ਆਕਸੀਜਨ ਸਪਲਾਈ ਬੰਦ ਹੋਣ ਨਾਲ ਕਰਨਾਟਕ ਵਿੱਚ 24 ਮਰੀਜਾਂ ਦੀ ਮੌਤ

206

ਆਕਸੀਜਨ ਦੀ ਘਾਟ ਅਤੇ ਕਈ ਥਾਂਈ ਸਪਲਾਈ ਬੰਦ ਹੋਣ ਨਾਲ ਹਸਪਤਾਲਾਂ ਵਿੱਚ ਲਗਾਤਾਰ ਮਰੀਜਾਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ । ਅੱਜ ਕਰਨਾਟਕ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਬੰਦ ਹੋਣ ਕਾਰਨ ਕੋਰੋਨਾ ਦੇ 12 ਮਰੀਜਾਂ ਸਮੇਤ ਕੁੱਲ 24 ਮਰੀਜਾਂ ਦੀ ਮੌਤ ਹੋ ਗਈ । ਸਾਰੇ ਮਰੀਜ ਹਸਪਾਤਲ ਦੇ ਆਈਸੀਯੂ ਵਿੱਚ ਭਰਤੀ ਸਨ ਜਿੱਥੇ ਅਚਾਨਕ ਆਕਸੀਜਨ ਦੀ ਸਪਲਾਈ ਬੰਦ ਹੋ ਗਈ । ਮਾਮਲਾ ਕਰਨਾਟਕ ਦੇ ਚਾਮਰਾਜ ਨਗਰ ਦਾ ਹੈ । ਇੱਥੇ ਜਿਲ੍ਹਾ ਹਸਪਤਾਲ ਵਿੱਚ ਕੋਰੋਨਾ ਅਤੇ ਹਰੋ ਦੂਜੇ ਮਰੀਜਾਂ ਦਾ ਇਲਾਜ ਚੱਲ ਰਿਹਾ ਸੀ । ਕਈ ਮਰੀਜ ਵੈਂਟੀਲੇਟਰ ਉੱਤੇ ਸਨ । ਅਚਾਨਕ ਆਕਸੀਜਨ ਸਪਲਾਈ ਰੁਕ ਗਈ ਜਿਸ ਨਾਲ ਮਰੀਜਾਂ ਦੀ ਜਾਨ ਚੱਲੀ ਗਈ । ਮੌਕੇ ਉੱਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ।
ਦੂਜੇ ਪਾਸੇ ਕਰਨਾਟਕ ‘ਚ ਹੀ ਬਿਜਲੀ ਜਾਣ ਨਾਲ ਯਾਦਗੀਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਕੋਵਿਡ ਦੇ ਮਰੀਜ ਦੀ ਮੌਤ ਹੋ ਗਈ ਸੀ। ਪਿਛਲੇ ਹਫਤੇ ਦਿੱਲੀ ਦੇ ਬਤਰਾ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਨਾਲ ਅੱਠ ਮਰੀਜਾਂ ਦੀ ਜਾਨ ਚੱਲੀ ਗਈ ਸੀ । ਆਂਧਰਾ ਪ੍ਰਦੇਸ਼ ਦੇ ਇੱਕ ਹਸਪਤਾਲ ਵਿੱਚ 16 ਮਰੀਜਾਂ ਦੀ ਜਾਨ ਚੱਲੀ ਗਈ ਸੀ, ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਵੀ ਪੰਜ ਮਰੀਜਾਂ ਨੇ ਆਕਸੀਜਨ ਸਪਲਾਈ ਰੁਕਣ ਕਾਰਨ ਆਪਣੀ ਜਾਨ ਗਵਾ ਦਿੱਤੀ।
ਕਰਨਾਟਕ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ ਨੇ 16 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਐਤਵਾਰ ਨੂੰ ਸੂਬੇ ਵਿੱਚ ਕੋਰੋਨਾ ਵਾਇਰਸ ਦੇ 37733 ਮਾਮਲੇ ਇੱਕ ਦਿਨ ਵਿੱਚ ਹੀ ਸਾਹਮਣੇ ਆਏ ਹਨ । 217 ਮਰੀਜਾਂ ਦੀ ਕੋਰੋਨਾ ਵਾਇਰਸ ਵਲੋਂ ਮੌਤ ਹੋ ਗਈ ।

Real Estate