ਪੰਜਾਬ ‘ਚ ਰੇਲ ਰਾਂਹੀ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੇ ਨਹੀਂ ਕੀਤੇ ਜਾ ਰਹੇ ਕੋਵਿਡ ਟੈਸਟ !

196

ਟ੍ਰੇਨਾਂ ਰਾਹੀਂ ਦੂਜੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ ਹੀ ਪ੍ਰਵੇਸ਼ ਕਰਨ ਦੇ ਹੁਕਮ ਪੰਜਾਬ ਸਰਕਾਰ ਨੇ ਜਾਰੀ ਕੀਤੇ ਤਾਂ ਰੇਲ ਵਿਭਾਗ ਦੇ ਅਧਿਕਾਰੀ ਇਸ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੇ। ਰੇਲਵੇ ਵਿਭਾਗ ਦਾ ਮੰਨਣਾ ਹੈਕਿ ਉਨ੍ਹਾਂ ਨੂੰ ਅਜਿਹੀ ਕੋਈ ਵੀ ਹਦਾਇਤ ਕੇਂਦਰ ਸਰਕਾਰ ਵੱਲੋਂ ਨਹੀਂ ਮਿਲੀ ਹੈ ਕਿ ਸਟੇਸ਼ਨ ‘ਤੇ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇ ਜਾਂ ਉਨ੍ਹਾਂ ਦੀ ਰਿਪੋਰਟ ਦੇਖੀ ਜਾਵੇ। ਹਰਿਆਣਾ, ਦਿੱਲੀ, ਯੂਪੀ-ਬਿਹਾਰ ਤੇ ਮਹਾਰਾਸ਼ਟਰ ਤੋਂ ਆਉਣ ਵਾਲੀਆਂ ਟ੍ਰੇਨਾਂ ‘ਚ ਰੋਜ਼ਾਨਾ 20 ਹਜ਼ਾਰ ਦੇ ਲਗਭਗ ਯਾਤਰੀ ਪੂਰੇ ਪੰਜਾਬ ‘ਚ ਤਾਂ ਕਰੀਬ 8000 ਤੋਂ ਜ਼ਿਆਦਾ ਯਾਤਰੀ ਲੁਧਿਆਣਾ ‘ਚ ਬਿਨਾਂ ਕੋਰੋਨਾ ਜਾਂਚ ਦੇ ਆ ਰਹੇ ਹਨ।
ਐਤਵਾਰ ਨੂੰ ਛੋਟੇ ਲਾਕਡਾਊਨ ਦਾ ਐਲਾਨ ਕਰਦੇ ਹੋਏ ਸੂਬਾ ਸਰਕਾਰ ਨੇ ਹੁਕਮ ਜਾਰੀ ਕੀਤੇ ਸਨ ਕਿ ਰੇਲਵੇ, ਸੜਕ ਤੇ ਹਵਾਈ ਜਹਾਜ਼ ਰਸਤੇ ਪੰਜਾਬ ਵਿਚ ਪ੍ਰਵੇਸ਼ ਕਰਨ ਵਾਲੇ ਹਰੇਕ ਵਿਅਕਤੀ ਦਾ ਕੋਰੋਨਾ ਟੈਸਟ ਕੀਤਾ ਜਾਵੇ ਜਾਂ ਫਿਰ ਯਾਤਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੇਖ ਕੇ ਹੀ ਐਂਟਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

Real Estate