ਗੁੜਗਾਉਂ ਤੋਂ ਲੁਧਿਆਣਾ ਦਾ ਕਿਰਾਇਆ 1 ਲੱਖ 20 ਹਜ਼ਾਰ : ਐਂਬੂਲੈਂਸ ਕੰਪਨੀ ਦਾ ਮਾਲਕ ਗ੍ਰਿਫਤਾਰ

277

ਪੁਲਿਸ ਨੇ ਗੁੜਗਾਉਂ ਤੋਂ ਲੁਧਿਆਣਾ ਲੈ ਜਾਣ ਦੇ ਲਈ ਇੱਕ ਲੱਖ 20 ਹਜ਼ਾਰ ਰੁਪਏ ਲੈਣ ਦੇ ਦੋਸ਼ ਵਿਚ ਐਂਬੂਲੈਂਸ ਸੇਵਾ ਕੰਪਨੀ ਦੇ ਮਾਲਕ ਨੂੰ ਕਾਬੂ ਕੀਤਾ ਹੈ। ਪੀੜਤ ਔਰਤ ਕੋਰਨਾ ਪਾਜ਼ੀਟਿਵ ਅਪਣੀ ਮਾਂ ਨੂੰ ਬੁਧਵਾਰ ਨੂੰ ਲੁਧਿਆਣਾ ਲੈ ਕੇ ਗਈ ਸੀ। ਮੁਲਜ਼ਮ ਐਮਬੀਬੀਐਸ ਡਾਕਟਰ ਮਿਮੋਹ ਕੁਮਾਰ ਬੁੰਦਵਾਲ ਨੂੰ ਦੋ ਸਾਲ ਤੋਂ ਐਂਬੂਲੈਂਸ ਸਰਵਿਸ ਦਾ ਕੰਮ ਕਰ ਰਿਹਾ ਸੀ। ਹਾਲਾਂਕਿ ਮੁਲਜ਼ਮ ਨੇ ਪੀੜਤ ਕੋਲੋਂ ਠੱਗੇ ਹੋਏ ਪੈਸੇ ਵਾਪਸ ਕਰ ਦਿੱਤੇ। ਮੁਲਜ਼ਮ ਪਿਛਲੇ ਇੱਕ ਮਹੀਨੇ ਵਿੱਚ ਜ਼ਰੂਰਤਮੰਦਾਂ ਤੋਂ ਦੋ ਤੋਂ ਤਿੰਨ ਗੁਣਾ ਜ਼ਿਆਦਾ ਕਿਰਾਇਆ ਵਸੂਲ ਰਿਹਾ ਸੀ। ਪੁਲਿਸ ਨੇ ਇਸ ਦੀ ਐਂਬੂਲੈਂਸ ਜ਼ਬਤ ਕਰ ਲਈ ਹੈ। ਪੁਲਿਸ ਮੁਲਜ਼ਮ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ। ਡੀਸੀਪੀ ਵੈਸਟ ਡਿਸਟ੍ਰਿਕਟ ਗੋਇਲ ਨੇ ਦੱਸਿਆ ਕਿ ਮਾਮਲਾ ਇੰਦਰਪੁਰੀ ਸਥਿਤ ਦਸਘਰਾ ਨਾਲ ਜੁੜਿਆ ਹੈ। ਪੁਲਿਸ ਨੇ ਮੁਲਜ਼ਮ ਮਿਮੋਹ ਨੂੰ ਕਾਬੂ ਕਰ ਲਿਆ। ਇੰਦਰਪੁਰੀ ਪੁਲਿਸ ਥਾਣੇ ਵਿਚ ਥਾਰਾ 420 ਤਹਿਤ ਪਰਚਾ ਦਰਜ ਕੀਤਾ ਗਿਆ ਹੈ।

Real Estate