ਨੰਦੀਗ੍ਰਾਮ ਤੋਂ ਪਹਿਲਾਂ ਜਿੱਤ ਤੇ ਕੁਝ ਸਮੇਂ ਬਾਅਦ ਹਾਰਿਆ ਐਲਾਨਿਆ ਗਿਆ !

144

mamta
ਨਤੀਜਾ ਸਵਿਕਾਰ ਪਰ ਗੜਬੜ ਖ਼ਿਲਾਫ਼ ਅਦਾਲਤ ਜਾਵਾਂਗੀ -ਮਮਤਾ

ਪੱਛਮੀ ਬੰਗਾਲ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕੀਤੀ। ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੇ ਮਮਤਾ ਬੈਨਰਜੀ ਨੂੰ ਵਧਾਈਆਂ ਦਿੱਤੀਆਂ ਹਨ। ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਉੱਪਰ ਪੈਸਾ, ਤਾਕਤ ਅਤੇ ਮਾਫ਼ੀਆ ਦੀ ਵਰਤੋਂ ਦੇ ਦੋਸ਼ ਲਗਾਏ ਅਤੇ ਕਿਹਾ ਕਿ ਭਾਜਪਾ ਗੰਦੀ ਰਾਜਨੀਤੀ ਕਰਦੀ ਹੈ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੇ ਖ਼ਿਲਾਫ਼ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ ਅਤੇ ਇਸ ਲਈ ਦੂਜੀਆਂ ਪਾਰਟੀਆਂ ਨੂੰ ਵੀ ਇਕਜੁੱਟ ਹੋਣ ਦੀ ਅਪੀਲ ਕੀਤੀ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਭਾਜਪਾ ਦਾ ‘ਮਾਊਥਪੀਸ’ ਕਹਿ ਕੇ ਸੰਬੋਧਨ ਕੀਤਾ। ਨੰਦੀਗ੍ਰਾਮ ਬਾਰੇ ਪੁੱਛੇ ਜਾਣ ਤੇ ਮਮਤਾ ਬੈਨਰਜੀ ਨੇ ਕਿਹਾ,” ਨੰਦੀਗ੍ਰਾਮ ਬਾਰੇ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ। ਸੰਘਰਸ਼ ਦੇ ਦੌਰਾਨ ਤੁਹਾਨੂੰ ਕੁਰਬਾਨੀ ਦੇਣੀ ਪੈਂਦੀ ਹੈ। ਮੈਂ ਨੰਦੀਗ੍ਰਾਮ ਲਈ ਸੰਘਰਸ਼ ਕੀਤਾ ਕਿਉਂਕਿ ਮੈਂ ਇੱਕ ਅੰਦੋਲਨ ਲੜਿਆ ਹੈ। ਨੰਦੀਗ੍ਰਾਮ ਦੇ ਲੋਕਾਂ ਦਾ ਜੋ ਵੀ ਫ਼ੈਸਲਾ ਹੋਵੇਗਾ, ਮੈਨੂੰ ਮਨਜ਼ੂਰ ਹੈ।” ਪਰ ਮੈਨੂੰ ਪਤਾ ਜਾਣਕਾਰੀ ਮਿਲੀ ਹੈ ਕਿ ਜਿੱਤ ਹੋਣ ਤੋਂ ਕੁਝ ਸਮੇਂ ਬਾਅਦ ਮੈਨੂੰ ਹਾਰਿਆ ਐਲਾਨ ਦਿੱਤਾ ਗਿਆ , ਇਹ ਗੜਬੜ ਕੀਤੀ ਗਈ ਹੈ, ਮੈਂ ਇਸ ਖ਼ਿਲਾਫ਼ ਅਦਾਲਤ ਜਾਵਾਂਗੀ। ਸੋਸ਼ਲ ਮੀਡੀਆ ਤੇ ਮਮਤਾ ਬੈਨਰਜੀ ਨੂੰ ਵਧਾਈਆਂ ਮਿਲ ਰਹੀਆਂ ਹਨ ਜਿਸ ਤੇ ਉਨ੍ਹਾਂ ਨੇ ਧੰਨਵਾਦ ਕੀਤਾ ਅਤੇ ਅਤੇ ਆਉਣ ਵਾਲੇ ਦਿਨਾਂ ਵਿਚ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਨੂੰ ਆਪਣੀ ਪ੍ਰਾਥਮਿਕਤਾ ਦੱਸਿਆ।

Real Estate