ਸਰ, ਗੁਲਸ਼ਨ ਕੁਮਾਰ ਦਾ ਵਿਕੇਟ ਡਿੱਗਣ ਵਾਲਾ ‘ ਮੁਖ਼ਬਰ ਨੇ ਦਿੱਤੀ ਪੁਲੀਸ ਨੂੰ ਜਾਣਕਾਰੀ

1107

ਦਿੱਲੀ ਦੇ ਦਰਿਆਗੰਜ ਵਿੱਚ ਜੂਸ ਦੀ ਦੁਕਾਨ ਚਲਾਉਣ ਵਾਲੇ ਗੁਲਸ਼ਨ ਕੁਮਾਰ ਨੂੰ ਸੰਗੀਤ ਨਾਲ ਚੰਗਾ ਲਗਾਅ ਸੀ। ਭਗਵਾਨ ਸਿ਼ਵ , ਮਾਂ ਪਾਰਵਤੀ ਅਤੇ ਮਾਂ ਵੈਸ਼ਨੋ ਦੇਵੀ ਵਿੱਚ ਉਸਦਾ ਅਟੁੱਟ ਵਿਸ਼ਵਾਸ਼ ਸੀ । ਮਨ ਵਿੱਚ ਲਗਨ ਸੀ ਅਤੇ ਇਸ ਨੇ ਗੁਲਸ਼ਨ ਕੁਮਾਰ ਨੂੰ ਹਿੰਦੋਸਤਾਨ ਦਾ ‘ਕੈਸੇਟ ਕਿੰਗ’ ਬਣਾ ਦਿੱਤਾ ਸੀ। 05 ਮਈ 1951 ਨੂੰ ਜਨਮੇ ਗੁਲਸ਼ਨ ਕੁਮਾਰ ਦੁਆ ਨੇ ਦਿੱਲੀ ਵਿੱਚ ਹੀ ਕੈਸੇਟਸ ਦੀ ਦੁਕਾਨ ਖੋਲੀ ਸੀ । ਉਹ ਸਸਤੇ ਗਾਣਿਆਂ ਦੀਆਂ ਕੈਸੇਟ ਵੇਚਿਆ ਕਰਦਾ ਸੀ । ਫਿਰ ਨੋਇਡਾ ਵਿੱਚ ਟੀ ਸੀਰੀਜ਼ ਮਿਊਜਿਕ ਕੰਪਨੀ ਦਾ ਕੰਮ ਕੀਤਾ । ਵਪਾਰ ਵਧਿਆ ਤਾਂ ਉਹ ਮੁੰਬਈ ਚਲਾ ਗਿਆ। 1983 ਵਿੱਚ ਟੀ –ਸੀਰੀਜ਼ ਦੀ ਸੁਰੂਆਤ ਕੀਤੀ । ਉਹ ਦੇਸ਼ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਵਿਅਕਤੀ ਬਣ ਗਏ । ਵੈਸ਼ਨੋ ਦੇਵੀ ਵਿੱਚ ਉਸਦੇ ਨਾਂਮ ਦਾ ਭੰਡਾਰਾ ਲਗਾਤਾਰ ਚੱਲ ਰਿਹਾ ਹੈ। ਹਮੇਸ਼ਾ ਹੱਸਦੇ ਚਿਹਰੇ ਵਾਲੇ ਗੁਲਸ਼ਨ ਕੁਮਾਰ ਦਾ ਅੰਤ ਅਜਿਹਾ ਹੋਇਆ ਜਿਸ ਨੂੰ ਨਾ ਸਿਰਫ਼ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਬਲਕਿ ਮੁੰਬਈ ਤੋਂ ਦੁੱਬਈ ਤੱਕ ਹਰ ਕੋਈ ਹਲੂਣਿਆ ਗਿਆ ।
1990 ਦਾ ਦਹਾਕਾ ਵਿੱਚ ਮੁੰਬਈ ‘ਚ ਕਿਸੇ ਕਾਲੇ ਸਾਏ ਤੋਂ ਘੱਟ ਨਹੀਂ ਰਿਹਾ । ਜਿੱਥੇ ਇਸ ਆਰਥਿਕ ਰਾਜਧਾਨੀ ਵਿੱਚ ਕੰਮ ਵਧ ਰਿਹਾ ਸੀ , ਉੱਥੇ ਅੰਡਰਵਰਲਡ ਦੀ ਸ਼ਾਖ ਵੀ ਮਜਬੂਤ ਹੋ ਰਹੀ ਸੀ । ਦਾਊਦ ਇਬਰਾਹੀਮ ਅਤੇ ਉਸਦਾ ਸੱਜਾ ਹੱਥ ਮੰਨੇ ਜਾਂਦੇ ਅਬੂ ਸਲੇਮ ਦੀ ਤੂਤੀ ਬੋਲਦੀ ਸੀ । 1993 ਵਿੱਚ ਬੰਬ ਧਮਾਕਿਆਂ ਨਾਲ ਮੁੰਬਈ ਦਹਿਲ ਗਈ ਸੀ। ਜਦਕਿ 12 ਅਗਸਤ 1997 ਨੂੰ ਗੁਲਸ਼ਨ ਕੁਮਾਰ ਦੀ ਹੱਤਿਆ ਕਰ ਦਿੱਤੀ ਗਈ । ਜੀਤੇਸ਼ਵਰ ਮਹਾਦੇਵ ਮੰਦਰ ਦੇ ਬਾਹਰ ਉਹਨਾ ਦੇ ਸ਼ਰੀਰ ‘ਤੇ 16 ਗੋਲੀਆਂ ਦਾਗੀਆਂ ਗਈਆ । ਪਰ ਇਹ ਸਭ ਕੁਝ ਅਚਨਚੇਤ ਨਹੀਂ ਹੋਇਆ ਸੀ ।
ਦਾਊਦ ਇਬਰਾਹੀਮ ਦੇ ਇਸ਼ਾਰੇ ਤੇ ਅਬੂ ਸਲੇਮ ਨੇ ਗੁਲਸ਼ਨ ਕੁਮਾਰ ਦੀ ਹੱਤਿਆ ਪਲਾਨਿੰਗ ਕੀਤੀ ਸੀ । ਦੋ ਸ਼ਾਰਪ ਸੂਟਰਾਂ ਨੂੰ ਮੰਦਰ ਦੇ ਬਾਹਰ ਤਾਇਨਾਤ ਕੀਤਾ ਗਿਆ ਸੀ। ਅਬੂ ਸਲੇਮ ਦੇ ਇਸ ਪਲਾਨ ਦੀ ਜਾਣਕਾਰੀ ਪੁਲੀਸ ਨੂੰ ਵੀ ਸੀ। 5 ਮਹੀਨੇ ਪਹਿਲਾਂ ਅਪ੍ਰੈਲ ‘ਚ ਹੀ ਇੱਕ ਮੁਖ਼ਬਿਰ ਨੇ ਮਹਾਂਰਾਸ਼ਟਰ ਦੇ ਸਾਬਕਾ ਡੀਜੀਪੀ ਰਾਕੇਸ਼ ਮਾਰਿਆ ਨੂੰ ਇਸ ਬਾਰੇ ਖ਼ਬਰ ਦਿੱਤੀ ਸੀ । ਫੋਨ ‘ਤੇ ਮੁਖ਼ਬਰ ਨੇ ਕਿਹਾ ਸੀ । ‘ ਸਰ , ਗੁਲਸ਼ਨ ਕੁਮਾਰ ਦੀ ਵਿਕੇਟ ਡਿੱਗਣ ਵਾਲੀ ਹੈ।’
ਗੁਲਸ਼ਨ ਕੁਮਾਰ ਨੇ ਹਿੰਦੀ ਗਾਣਿਆਂ , ਖਾਸਕਰ ਭਜਨ ਨੂੰ ਘਰ –ਘਰ ਪਹੁੰਚਾਇਆ ਸੀ। ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਉਹਨਾ ਨੇ ਭੋਜਨ ਤੋਂ ਲੈ ਕੇ ਰਹਿਣ ਤੱਕ ਦਾ ਪ੍ਰਬੰਧ ਕੀਤਾ ਸੀ । ਉਹ ਇਹ ਨੇਕ ਕੰਮ ਅੱਜ ਵੀ ਚੱਲ ਰਿਹਾ ਹੈ। ਪਰ ਉਸਦੀ ਲਗਾਤਾਰ ਵੱਧ ਰਹੀ ਕਮਾਈ ਕਿਸੇ ਨਾ ਕਿਸੇ ਨੂੰ ਪ੍ਰੇਸ਼ਾਨ ਕਰਦੀ ਸੀ । ਦੱਸਿਆ ਜਾਂਦਾ ਕਿ ਦਾਊਦ ਇਬਰਾਹੀਮ ਦੇ ਕਹਿਣ ਤੇ ਅਬੂ ਸਲੇਮ ਨੇ ਗੁਲਸ਼ਨ ਕੁਮਾਰ ਤੋਂ 10 ਕਰੋੜ ਦੀ ਫਿਰੌਤੀ ਮੰਗੀ ਸੀ।
ਪੱਤਰਕਾਰ ਹਸਨ ਜੈਦੀ ਨੇ ਆਪਣੀ ਕਿਤਾਬ ‘ਮਾਈ ਨੇਮ ਇਜ ਅਬੂ ਸਲੇਮ’ ਵਿੱਚ ਲਿਖਿਆ ਹੈ , ‘ ਡਾਨ ਅਬੂ ਸਲੇਮ ਨੇ ਗੁਲਸ਼ਨ ਕੁਮਾਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ । ਪਰ ਗੁਲਸ਼ਨ ਕੁਮਾਰ ਨੇ ਇਹ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਅੰਡਰਵਰਲਡ ਵਿੱਚੋਂ ਲਗਾਤਾਰ ਫੋਨ ਆਉਂਦੇ ਰਹੇ, ਪਰ ਗੁਲਸ਼ਨ ਕੁਮਾਰ ਡਰੇ ਨਹੀਂ ।
ਗੁਲਸ਼ਨ ਕੁਮਾਰ ਨੇ ਅਬੂ ਸਲੇਮ ਨੂੰ ਫੋਨ ‘ਤੇ ਕਿਹਾ ਸੀ , ‘10 ਕਰੋੜ ਨਾਲ ਤਾਂ ਮੈਂ ਵੈਸ਼ਨੋ ਦੇਵੀ ਵਿੱਚ ਭੰਡਾਰਾ ਕਰਵਾ ਦਿਆਂਗਾ। ’ ਅਬੂ ਸਲੇਮ ਨੂੰ ਇਹ ਗੱਲ ਬੁਰੀ ਲੱਗੀ ਕਿ ਉਸਦੇ ਚੇਲਿਆਂ ਨੇ ਗੁਲਸ਼ਨ ਕੁਮਾਰ ਦੀ ਹੱਤਿਆ ਕਰਦੇ ਕਿਹਾ, ‘ਬਹੁਤ ਹੋਗੀ ਪੂਜਾ ਹੁਣ ਉਪਰ ਜਾ ਕੇ ਕਰਨਾ ।
ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਰਾਕੇਸ਼ ਮਾਰਿਆ ਨੇ ਆਈਏਐਨਐਸ ਨਿਊਜ ਏਜੰਸੀ ਨੂੰ ਦਿੱਤੀ ਇੱਕ ਇੰਟਰਵਿਊ ‘ਚ ਦੱਸਿਆ ਕਿ ਮੈਨੂੰ 12 ਅਪਰੈਲ 1997 ਨੂੰ ਇੱਕ ਮੁਖਬਿਰ ਨੇ ਫੋਨ ਕੀਤਾ ਸੀ। ਮੈਨੂੰ ਸਿਰਫ ਐਨਾ ਦੱਸਿਆ ਕਿ ਸਰ , ਗੁਲਸ਼ਨ ਕੁਮਾਰ ਦੀ ਵਿਕਟ ਡਿੱਗਣ ਵਾਲੀ ਹੈ।
ਮਾਰਿਆ ਦੱਸਦੇ ਹਨ ਜਦੋਂ ਮੈਂ ਪੁੱਛਿਆ ਵਿਕਟ ਕੌਣ ਲੈਣ ਵਾਲਾ ਹੈ ਤਾਂ ਮੁਖਬਰ ਦਾ ਜਵਾਬ ਸੀ ਸਰ , ਅਬੂ ਸਲੇਮ , ਉਸਨੇ ਆਪਣੇ ਸੂਟਰ ਨਾਲ ਇਸ ਪਲਾਨ ਨੱਕੀ ਕੀਤਾ ਹੈ । ਗੁਲਸ਼ਨ ਕੁਮਾਰ ਰੋਜ ਸਵੇਰੇ ਘਰ ਤੋਂ ਨਿਕਲਣ ਸਾਰ ਪਹਿਲਾਂ ਸਿ਼ਵ ਮੰਦਰ ਜਾਂਦਾ ਹੈ, ਉੱਥੇ ਹੀ ਉਸਦਾ ਕੰਮ ਕਰਨ ਵਾਲੇ ਹਨ। ’
ਸਾਬਕਾ ਡੀਜੀਪੀ ਰਾਕੇਸ ਮਾਰਿਆ ਨੇ ਫਿਰ ਡਾਇਰੈਕਟਰ –ਪ੍ਰੋਡਿਊਸਰ ਮਹੇਸ਼ ਭੱਟ ਨੂੰ ਫੋਨ ਲਗਾ ਕੇ ਪੁੱਛਿਆ ਕਿ ਗੁਲਸ਼ਨ ਕੁਮਾਰ ਰੋਜ਼ਾਨਾ ਕਿਸੇ ਮੰਦਰ ‘ਚ ਜਾਂਦੇ ਹਨ ? ਜਦੋਂ ਮਹੇਸ਼ ਭੱਟ ਨੇ ਦੱਸਿਆ ਕਿ ਹਾਂ ਉਹ ਜਾਂਦੇ ਹਨ ਤਾਂ ਫਿਰ ਮਾਰਿਆ ਨੇ ਤੁਰੰਤ ਕਰਾਈਮ ਬਰਾਂਚ ਨੂੰ ਫੋਨ ਕੀਤਾ । ਇਸ ਫੋਨ ਕਾਲ ਮਗਰੋਂ ਗੁਲਸ਼ਨ ਕੁਮਾਰ ਦੀ ਸਕਿਊਰਿਟੀ ਵਧਾ ਦਿੱਤੀ ਗਈ ਸੀ ।
ਰਾਕੇਸ ਮਾਰਿਆ ਨੂੰ ਮਿਲੀ ਇਸ ਖ਼ਬਰ ਨੇ ਪੁਲੀਸ ਮਹਿਕਮੇ ‘ਚ ਤੂਫਾਨ ਲਿਆ ਦਿੱਤਾ । ਇਸ ਬਾਰੇ ਵਿੱਚ ਗੁਲਸ਼ਨ ਕੁਮਾਰ ਨਾਲ ਸੰਪਰਕ ਵੀ ਕੀਤਾ ਗਿਆ । ਉਸਨੂੰ ਬੇਨਤੀ ਵੀ ਕੀਤੀ ਕਿ ਉਹ ਕੁਝ ਦਿਨਾਂ ਲਈ ਮੰਦਰ ਨਾ ਜਾਣ , ਪਰ ਉਹ ਨਹੀਂ ਮੰਨੇ ।
ਗੁਲਸ਼ਨ ਕੁਮਾਰ ਦੀ ਮੌਤ ਤੋਂ ਬਾਅਦ ਸੱ਼ਕੀਆਂ ‘ਚ ਸੰਗੀਤਕਾਰ ਜੋੜੀ ਨਦੀਮ –ਸ੍ਰਵਣ ਦੇ ਨਦੀਮ ਦਾ ਨਾਂਮ ਵੀ ਆਇਆ । ਉਦੋਂ ਉਹ ਇੰਗਲੈਂਡ ਵਿੱਚ ਸੀ ਅਤੇ ਫਿਰ ਗ੍ਰਿਫ਼ਤਾਰੀ ਦੇ ਡਰੋ ਉੱਥੇ ਹੀ ਟਿਕ ਗਿਆ। ਹਾਲਾਂਕਿ 2002 ਵਿੱਚ ਇੱਕ ਭਾਰਤੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਨਦੀਮ ਦੇ ਖਿਲਾਫ਼ ਮਾਮਲੇ ਨੂੰ ਰੱਦ ਕਰ ਦਿੱਤਾ , ਪਰ ਉਸਦੇ ਗ੍ਰਿਫ਼ਤਾਰੀ ਵਾਰੰਟ ਹਾਲੇ ਵੀ ਰੱਦ ਨਹੀਂ ਹੋਏ।
ਰਿਪੋਰਟ ਮੁਤਾਬਿਕ, ‘ ਅਬੂ ਸਲੇਮ ਨੇ ਗੁਲਸ਼ਨ ਕੁਮਾਰ ਨੂੰ ਮਾਰਨ ਲਈ ਦਾਊਦ ਮਰਚੈਂਟ ਅਤੇ ਵਿਨੋਦ ਜਗਤਾਪ ਨਾਮ ਦੇ ਦੋ ਸੂਟਰ ਨੂੰ ਜਿੰਮੇਵਾਰੀ ਸੌਂਪੀ ਸੀ। 9 ਜਨਵਰੀ 2001 ਨੂੰ ਵਿਨੋਦ ਜਗਤਾਪ ਨੇ ਕਬੂਲ ਕੀਤਾ ਕਿ ਉਸਨੇ ਹੀ ਗੁਲਸ਼ਨ ਕੁਮਾਰ ਨੂੰ ਗੋਲੀ ਮਾਰੀ ਸੀ। ਜਦੋਂ ਗੁਲਸ਼ਨ ਕੁਮਾਰ ਨੂੰ ਗੋਲੀ ਮਾਰੀ ਤਾਂ ਉਹ ਬਾਲੀਵੁੱਡ ਵਿੱਚ ਕੈਸੇਟ ਕਿੰਗ ਸਨ । ਫਿਲਮਾਂ ਦੇ ਵੱਡੇ ਪ੍ਰੋਡਿਊਸਰ ਸਨ। ਅਜਿਹੇ ਵਿੱਚ ਉਸਦੀ ਹੱਤਿਆ ਤੋਂ ਬਾਅਦ ਅਬੂ ਸਲੇਮ ਦਾ ਨਾਂਮ ਇੰਡਸਟਰੀ ‘ਚ ਖੌਫ਼ ਬਣ ਗਿਆ ਸੀ । ਫਿਲਮ ਇੰਡਸਟਰੀ ‘ਚ ਅਬੂ ਸਲੇਮ ਨੂੰ ‘ਕੈਪਟਨ’ ਦਾ ਨਾਂਮ ਵੀ ਦਿੱਤਾ ਹੋਇਆ ਸੀ ।
ਗੁਲਸ਼ਨ ਕੁਮਾਰ ਦੀ ਮੌਤ ਮਗਰੋਂ ਟੀ –ਸੀਰੀਜ਼ ਦਾ ਸਾਰਾ ਜਿੰਮਾ ਉਹਨੇ ਦੇ ਭਾਈ ਕ੍ਰਿਸ਼ਨ ਕੁਮਾਰ ਅਤੇ ਬੇਟੇ ਭੂਸ਼ਣ ਕੁਮਾਰ ਤੇ ਆ ਗਿਆ । ਜਦੋਂ ਗੁਲਸ਼ਨ ਕੁਮਾਰ ਦੀ ਹੱਤਿਆ ਹੋਈ ਤਾਂ ਉਦੋਂ ਭੂਸ਼ਣ ਮਹਿਜ 20 ਸਾਲ ਦਾ ਸੀ । ਗੁਲਸ਼ਨ ਕੁਮਾਰ ਦੇ ਦੋ ਲੜਕੀਆਂ ਤੁਲਸੀ ਕੁਮਾਰ ਅਤੇ ਖੁਸ਼ਾਲੀ ਕੁਮਾਰ ਹਨ। ਤੁਲਸੀ ਕੁਮਾਰ ਅੱਜ ਪ੍ਰਸਿੱਧ ਗਾਇਕਾ ਹੈ ਅਤੇ ਖੁਸ਼ਾਲੀ ਨੇ ਫੈਸ਼ਨ ਡਿਜ਼ਾਈਨਿੰਗ ‘ਚ ਨਾਮਣਾ ਖੱਟਿਆ ਹੈ, ਨਾਲ ਨਾਲ ਉਹ ਐਕਟਿੰਗ ਵੀ ਕਰਦੇ ਹੈ ਅਤੇ ਗਾ ਵੀ ਲੈਂਦੀ ਹੈ।

Real Estate