਾਂ ਦੇ ਕੋਲ 78 ਲੱਖ ਵੈਕਸੀਨ ਡੋਜ ਹੈ ਅਤੇ ਇਸ ਤੋਂ ਇਲਾਵਾ 56 ਲੱਖ ਵੈਕਸੀਨ ਅਗਲੇ ਤਿੰਨ ਦਿਨਾਂ ਵਿੱਚ ਰਾਜਾਂ ਨੂੰ ਦੇ ਦਿੱਤੀ ਜਾਵੇਗੀ । 6 ਮਈ ਤੱਕ ਹੋਏ ਵੈਕਸੀਨੇਸ਼ਨ ਦੇ ਹਿਸਾਬ ਨਾਲ ਮਈ ਵਿੱਚ ਰੋਜ਼ਾਨਾ 15.54 ਲੱਖ ਵੇਕਸੀਨ ਡੋਜ ਲਗਾਈ ਗਈ । ਇਸ ਹਿਸਾਬ ਨਾਲ ਦੇਖੀਏ ਤਾਂ ਰਾਜਾਂ ਕੋਲ ਕੁਲ ਵੈਕਸੀਨ ਸਟਾਕ 11 ਮਈ ਤੱਕ ਦਾ ਹੀ ਹੈ।
ਸਰਕਾਰ ਵੱਲੋਂ 1 ਕਰੋੜ 24 ਲੱਖ ਡੋਜ ਕੋਵੀਸ਼ੀਲਡ ਅਤੇ 1 ਕਰੋੜ 12 ਲੱਖ ਡੋਜ ਕੋਵਿਕਸਿਨ ਦਾ ਆਰਡਰ ਦਿੱਤਾ ਜਾ ਚੁੱਕਾ ਹੈ। ਪਰ ਇਹ 2 ਕਰੋੜ 36 ਲੱਖ ਵੇਕਸੀਨ ਡੋਜ ਵੀ ਅਗਲੇ 16 ਦਿਨਾਂ ਵਿੱਚ 27 ਮਈ ਤੱਕ ਖ਼ਤਮ ਹੋ ਜਾਣਗੇ। ੳਜਿਹੇ ਵਿੱਚ ਜੁਲਾਈ ਦਾ ਟੀਚ ਪਾਉਣ ਲਈ ਰੋਜ਼ਾਨਾ 48 ਲੱਖ ਡੋਜ ਰੋਜ਼ਾਨਾ ਲਗਾਏ ਜਾਣ ਦੀ ਗੱਲ ਤਾਂ ਦੂਰ , ਜੇ ਭਾਰਤ 30 ਲੱਖ ਲੋਕਾਂ ਨੂੰ ਵੀ ਰੋਜ਼ਾਨਾ ਵੈਕਸੀਨੇਟ ਕਰਨ ਦੀ ਕੋਸਿ਼ਸ਼ ਕਰੇ ਤਾਂ ਨਵਾਂ ਸਟਾਕ ਇੱਕ ਹਫ਼ਤੇ ‘ਚ ਹੀ ਖ਼ਤਮ ਹੋ ਜਾਵੇਗਾ ।
18 ਸਾਲ ਤੋਂ ਉਪਰ ਵਾਲਿਆਂ ਸਾਰਿਆਂ ਲੋਕਾਂ ਦੇ ਲਈ ਵੈਕਸੀਨੇਸ਼ਨ ਸੁਰੂ ਕੀਤੇ ਜਾਣ ਤੋਂ ਦੋ ਦਿਨ ਪਹਿਲਾਂ 28 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਕੋਵੀਸ਼ੀਲਡ ਦੀ 11 ਕਰੋੜ ਅਤੇ ਕੋਵਾਕਿਸਨ ਦੀ 5 ਕਰੋੜ ਡੋਜ ਦਾ ਆਰਡਰ ਦਿੱਤਾ ਸੀ ਜਿਸਦੀ ਡਿਲੀਵਰੀ ਮਈ , ਜੂਨ ਅਤੇ ਜੁਲਾਈ ਵਿੱਚ ਅਲੱਗ-ਅਲੱਗ ਕੀਤੀ ਜਾਣੀ ਹੈ।
ਵੈਕਸੀਨ ਨਿਰਮਾਣ ਦੇ ਮਾਮਲੇ ‘ਚ ਭਾਰਤ ਸਭ ਤੋਂ ਵੱਧ ਸਮਰੱਥਾ ਵਾਲਾ ਦੇਸ਼ ਹੈ । ਇਹ ਇੱਕ ਮਹੀਨੇ ਵਿੱਚ ਹੀ 7-8 ਕਰੋੜ ਵੈਕਸੀਨ ਦਾ ਨਿਰਮਾਣ ਕਰ ਸਕਦਾ ਹੈ। ਫਿਲਹਾਲ ਸੀਰਮ ਇੰਸਟੀਚਿਊਟ ਆਫ ਇੰਡੀਆ , ਹਰ ਮਹੀਨੇ ਕੋਵੀਸ਼ੀਲਡ ਦੀ 6 -7 ਕਰੋੜ ਡੋਜ ਦਾ ਨਿਰਮਾਣ ਕਰ ਰਿਹਾ ਹੈ। ਜਦਕਿ ਭਾਰਤ ਬਾਇਓਟੈੱਕ ਕੋਵਾਕਿਸਨ ਦੀ ਕਰੀਬ 1 ਕਰੋੜ ਡੋਜ ਹਰ ਮਹੀਨੇ ਬਣਾ ਰਿਹਾ ਹੈ। ਇਹ ਦੋਨਾਂ ਨਿਰਮਾਤਾਵਾਂ ਨੂੰ ਆਪਣੀ ਵੈਕਸੀਨ ਦੀ ਨਿਰਮਾਣ ਸਮਰੱਥਾ ਵਧਾਉਣ ਹਾਲੇ ਹੋਰ ਸਮਾਂ ਲੱਗੇਗਾ।

Real Estate