ਬਿਹਾਰ-ਭਾਜਪਾ ਮੈਂਬਰ ਪਾਰਲੀਮੈਂਟ ਰੂੜੀ ਦੇ ਨਾਂਮ ਵਾਲੀਆਂ ਐਂਬੂਲੈਂਸ ਮਰੀਜ਼ਾਂ ਦੀ ਬਜਾਏ ਰੇਤਾ ਢੋਹ ਰਹੀਆਂ

305

ਬਿਹਾਰ ਵਿੱਚ ਕਰੋਨਾ ਦੇ ਸੰਕਟ ਦੌਰਾਨ ਐਂਬੂਲੈਂਸ ਵਿਵਾਦ ਨੇ ਸਿਆਸੀ ਰੰਗ ਫੜ੍ਹ ਲਿਆ ਹੈ। ਪਹਿਲਾਂ ਭਾਜਪਾ ਮੈਂਬਰ ਪਾਰਲੀਮੈਂਟ ਰਾਜੀਵ ਪ੍ਰਤਾਪ ਰੂਡੀ ਦਰਜਨਾਂ ਐਂਬੂਲੈਂਸ ਨੂੰ ਬਿਨਾ ਇਸਤੇਮਾਲ ਦੇ ਖੜ੍ਹਾ ਕਰਨ ਕਰਕੇ ਵਿਵਾਦਾਂ ‘ਚ ਘਿਰੇ, ਹੁਣ ਇੱਕ ਵੀਡਿਓ ਵਿੱਚ ਰੂਡੀ ਦੇ ਨਾਂਮ ਵਾਲੀਆਂ ਐਂਬੂਲੈਂਸ ਰੇਤ ਢੋਹ ਰਹੀਆਂ ਦਿਖਾਈ ਦੇ ਰਹੀਆਂ ਹਨ। ਇਸ ਵੀਡਿਓ ਨੂੰ ਸਾਬਕਾ ਸੰਸਦ ਮੈਂਬਰ ਪੱਪੂ ਯਾਦਵ ਨੇ ਪੋਸਟ ਕੀਤਾ ਹੈ।
ਵੀਡਿਓ ‘ਚ ਦਿਖਾਈ ਦੇ ਰਿਹਾ ਹੈ ਕਿ ਇੱਕ ਐਂਬੂਲੈਂਸ ਖੜੀ ਹੈ। ਇਸ ਉਪਰ ਰਾਜ ਪ੍ਰਤਾਪ ਰੂਡੀ ਲਿਖਿਆ ਹੋਇਆ ਹੈ । ਐਂਬੂਲੈਂਸ ਦੇ ਪਿੱਛੇ ਬੁਲਟ ਮੋਟਰ ਸਾਈਕਲ ਖੜ੍ਹਾ ਹੈ ਅਤੇ ਕੋਲ ਹੀ ਰੇਤ ਦਾ ਢੇਰ ਹੈ। ਰੇਤ ਦੀਆਂ ਬੋਰੀਆਂ ਐਂਬੂਲੈਂਸ ‘ਚ ਲੱਦੀਆਂ ਜਾ ਰਹੀਆਂ ਹਨ।
ਛਪਰਾ ਦੇ ਅਮਰਨੌਰ ਵਿਸ਼ਵ ਪ੍ਰਭਾ ਕਮਿਊਨਿਟੀ ਕੰਪਲੈਕਸ ਵਿੱਚ ਦੋ ਦਰਜਨ ਐਂਬੂਲੈਂਸ ਖੜੀਆਂ ਹੋਈਆਂ ਸਨ। ਇਸ ਨੂੰ ਢਕ ਕੇ ਰੱਖਿਆ ਗਿਆ ਸੀ । ਇਹ ਮੈਂਬਰ ਪਾਰਲੀਮੈਂਟ ਰੂਡੀ ਦਾ ਪਿੰਡ ਹੈ। ਸੁੱਕਰਵਾਰ ਨੂੰ ਪੱਪੂ ਯਾਦਵ ਨੇ ਜਾ ਕੇ ਇਹਨਾਂ ਐਂਬੂਲੈਂਸ ਤੋਂ ਪਰਦਾ ਚੁੱਕਿਆ ਸੀ । ਉਹਨਾਂ ਨੇ ਇਸਦਾ ਵੀਡਿਓ ਵੀ ਪੋਸਟ ਕੀਤਾ ਸੀ। ਉਹਨਾ ਕਿਹਾ ਸੀ ਕਿ ਮੈਂਬਰ ਪਾਰਲੀਮੈਂਟ ਦੇ ਕੋਟੇ ਦੀਆਂ ਦਰਜਨਾਂ ਐਂਬੂਲੈਂਸ ਇੱਥੇ ਕਿਉਂ ਖੜੀਆਂ ਹਨ ? ਇਸਦੀ ਜਾਂਚ ਹੋਵੇ ।
ਮੈਂਬਰ ਪਾਰਲੀਮੈਂਟ ਰੂਡੀ ਨੇ ਯਾਦਵ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਛੱਪਰਾ ਜਿਲ੍ਹਾ ਵਿੱਚ ਲਗਭਗ 80 ਐਂਬੂਲੈਂਸ ਹਨ। ਜਿੰਨ੍ਹਾਂ ਵਿੱਚੋਂ 50 ਚੱਲ ਰਹੀਆਂ ਹਨ। ਕਈ ਥਾਵਾਂ ‘ਤੇ ਪੰਚਾਇਤ ਦੇ ਸਹਿਯੋਗ ਨਾਲ ਚੱਲਣ ਵਾਲੀਆਂ ਐਂਬੂਲੈਂਸ ਦੇ ਡਰਾਈਵਰਾਂ ਨੇ ਕੰਮ ਛੱਡ ਦਿੱਤਾ ਸੀ , ਜਿਸ ਕਰਕੇ ਇਹਨਾਂ ਨੂੰ ਇੱਥੇ ਖੜ੍ਹਾ ਕੀਤਾ ਗਿਆ ਸੀ । ਉਹਨਾ ਕਿਹਾ ਸੀ ਕਿ ਪੱਪੂ ਯਾਦਵ ਡਰਾਈਵਰ ਲੈ ਕੇ ਆਵੇ ਤਾਂ ਕੋਵਿਡ ਦੇ ਪੀੜਤਾਂ ਦਾ ਸਹਿਯੋਗ ਕਰੇ ਤਾਂ ਅੱਜ ਪੱਪੂ ਯਾਦਵ ਨੇ ਦਾਅਵਾ ਕੀਤਾ ਸੀ ਕਿ ਉਹ 40 ਡਰਾਈਵਰ ਨਾਲ ਲੈ ਕੇ ਪਹੁੰਚੇ ਸਨ ।
ਪੱਪੂ ਯਾਦਵ ਨੇ ਕਿਹਾ ਐਂਬੂਲੈਂਸ ਸਰਕਾਰੀ ਪੈਸੇ ਨਾਲ ਖਰੀਦੀਆਂ ਗਈਆਂ ਹਨ ਅਤੇ ਇਹਨਾ ਦੀ ਵੰਡ ਕਰਨ ਦਾ ਅਧਿਕਾਰ ਡੀਐਮ ਨੂੰ ਹੈ। ਐਂਬੂਲੈਂਸ ਦਾ ਪੈਸਾ ਨਿੱਜੀ ਖਾਤੇ ਵਿੱਚ ਕਿਉਂ ਪਾਇਆ ਗਿਆ ? ਇਸ ਨੂੰ ਕਿਸੇ ਵੀ ਪੰਚਾਇਤ ਵਿੱਚ ਨਿੱਜੀ ਲੋਕਾਂ ਨੂੰ ਨਹੀਂ ਦਿੱਤਾ ਜਾ ਸਕਦਾ । ਇਹ ਨਿਯਮਾਂ ਦੇ ਖਿਲਾਫ਼ ਹੈ ਅਤੇ ਡਰਾਈਵਰ ਰੱਖਣ ਦੀ ਜਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੈ।

Real Estate