ਪੰਜਾਬ ਸਰਕਾਰ ਕੋਲ ਵੈਕਸੀਨ ਦੀ ਇੱਕ ਵੀ ਡੋਜ ਨਹੀਂ !

150

ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਨੂੰ 18 ਤੋਂ 45 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕੇ ਦੀਆਂ 2.64 ਕਰੋੜ ਖੁਰਾਕਾਂ ਦੀ ਜ਼ਰੂਰਤ ਹੈ ਪਰ ਇਸ ਵੇਲੇ ਉਸ ਕੋਲ ਇਕ ਵੀ ਖੁਰਾਕ ਨਹੀਂ ਹੈ। ਨੰਦਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਰਾਜ ਨੇ ਟੀਕਾ ਨਿਰਮਾਤਾ ਸੀਰਮ ਅਤੇ ਭਾਰਤ ਬਾਇਓਟੈਕ ਨੂੰ ਲਿਖਿਆ ਸੀ ਪਰ ਉਨ੍ਹਾਂ ਤੋਂ ਹਾਲੇ ਤੱਕ ਟੀਕੇ ਨਹੀਂ ਮਿਲੇ।
ਇਸੇ ਦੌਰਾਨ 19 ਮਾਰਚ 2020 ਤੋਂ ਪੰਜਾਬ ਵਿੱਚ ਕੋਰੋਨਾ ਨਾਲ ਸ਼ੁਰੂ ਹੋਈ ਮੌਤਾਂ ਦੀ ਗਿਣਤੀ 413 ਵੇਂ ਦਿਨ 6 ਮਈ 2021 ਨੂੰ 10 ਹਜਾਰ ਤੋਂ ਵਧ ਗਈ ਹੈ । ਵੀਰਵਾਰ ਨੂੰ ਪੰਜਾਬ ਦੇਸ਼ ਦਾ ਅਜਿਹਾ 7ਵਾਂ ਸੂਬਾ ਹੋ ਗਿਆ ਹੈ , ਜਿੱਥੇ ਕਰੋਨਾ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜਾਰ ਦਾ ਅੰਕੜਾ ਪਾਰ ਕਰ ਗਈ ਹੈ ।

Real Estate