5ਜੀ ਸਰਵਿਸ ਚਾਲੂ ਸਾਲ ‘ਚ ਸੁਰੂ ਹੋ ਸਕਦੀਆਂ ਹਨ

281

ਦੇਸ਼ ਵਿੱਚ 5ਜੀ ਕਮਿਊਨੀਕੇਸ਼ਨ ਸੇਵਾ ਇਸ ਸਾਲ ਸੁਰੂ ਹੋ ਸਕਦੀ ਹੈ। ਸਰਕਾਰ ਨੇ ਦੇਸ ਵਿੱਚ ਟਰਾਇਲ ਲਈ 13 ਬੇਨਤੀ ਪੱਤਰਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇੱਕ ਰਿਪੋਰਟ ਦੇ ਮੁਤਾਬਿਕ 5 ਜੀ ਟਰਾਇਲ ਤੋਂ ਹੁਵਾਵੇ ਅਤੇ ਜੈੱਡਟੀਈ ਵਰਗੀਆਂ ਚਾਈਨੀਜ ਕੰਪਨੀਆਂ ਨੂੰ ਬਾਹਰ ਰੱਖਿਆ ਗਿਆ । ਟੈਲੀਕਾਮ ਵਿਭਾਗ ਨੂੰ 5 ਜੀ ਦੇ ਟਰਾਇਲ ਲਈ ਕੁਝ 16 ਬੇਨਤੀ ਪੱਤਰ ਮਿਲੇ ਸਨ।
ਬੀਐਸਐਨਐਲ ਨੇ 5 ਜੀ ਟਰਾਇਲ ਦੇ ਲਈ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ ( ਸੀ-ਡੋਟ) ਨਾਲ ਹਿੱਸੇਦਾਰੀ ਕੀਤੀ ਹੈ। ਸੀ ਡੌਟ ਵੀ ਭਾਰਤ ਸਰਕਾਰ ਟੈਕਨੋਲੋਜੀ ਡਿਵੈਲਪਮੈਂਟ ਸੈਂਟਰ ਹੈ। ਇਸ ਦੀ ਸਥਾਪਨਾ 1984 ਵਿੱਚ ਹੋਈ ਸੀ ।
ਜਾਣਕਾਰੀ ਮੁਤਾਬਿਕ ਏਅਰਟੈੱਲ , ਵੋਡਾਫੋਨ-ਆਈਡਿਆ ਅਤੇ ਰਿਲਾਇੰਸ ਜੀਓ ਨੇ ਅਰਿਕਸਨ ਅਤੇ ਨੋਕੀਆ ਨਾਲ ਹਿੱਸਾਦਾਰੀ ਕੀਤੀ ਹੈ। ਸਾਰੇ ਟੈਲੀਕਾਮ ਸਰਕਲ ਵਿੱਚ ਅਲੱਗ –ਅਲੱਗ ਵੈਂਡਰਜ ਦੀ ਹਿੱਸੇਦਾਰੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ 5 ਜੀ ਟਰਾਇਲ ਦੇ ਲਈ ਟੈਲੀਕਾਮ ਕੰਪਨੀਆਂ ਜਲਦੀ ਹੀ 700 ਮੈਗਾਹਰਟਜ ਬੈਂਡ ਦੀ ਏਅਰਵੇਵ ਦਿੱਤੀ ਜਾਵੇਗੀ । ਹਾਲਾਂਕਿ, ਇਸਦੇ ਨਾਲ ਕੁਝ ਸ਼ਰਤਾਂ ਸ਼ਾਮਿਲ ਰਹਿਣਗੀਆਂ ।
ਅਧਿਕਾਰੀ ਮੁਤਾਬਿਕ ਏਅਰਵੇਵ ਦਾ ਇਸਤੇਮਾਲ ਕੇਵਲ ਟਰਾਇਲ ਲਈ ਕੀਤਾ ਜਾਵੇਗਾ, ਇਸਨੂੰ ਵਪਾਰਕ ਵਰਤੋਂ ਲਈ ਇਜ਼ਾਜਤ ਨਹੀਂ ਦਿੱਤੀ ਜਾਵੇਗੀ ।
ਦੁਨੀਆਂ 68 ਦੇਸ਼ਾਂ ਵਿੱਚ 5ਜੀ ਨੈਟਵਰਕ ਚੱਲ ਰਿਹਾ ਹੈ।

Real Estate