ਬੱਚਿਆਂ ਲਈ ਹਾਲੇ ਵੈਕਸੀਨ ਨਹੀਂ ਲੱਗ ਸਕਦੀ

220

ਦੈਨਿਕ ਭਾਸਕਰ ਤੋਂ ਧੰਨਵਾਦ ਸਾਹਿਤ
ਰਵਿੰਦਰ ਭਜਨੀ
ਕਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਨਾਕ ਰੂਪ ਸਾਹਮਣੇ ਹੁੰਦਾ ਹੈ। ਅਜਿਹੇ ਵਿੱਚ ਬੱਚਿਆਂ ਵੀ ਇਨਫੈਕਸ਼ਨ ਦੇ ਕੇਸ ਸਾਹਮਣੇ ਆਏ ਹਨ।
ਪਹਿਲੀ ਲਹਿਰ ਦੇ ਮੁਕਾਬਲੇ ਇਹਨਾ ਸੰਖਿਆ ਜਿ਼ਆਦਾ ਹੈ । ਇਸ ਉਪਰ ਦੈਨਿਕ ਭਾਸਕਰ ਨੇ ਐਰੀਜੋਨਾ ਸਟੇਟ ਯੁਨੀਵਰਸਿਟੀ ਤੋਂ ਮਾਈਕਰੋਬਾਇਓਲੋਜੀ ਅਤੇ ਕਰੋਨਾਵਾਇਰਸ ਉਪਰ ਪੀਐਚਡੀ ਕਰਨ ਵਾਲੀ ਡਾ: ਪਵਿੱਤਰਾ ਵੈਂਕਟਾਗੋਪਾਲਨ ਨਾਲ ਗੱਲਬਾਤ ਕੀਤੀ । ਡਾ: ਵੈਕਟਾਗੋਪਲਾਨ ਇਸ ਸਮੇਂ ਰੋਟਰੀ ਕਲੱਬ ਆਫ ਮਦਰਾਸ ਨੈਕਸਟ ਜੇਨ ਦੀ ਮੈਂਬਰਸਿਪ ਚੇਅਰ ਵੀ ਹੈ। ਉਹਨਾ ਹੋਈ ਗੱਲਬਾਤ ਦੇ ਅੰਸ਼ ।
18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਟੀਕਾ ਲੱਗੇਗਾ , ਪਰ ਉਹ ਕਰੋਨਾ ਪਾਜਿਟਿਵ ਹੋ ਰਹੇ ਹਨ, ਬਚਾਅ ਕਿਵੇਂ ਹੋਵੇਗਾ ?
ਭਾਰਤ ਵਿੱਚ ਟੀਕਾਕਰਨ ਦੇ ਤੀਜੇ ਫੇਜ ਵਿੱਚ 18-45 ਵਰਗ ਦੇ ਬਾਲਗਾਂ ਨੂੰ ਵੀ ਸ਼ਾਮਿਲ ਕੀਤਾ ਹੈ। ਭਲੇ ਹੀ ਬੱਚਿਆਂ ਦੀ ਇਨਫੈਕਸ਼ਨ ਦੇ ਕੇਸ ਵੱਧ ਰਹੇ ਹਨ, ਪਰ ਫਿਲਹਾਲ ਅਸੀਂ ਉਹਨਾਂ ਨੂੰ ਵੈਕਸੀਨ ਨਹੀਂ ਦੇ ਸਕਦੇ । ਇਸਦੀ ਵੱਡੀ ਵਜਾਅ ਹੈ ਕਿ ਅਸੀਂ ਬੱਚਿਆਂ ਵਿੱਚ ਵੈਕਸੀਨ ਦੀ ਇਫੈਕਟਿਵਨੈੱਸ ਦੀ ਜਾਂਚ ਨਹੀਂ ਕੀਤੀ ਹੈ। ਸਾਡੇ ਕੋਲ ਹੋਰ ਵੀ ਤਰੀਕੇ ਹਨ। ਸਭ ਤੋਂ ਚੰਗਾ ਤਰੀਕਾ ਵੀ ਹੋਵੇਗਾ ਕਿ ਉਹਨਾ ਨੂੰ ਅਸੀਂ ਇਨਫੈਕਸ਼ਨ ਤੋਂ ਦੂਰ ਰੱਖੋ । ਇਹ ਦੋ ਤਰੀਕਿਆਂ ਨਾਲ ਹੋ ਸਕਦਾ ਹੈ। ਪਹਿਲਾ, ਅਸੀਂ ਬੱਚਿਆਂ ਦੇ ਨਾਲ ਰਹਿੰਦੇ ਸਾਰੇ ਬਾਲਗਾਂ ਨੂੰ ਵੈਕਸੀਨੇਟ ਕਰਾਓ । ਦੂਜਾ, ਬੱਚਿਆ ਨੂੰ ਕੋਵਿਡ -19 ਦੇ ਪ੍ਰੋਟੋਕਾਲ ਸਿਖਾਓ ।
ਅਮੇਰਿਕਾ ਵਿੱਚ 16 ਸਾਲ ਤੋਂ ਉਪਰ ਵਾਲੇ ਦੇ ਲਈ ਕਾਫੀ ਵੈਕਸੀਨੇਸ਼ਨ ਸੁਰੂ ਹੋਇਆ ਹੈ। ਇਹ ਹੋਰ ਛੋਟੀ ਉਮਰ ਤੱਕ ਕਦੋਂ ਸੁਰੂ ਹੋਣ ਦੀ ਉਮੀਦ ਹੈ ?
ਫਿਲਹਾਲਤਾਂ ਨਹੀਂ । ਇਸ ਸਮੇਂ ਜੋ ਵੈਕਸੀਨ ਭਾਰਤ ਵਿੱਚ ਇਸਤੇਮਾਲ ਹੋ ਰਹੀ ਹੈ , ਇਸਦਾ ਬੱਚਿਆਂ ਉਪਰ ਕੋਈ ਟਰਾਇਲ ਨਹੀਂ ਹੋਇਆ। ਦੁਨਿਆ ਭਰ ਵਿੱਚ ਕੁਝ ਕਲੀਨੀਕਲ ਟ੍ਰਾਇਲਸ ਚੱਲ ਰਹੇ ਹਨ। ਜਿਸ ਵਿੱਚ ਬੱਚਿਆਂ ਉਪਰ ਕੋਵਿਡ-19 ਵੈਕਸੀਨ ਦੀ ਇਫੈਕਿਟਨੈਸ ਅਤੇ ਸੇਫਟੀ ਜਾਂਚੀ ਜਾ ਰਹੀ ਹੈ। ਜਦੋਂ ਤੱਕ ਟ੍ਰਾਇਲਜ ਨਹੀਂ ਹੋ ਜਾਂਦੇ, ਇਹ ਵੈਕਸੀਨ ਬੱਚਿਆ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਇਫੈਕਟਿਵ ਸਾਬਿਤ ਨਹੀਂ ਹੁੰਦੀ , ਕਦੋ ਤੱਕ ਸਾਨੂੰ ਇੰਤਜਾਰ ਕਰਨਾ ਹੋਵੇਗਾ ।ਇਹ ਵਾਰ ਵਾਰ ਦੋਹਰਾਉਣਾ ਜਰੂਰੀ ਹੈ ਕਿ ਕਰੋਨਾ ਵਾਇਰਸ ਦਾ ਇਨਫੈਕਸ਼ਨ ਸਾਰੇ ਏਜ ਗਰੁੱਪ ਵਿੱਚ ਹੋ ਰਿਹਾ ਹੈ । ਪਰ 50 ਸਾਲ ਤੋਂ ਜਿ਼ਆਦਾ ਏਜ ਗਰੁੱਪ ਦੇ ਲੋਕਾਂ ਦੇ ਲਈ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਬੱਚਿਆਂ ਵਿੱਚ ਇਨਫੈਕਸ਼ਨ ਬਿਨਾ ਕਿਸੇ ਲੱਛਣ ਬਿਨਾ ਜਾਂ ਮਾਈਲਡ ਇਨਫੈਕਸ਼ਨ ਦੇ ਤੌਰ ਤੇ ਹੀ ਦਿਖ ਰਿਹਾ ਹੈ।

Real Estate