‘ਮਨ ਕੀ ਬਾਤ’ ਦੀ ਥਾਂ ਜੇ ਕੰਮ ਦੀ ਗੱਲ ਹੁੰਦੀ ਤਾਂ ਚੰਗਾ ਸੀ !

306

ਕੋਰੋਨਾ ਮਹਾਂਮਾਰੀ ਨਾਲ ਪੂਰੇ ਭਾਰਤ ਵਿੱਚ ਹਾਲਾਤ ਬਹੁਤ ਮਾੜੇ ਹੋ ਗਏ ਹਨ । ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਮਹਾਂਮਾਰੀ ਦੀ ਸਥਿਤੀ ਜਾ ਜਾਇਜ਼ਾ ਲਿਆ। ਇਸ ਮੌਕੇ ਝਾਰਖੰਡ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੀਐਮ ਮੋਦੀ ਨੇ ਫੋਨ ’ਤੇ ਸਿਰਫ ਅਪਣੇ ਮਨ ਦੀ ਗੱਲ ਕੀਤੀ ਹੈ। ਸੋਰੇਨ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਪੀਐਮ ਮੋਦੀ ਕੰਮ ਦੀ ਗੱਲ ਕਰਦੇ ਅਤੇ ਕੰਮ ਦੀ ਗੱਲ ਸੁਣਦੇ। ਪੀਐਮ ਮੋਦੀ ਨਾਲ ਗੱਲ ਕਰਨ ਤੋਂ ਬਾਅਦ ਸੋਰੇਨ ਨੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ’ਤੇ ਤੰਜ ਕੱਸਿਆ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਟਵੀਟ ਕੀਤਾ, ‘ਅੱਜ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਫੋਨ ਕੀਤਾ। ਉਹਨਾਂ ਨੇ ਸਿਰਫ਼ ਅਪਣੇ ਮਨ ਦੀ ਗੱਲ ਕੀਤੀ। ਚੰਗਾ ਹੁੰਦਾ ਜੇਕਰ ਉਹ ਕੰਮ ਦੀ ਗੱਲ ਕਰਦੇ ਅਤੇ ਕੰਮ ਦੀ ਗੱਲ ਸੁਣਦੇ’।
ਝਾਰਖੰਡ ਦੇ ਮੁੱਖ ਮੰਤਰੀ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

Real Estate