ਰੇਲਵੇ- 28 ਰੇਲ ਗੱਡੀਆਂ 9 ਮਈ ਤੱਕ ਰੱਦ

213

ਵੱਧ ਰਹੇ ਕਰੋਨਾ ਦੇ ਕਹਿਰ ਅਤੇ ਯਾਤਰੀਆਂ ਦੀ ਕਮੀ ਕਾਰਨ ਰੇਲਵੇ ਨੇ ਦਿੱਲੀ ਸਮੇਤ 23 ਪ੍ਰਮੁੱਖ ਸ਼ਹਿਰਾਂ ਵਿੱਚੋਂ ਚੱਲਣ ਵਾਲੀਆਂ 28 ਰੇਲ ਗੱਡੀਆਂ ਨੂੰ 9 ਮਈ ਤੱਕ ਰੱਦ ਕਰ ਦਿੱਤਾ ਹੈ। ਇਸ ਵਿੱਚ 8 ਜੋੜੀ ਸਤਾਬਦੀ , 2 ਜੋੜੀ ਜਨ ਸ਼ਤਾਬਦੀ , 2 ਦੁਰੰਤੋ , 2 ਰਾਜਧਾਨੀ ਅਤੇ ਇੱਕ ਵੰਦੇ ਭਾਰਤ ਟ੍ਰੇਨ ਸਾ਼ਮਿਲ ਹੈ, ਜੋ ਅਗਲੇ ਹੁਕਮਾਂ ਤੱਕ ਰੱਦ ਰਹਿਣਗੀਆਂ।
ਇਸ ਨਾਲ ਦਿੱਲੀ ਤੋਂ ਕਾਲਕਾ, ਹਬੀਬਗੰਜ, ਅੰਮ੍ਰਿਤਸਰ, ਚੰਡੀਗੜ੍ਹ ਜਾਣ ਵਾਲੀ ਸ਼ਤਾਬਦੀ , ਦਿੱਲੀ ਤੋਂ ਚੇਨਈ ਅਤੇ ਬਿਲਾਸਪੁਰ ਜਾਣ ਵਾਲੀ ਰਾਜਧਾਨੀ ਅਤੇ ਜੰਮੂ ਤਵੀ ਅਤੇ ਪੁਣੇ ਵਰਗੀਆਂ ਥਾਵਾਂ ਤੋਂ ਆਉਣ ਵਾਲੀ ਸ਼ਤਾਬਦੀ ਸ਼ਾਮਿਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵੱਧ ਰਹੇ ਕਰੋਨਾ ਇਨਫੈਕਸ਼ਨ ਕਾਰਨ ਯਾਤਰੀਆਂ ਦੀ ਕਮੀ ਅਤੇ ਲਗਾਤਾਰ ਵੱਧ ਰਹੇ ਮਹਾਮਾਰੀ ਦੇ ਅੰਕੜਿਆਂ ਨੂੰ ਦੇਖਦੇ ਹੋਏ ਰੇਲਵੇ ਨੇ ਇਨ੍ਹਾਂ ਰੇਲ ਗੱਡੀਆਂ ਨੂੰ 9 ਮਈ ਤੋਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਹੈ।
ਮੱਧ ਰੇਲਵੇ ਨੇ 23 ਯਾਤਰੀ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਵਿੱਚ ਨਾਗਪੁਰ- ਕੋਹਲਾਪੁਰ ਸਪੈਸ਼ਲ 29 ਜੂਨ ਤੱਕ , ਸੀਐਸਐਮਟੀ –ਕੋਹਲਾਪੁਰ ਸਪੈਸ਼ਲ 1 ਜੁਲਾਈ ਤੱਕ, ਸੀਐਸਐਮਟੀ-ਪੁਣੇ ਸਪੈਸ਼ਲ 30 ਜੂਨ ਤੱਕ ਸ਼ਾਮਿਲ ਹੈ।
9 ਮਈ ਤੋਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਨਵੀਂ ਦਿੱਲੀ- ਹਬੀਬਗੰਜ ਸ਼ਤਾਬਦੀ ਸ਼ਪੈਸ਼ਲ , ਨਵੀਂ ਦਿੱਲੀ – ਕਾਲਕਾ ਸ਼ਤਾਬਦੀ ਸ਼ਪੈਸ਼ਲ, ਨਵੀਂ ਦਿੱਲੀ –ਅਮਿੰ੍ਰਤਸਰ ਸ਼ਤਾਬਦੀ ਸ਼ਪੈਸ਼ਲ, ਨਵੀਂ ਦਿੱਲੀ –ਦੇਹਰਾਦੂਨ ਸ਼ਤਾਬਦੀ ਸ਼ਪੈਸ਼ਲ, ਨਵੀਂ ਦਿੱਲੀ – ਕਾਠਗੋਦਾਮ ਸ਼ਤਾਬਦੀ ਸ਼ਪੈਸ਼ਲ ਅਤੇ ਨਵੀਂ ਦਿੱਲੀ –ਚੰਡੀਗੜ੍ਹ ਸ਼ਤਾਬਦੀ ਸਪੈਸ਼ਲ ਸ਼ਾਮਿਲ ਹਨ।
ਇਸ ਤਰ੍ਹਾਂ 10 ਮਈ ਤੋਂ ਦਿੱਲੀ – ਦੇਹਰਾਦੂਨ ਜਨਸ਼ਤਾਬਦੀ ਸ਼ਪੈਸ਼ਲ ਅਤੇ ਨਵੀਂ ਦਿੱਲੀ – ਜਨਸ਼ਤਾਬਦੀ ਸਪੈਸਲ 9 ਮਈ ਤੋਂ ਬੰਦ ਰਹੇਗੀ ।
ਨਿਜੂਾਮਦੀਨ- ਪੁਣੇ ਦੁਰੰਤੋ ਸ਼ਪੈਸ਼ਲ 10 ਮਈ ਤੋਂ , ਸਰਾਇ ਰੋਹਿਲਾ –ਜੰਮੂ ਦੁਰੰਤੋ ਸਪੈਸ਼ਲ 9 ਮਈ ਤੋਂ ਰੱਦ ਰਹੇਗੀ। ਨਿਜਾਮੂਦੀਨ- ਚੇਨਈ ਰਾਜਧਾਨੀ ਸ਼ਪੈਸ਼ਲ 12 ਮਈ ਅਤੇ ਨਵੀਂ ਦਿੱਲੀ –ਬਿਲਾਸਪੁਰ ਰਾਜਧਾਨੀ ਸਪੈਸ਼ਲ 11 ਮਈ ਤੋਂ ਅਗਲੇ ਹੁਕਮਾਂ ਤੱਕ ਰੱਦ ਰਹੇਗੀ । ਦਿੱਲੀ –ਕਟਰਾ ਵੰਟੇ ਭਾਰਤ ਸਪੈਸ਼ਲ ਐਕਸਪ੍ਰੈਸ 9 ਮਈ ਤੋਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀ ਹੈ।

Real Estate