ਗੂਗਲ ਨੂੰ ਖੂੰਜੇ ਲਾਉਣ ਲਈ ਮਾਈਕਰੋਸਾਫਟ ਕਰਨ ਲਈ ਯਾਹੂ ਨਾਲ ਸੌਦਾ ਕਰਨ ਦੀ ਤਿਆਰੀ

739

ਯਾਹੂ ਕਿਸੇ ਸਮੇਂ ਦੁਨੀਆਂ ਦਾ ਨੰਬਰ 1 ਸਰਚ ਇੰਜਨ ਸੀ ਪਰ ਗੂਗਲ ਨੇ ਹੌਲੀ –ਹੌਲੀ ਆਪਣੇ ਪੈਰ ਜਮਾਂ ਕੇ ਉਹਦੀ ਬਾਦਸ਼ਾਹਤ ਨੂੰ ਰੌਲ ਕੇ ਰੱਖ ਦਿੱਤਾ । ਹੁਣ ਮਾਈਕਰੋਸਾਫਟ ਨੇ ਯਾਹੂ ਨੂੰ ਖਰੀਦਣ ਦੇ ਲਈ 44.6 ਬਿਲੀਅਨ ਡਾਲਰ ( 3.3 ਲੱਖ ਕਰੋੜ ਰੁਪਏ ) ਦਾ ਆਫਰ ਦਿੱਤਾ ਹੈ। ਇਸ ਡੀਲ ਦੇ ਦਮ ‘ਤੇ ਦੋਵੇ ਕੰਪਨੀਆਂ ਗੂਗਲ ਲਈ ਚੁਣੌਤੀ ਬਣ ਸਕਦੀਆਂ ਹਨ। ਯਾਹੂ ਨੇ ਕਿਹਾ ਸੁੱਕਰਵਾਰ ਨੁੰ ਉਸਦਾ ਬੋਰਡ ਇਸ ਆਫ਼ਰ ‘ਤੇ ਵਿਚਾਰ ਕਰ ਸਕਦਾ ਹੈ। 70 ਕਰੋੜ ਵਰਤੋਕਾਰ ਆਧਾਰ ਵਾਲੀ ਯਾਹੂ ਦੇ ਸ਼ੇਅਰ ਕੀਮਤ ਇਸ ਸਮੇਂ 48% ਵੱਧ ਕੇ 28.33 ਡਾਲਰ ਹੋ ਗਈ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਮਾਈਕਰੋਸਾਫਟ ਨੇ ਯਾਹੂ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। 2008 ਵਿੱਚ ਕੰਪਨੀ ਲਗਾਤਾਰ ਕੋਸਿ਼ਸ਼ ਕਰਦੀ ਰਹੀ । ਮਾਈਕਰੋਸਾਫਟ ਨੇ ਯਾਹੂ ਬੋਰਡ ਨੂੰ ਇੱਕ ਖ਼ਤ ਲਿਖਿਆ ਹੈ , ਜਿਸ ਵਿੱਚ ਉਹਨਾਂ ਨੇ 31 ਡਾਲਰ ਪ੍ਰਤੀ ਸ਼ੇਅਰ ਨਕਦ ਅਤੇ ਸਟਾਕ ਦੀ ਪੇਸ਼ਕਸ਼ ਕੀਤੀ ਹੈ। ਜੇ ਇਹ ਸੌਦਾ ਸਿਰੇ ਚੜ੍ਹ ਜਾਂਦਾ ਤਾਂ ਯਾਹੂ ਦੇ ਵਰਤੋਕਾਰਾਂ ਨੂੰ ਕਈ ਫਾਇਦੇ ਹੋ ਸਕਦੇ ਹਨ।
ਯਾਹੂ ਤੇ 500 ਮਿਲੀਅਨ ਯੂਜਰ ਮਹੀਨੇ ਨਿਊਜ, ਫਾਇਨੈਂਸ ਅਤੇ ਸਪੋਰਟਸ ਦੇ ਲਈ ਆਉਂਦੇ ਹਨ। ਕੰਜਿਊਮਰ ਈਮੇਲ ਸਰਵਿਸ ਯਾਹੂ ਇੱਕ ਨੰਬਰ ਤੇ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਟਰਨੈੱਟ ਦੀ ਦੁਨੀਆ ਵਿੱਚ ਗੂਗਲ ਬੇਤਾਜ ਬਾਦਸ਼ਾਹ ਹੈ। ਗੂਗਲ ਸਰਚ ਇੰਜਨ ਤੋਂ ਲੈ ਕੇ ਸਮਾਰਟਫੋਨ ਦੇ ਐਂਡਰਾਇਡ ਆਪਰੇਟਿੰਗ ਸਿਸਟਮ ਤੱਕ ਗੂਗਲ ਸਭ ਕੰਟਰੋਲ ਕਰਦਾ ਹੈ । ਜਿ਼ਆਦਾਤਰ ਲੋਕ ਗੂਗਲ ਦੇ ਐਪਸ ਅਤੇ ਸਾਫਟਵੇਅਰ ਤੇ ਪੂਰੀ ਤਰ੍ਹਾਂ ਡਿਪੈਂਡ ਹੋ ਗਏ ਹਨ। ਇਹੀ ਕਾਰਨ ਹੈ ਕਿ ਗੂਗਲ ਹੁਣ ਹੌਲੀ –ਹੌਲੀ ਆਪਣੀਆਂ ਕਈ ਸਰਵਿਸਜ ਨੂੰ ਪੇਡ ਕਰਦਾ ਜਾ ਰਿਹਾ ਹੈ। ਸਿਰਫ਼ ਗੂਗਲ ਫੋਟੋਜ ਦੇ ਲਈ ਯੂਜਰ ਨੂੰ 180 ਰੁਪਏ ਮਹੀਨਾ ਖਰਚਣੇ ਪੈ ਸਕਦੇ ਹਨ।
ਜੇ ਅਜਿਹੇ ਮੌਕੇ ਮਾਈਕਰੋਸਾਫਟ ਦੀ ਡੀਲ ਯਾਹੂ ਨਾਲ ਸਿਰੇ ਚੜ ਜਾਂਦੀ ਹੈ ਤਾਂ ਉਹ ਗੂਗਲ ਨੂੰ ਚੁਣੌਤੀ ਦੇਣ ਦੇ ਲਈ ਕਈ ਸਰਵਿਸਜ ਲਾਂਚ ਕਰ ਸਕਦੇ ਹਨ। ਯਾਹੂ ਕੋਲ ਕਈ ਅਜਿਹੀਆਂ ਸਰਵਿਸਜ ਹਨ ਜਿੰਨ੍ਹਾਂ ਦਾ ਫਾਇਦਾ ਮਾਈਕਰੋਸਾਫਟ ਉਠਾ ਸਕਦੀ ਹੈ।
2019 ਵਿੱਚ ਮਾਈਕਰੋਸਾਫਟ ਦੇ ਵਿੰਗ ਸਰਚ ਇੰਜਨ ਤੇ ਸਿਰਫ਼ ਅਮੇਰੀਕਾ ਵਿੱਚ 126 ਮਿਲੀਅਨ ਵਰਤੋਕਾਰ ਸਨ । ਗੂਗਲ ਨਾਲੋਂ ਵੱਧ ਲੋਕ ਵਿੰਗ ਸਰਚ ਇੰਜਨ ਦੀ ਵਰਤੋ ਕਰਦੇ ਹਨ।ਉਥੇ 2020 ਵਿੱਚ ਯਾਹੂ ਸਰਚ ਇੰਜਨ ਤੇ ਹਰ ਮਹੀਨੇ 700 ਮਿਲੀਅਨ ਯੂਜਰਸ ਆਏ। ਇਹਨਾ ਵਿੱਚ ਹਰ ਮਹੀਨੇ ਐਕਟਿਵ ਯੁਜਰਜ ਦੀ ਸੰਖਿਆ 225 ਮਿਲੀਅਨ ਸੀ ।

Real Estate