ਮਾਈਕੋਰਸਾਫਟ ਦੇ ਬਾਨੀ ਬਿਲ ਗੇਟਸ ਦਾ ਤਲਾਕ

419

ਮਾਈਕਰੋਸਾਫਟ ਦੇ ਫਾਊਂਡਰ ਬਿਲ ਗੇਟਸ ਅਤੇ ਉਸਦੀ ਪਤਨੀ ਮਿਲਿੰਡਾ ਨੇ ਇੱਕ –ਦੂਜੇ ਤੋਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਨੇ ਸ਼ਾਦੀ ਦੇ 27 ਸਾਲ ਬਾਅਦ ਤਲਾਕ ਦਾ ਐਲਾਨ ਕੀਤਾ । ਉਹਨਾਂ ਕਿਹਾ ਕਿ ਅਸੀਂ ਵਿਆਹੁਤਾ ਸਬੰਧ ਨੂੰ ਖ਼ਤਮ ਕਰ ਰਹੇ ਹਾਂ। ਜੀਵਨ ਦੇ ਅਗਲੇ ਫੇਜ ‘ਚ ਅਸੀਂ ਇਕੱਠੇ ਅੱਗੇ ਨਹੀਂ ਵਧ ਸਕਦੇ । ਹਾਲਾਂਕਿ , ਅਸੀਂ ਲੋਕਾਂ ਦੀ ਭਲਾਈ ਦੇ ਲਈ ਆਪਣੇ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕਰਦੇ ਰਹੇ।
ਬਿਲ ਅਤੇ ਮਿਲਿੰਡਾ ਗੇਟਸ਼ ਨੇ ਸੋਸ਼ਲ ਮੀਡੀਆ ਉਪਰ ਜਾਰੀ ਸਾਂਝੇ ਬਿਆਨ ‘ਚ ਕਿਹਾ ਕਿ ਕਾਫੀ ਸੋਚ- ਵਿਚਾਰ ਅਤੇ ਆਪਸੀ ਗੱਲਬਾਤ ਤੋਂ ਬਾਅਦ ਅਸੀਂ ਆਪਣਾ ਰਿਸ਼ਤਾ ਖ਼ਤਮ ਕਰਨ ਦਾ ਫੈਸਲਾ ਲਿਆ । ਬੀਤੇ 27 ਸਾਲ ਵਿੱਚ ਅਸੀਂ ਤਿੰਨ ਸ਼ਾਨਦਾਰ ਬੱਚਿਆਂ ਨੂੰ ਪਾਲ ਕੇ ਵੱਡਾ ਕੀਤਾ ਹੈ । ਉਸਨੇ ਇੱਕ ਫਾਊਂਡੇਸਨ ਵੀ ਬਣਾਈ ਸੀ ਜੋ ਦੁਨੀਆ ਭਰ ਦੇ ਲੋਕਾਂ ਦੀ ਸਿਹਤ ਅਤੇ ਬਿਹਤਰ ਜਿੰਦਗੀ ਦੇ ਲਈ ਕੰਮ ਕਰਦੀ ਹੈ। ਅਸੀਂ ਇਸ ਮਿਸ਼ਨ ਦੇ ਲਈ ਹੁਣ ਵੀ ਇੱਕੋ ਜਿਹੀ ਸੋਚ ਰੱਖਾਂਗੇ ਅਤੇ ਨਾਲ ਕੰਮ ਕਰਦੇ ਰਹਾਂਗੇ। ਅਸੀਂ ਹੁਣ ਨਵੀਂ ਸੁਰੂਆਤ ਕਰਨ ਜਾ ਰਹੇ ਹਾਂ ਅਜਿਹੇ ‘ਚ ਸਾਡੇ ਪਰਿਵਾਰ ਦੇ ਲਈ ਸਪੇਸ ਅਤੇ ਪ੍ਰਾਈਵੇਸੀ ਦੀ ਉਮੀਦ ਹੈ। ਬਿੱਲ ਅਤੇ ਮਿਲਿੰਡਾ ਦੇ 3 ਬੱਚੇ ਹਨ, ਜਿੰਨ੍ਹਾਂ ‘ਚ ਦੋ ਬੇਟੀਆਂ ਅਤੇ ਇੱਕ ਬੇਟਾ ਸ਼ਾਮਿਲ ਹੈ।
ਉਹ 1994 ਵਿੱਚ ਵਾਰ ਮਿਲੇ ਸਨ ਅਤੇ ਦੋਵਾਂ ਨੇ 1994 ਵਿੱਚ ਇੱਕ- ਦੂਜੇ ਨੂੰ ਪਤੀ –ਪਤਨੀ ਦੇ ਰੂਪ ‘ਚ ਸਵੀਕਾਰ ਕੀਤਾ ਸੀ। ਬਿੱਲ ਗੇਟਸ ਦੀ ਗਿਣਤੀ ਦੁਨੀਆ ਦੇ ਸਭ ਤੋਂ ਅਮੀਰਾਂ ਵਿੱਚ ਹੋਣ ਲੱਗੀ ਹੈ। ਇਸ ਤੋਂ ਬਿਨਾ ਉਹ ਆਪਣੇ ਸਮਾਜ ਸੇਵਾ ਨਾਲ ਜੁੜੇ ਕੰਮਾਂ ਲਈ ਵੀ ਜਾਣੇ ਜਾਂਦੇ ਹਨ।
ਬਿੱਲ ਗੇਟਸ ਦਾ ਪੂਰਾ ਨਾਂਮ ਵਿਲੀਅਮ ਹੈਨਰੀ ਗੇਟਸ ਹੈ। 13 ਸਾਲ ਦੀ ਉਮਰ ਵਿੱਚ ਪਹਿਲਾ ਸਾਫਟਵੇਅਰ ਪ੍ਰੋਗਰਾਮ ਲਿਖਣ ਵਾਲੇ ਗੇਟਸ ਦਾ ਜਨਮ ਸਿਆਟਲ ਵਿੱਚ 28 ਅਕਤੂਬਰ 1955 ਨੂੰ ਹੋਇਆ ਸੀ । ਹਾਈਸਕੂਲ ਵਿੱਚ ਪੜ੍ਹਾਈ ਦੇ ਦੌਰਾਨ ਸਕੂਲ ਵਿੱਚ ਪੇਰੋਲ ਸਿਸਟਮ ਬਣਾ ਰਹੇ ਪ੍ਰੋਗਰਾਮਸ ਦੇ ਇੱਕ ਗਰੁੱਪ ਦੀ ਮੱਦਦ ਕੀਤੀ ਅਤੇ ਟਰੈਫ –ਓ-ਡੇਟਾ ਬਣਾਈ , ਜਿਸਨੇ ਲੋਕਲ ਗਵਰਨਮੈਂਟਸ ਨੂੰ ਟਰੈਫਿਕ –ਕਾਊਟਿੰਗ ਸਿਸਟਮ ਬਣਾ ਕੇ ਵੇਚੇ ।
ਹਾਵਰਡ ਯੁਨੀਵਰਸਿਟੀ ਵਿੱਚ ਪੜ੍ਹਾਈ ਦੇ ਦੌਰਾਨ ਪਾਲ ਜੀ ਐਲਨ ਵਰਗਾ ਦੋਸਤ ਮਿਲਿਆ ਅਤੇ ਉਹਨਾਂ ਨੇ ਮਾਈਕਰੋਸਾਫਟ ਦੀ ਨੀਂਹ ਰੱਖੀ । ਇੰਟਰਨੈਸ਼ਨਲ ਬਿਜਨਸ ਮਸ਼ੀਨ (ਆਈਬੀਐਮ) ਕਾਰਪੋਰੇਸ਼ਨ ਦੇ ਲਈ ਐਮਐਸ- ਡੀਓਐਸ ਬਣਾਇਆ ਅਤੇ ਕੰਪਨੀ ਹਿੱਟ ਹੋ ਗਈ ।
1990 ਦੇ ਦਹਾਕੇ ਦੀ ਸੁਰੂਆਤ ਤੱਕ ਤਾਂ ਪੀਸੀ ਇੰਡਸਟਰੀ ਵਿੱਚ ਮਾਈਕਰੋਸਾਫਟ ਅਲਿਟਮੇਟ ਕਿੰਗਮੇਕਰ ਬਣ ਚੁੱਕੀ ਸੀ।
1986 ਵਿੱਚ ਗੇਟਸ ਅਰਬਪਤੀਆਂ ‘ਚ ਸ਼ਾਮਿਲ ਹੋ ਗਏ ਸਨ।
1995 ਵਿੱਚ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਤੇ ਕਈ ਸਾਲਾਂ ਤੱਕ ਇਸ ਸਥਾਨ ਤੇ ਰਹੇ। ਪਿਛਲੇ ਤਿੰਨ ਸਾਲਾਂ ਤੋਂ ਗੇਟਸ ਅਤੇ ਅਮੇਜਨ ਦੇ ਜੇਫ ਬੇਜੋਸ ਵਿਚਾਲੇ ਦੁਨੀਆ ਅਮੀਰ ਵਿਅਕਤੀ ਬਣਨ ਦਾ ਮੁਕਾਬਲਾ ਚੱਲ ਰਿਹਾ ਹੈ। ਫੋਰਬਸ ਦੀ ਸੂਚੀ ਵਿੱਚ ਬੇਜੋਸ ਇੱਕ ਨੰਬਰ ਹਨ ਅਤੇ ਗੇਟਸ ਚੌਥੇ ਤੇ ।
ਜੂਨ 2008 ਵਿੱਚ ਗੇਟਸ ਨੇ ਮਾਈਕਰੋਸਾਫਟ ਦੇ ਰੋਜ਼ਾਨਾ ਦੇ ਕੰਮਕਾਰ ਤੋਂ ਅਲੱਗ ਕਰ ਲਿਆ ਸੀ ਤਾਂਕਿ ਉਹ ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਤੋਂ ਜਿ਼ਆਦਾ ਵਕਤ ਦੇ ਸਕੇ । ਫਰਵਰੀ 2014 ਵਿੱਚ ਉਹਨਾਂ ਨੇ ਚੇਅਰਮੈਨ ਦਾ ਅਹੁਦਾ ਵੀ ਛੱਡ ਦਿੱਤਾ ਸੀ ।

Real Estate