ਆਸਾਰਾਮ ਨੂੰ ਹੋਇਆ ਕਰੋਨਾ , ਆਕਸੀਜਨ ਦੀ ਕਮੀ ਹੋਣ ਕਾਰਨ ਹਸਪਤਾਲ ‘ਚ

225

ਨਾਬਾਲਿਗ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ਵਿੱਚ ਉਮਰ ਕੈਦ ਰਿਹਾ ਆਸਾਰਾਮ ਕਰੋਨਾ ਪੀੜਤ ਹੋ ਗਿਆ ਹੈ । ਬੁੱਧਵਾਰ ਦੇਰ ਰਾਤ ਬੁਖਾਰ ਚੜਨ ਅਤੇ ਆਕਸੀਜਨ ਲੇਬਲ ਘੱਟਣ ਤੋਂ ਬਾਅਦ ਉਸਨੂੰ ਮਹਾਤਮਾ ਗਾਂਧੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਆਸਾਰਾਮ ਦੇ ਹਸਪਤਾਲ ਲਿਜਾਣ ਦੀ ਖ਼ਬਰ ਮਿਲਦੇ ਸਾਰ ਹੀ ਉਸਦੇ ਵੱਡੀ ਗਿਣਤੀ ਪੈਰੋਕਾਰ ਵੀ ਹਸਪਤਾਲ ਪਹੁੰਚ ਗਏ ਜਦਕਿ ਪੁਲੀਸ ਨੇ ਉਹਨਾ ਨੂੰ ਅੰਦਰ ਦਾਖਿਲ ਨਹੀਂ ਹੋਣ ਦਿੱਤਾ । ਹਸਪਤਾਲ ਲਿਆਉਣ ਸਮੇਂ ਆਸਾਰਾਮ ਵੀਲ੍ਹ ਚੇਅਰ ਦੇ ਸਵਾਰ ਸੀ ।
ਆਸਾਰਾਮ ਤੇ ਉਸਦੇ ਗੁਰੂਕੁਲ ‘ਚ ਪੜ੍ਹਨ ਵਾਲੀ ਇੱਕ ਨਾਬਾਲਿਗ ਕੁੜੀ ਨੇ ਬਲਾਤਕਾਰ ਦਾ ਦੋਸ਼ ਲਾਇਆ ਸੀ ਕਿ 15 ਅਗਸਤ 2013 ਨੂੰ ਆਸਾਰਾਮ ਨੇ ਜੋਧਪੁਰ ਕੋਲ ਮਣਾਈ ਪਿੰਡ ਦੇ ਇੱਕ ਫਾਰਮ ਹਾਊਸ ਵਿੱਚ ਉਸਦਾ ਬਲਾਤਕਾਰ ਕੀਤਾ ਸੀ । 20 ਅਗਸਤ 2013 ਨੂੰ ਪੀੜਤਾ ਨੇ ਦਿੱਲੀ ਦੇ ਕਮਲਾ ਨਗਰ ਪੁਲੀਸ ਥਾਣੇ ‘ਚ ਕੇਸ ਦਰਜ ਕਰਵਾਇਆ ਸੀ।
31 ਅਗਸਤ 2013 ਨੂੰ ਉਸਨੂੰ ਗ੍ਰਿਫ਼ਤਾਰ ਕਰਕੇ ਜੋਧਪੁਰ ਲਿਆਂਦਾ ਗਿਆ । ਉਹ ਉਦੋਂ ਤੋਂ ਜੇਲ੍ਹ ‘ਚ ਬੰਦ ਹੈ।

Real Estate