ਅਕਾਲੀ ਆਗੂ ਜੱਸੀ ਦੇ ਨਾਲ ਉਸ ਦੀ ਕਾਂਸਟੇਬਲ ਧੀ ਦਾ ਨਾਮ ਵੀ ਆਇਆ ਹੈਰੋਇਨ ਤਸਕਰੀ ‘ਚ

179

ਪੰਜਾਬ ਦੇ ਤਰਨਤਾਰਨ ਜਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਆਗੂ ਜਸਵਿੰਦਰ ਕੌਰ ਜੱਸੀ ਦੇ ਘਰ ਤੋਂ ਬਰਾਮਦ ਹੇਰੋਇਨ ਦੇ ਮਾਮਲੇ ਦੀ ਜਾਂਚ ਜਾਰੀ ਹੈ । ਪੜਤਾਲ ਦੇ ਦੌਰਾਨ ਆਇਆ ਹੈ ਕਿ ਵਿਧਾਨਸਭਾ ਹਲਕਾ ਪੱਟੀ ਦੇ ਪਿੰਡ ਚੰਬਲ ਨਿਵਾਸੀ ਜਸਵਿੰਦਰ ਕੌਰ ਜੱਸੀ ਦੀ ਧੀ ਜੋ ਪੰਜਾਬ ਪੁਲਿਸ ਵਿੱਚ ਤੈਨਾਤ ਹੈ ਅਤੇ ਉਹ ਵੀ ਮਾਂ ਦੇ ਨਾਲ ਹੇਰੋਇਨ ਦੀ ਤਸਕਰੀ ਵਿੱਚ ਸ਼ਾਮਿਲ ਸੀ । ਇਹ ਸਾਹਮਣੇ ਆਉਂਦੇ ਹੀ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ । ਨਾਰਕੋਟਿਕਸ ਸੈਲ ਵਿੱਚ ਤੈਨਾਤ ੳੰੀ ਚਾਨਣ ਸਿੰਘ ਦੇ ਖਿਲਾਫ ਵੀ ਜਾਂਚ ਜਾਰੀ ਹੈ । ਕਿਉਂਕਿ ਚਾਨਣ ਸਿੰਘ ਵੀ ਜਸਿਵੰਦਰ ਕੌਰ ਨੂੰ ਮਦਦ ਕਰਦਾ ਸੀ। ਹੈਰੋਇਨ ਤਸਕਰੀ ਵਿੱਚ ਮਦਦ ਕਰਨ ਦੇ ਬਦਲੇ ਜੱਸੀ ਨੇ ਫਾਰਚਿਊਨਰ ਕਾਰ ਚਾਨਣ ਸਿੰਘ ਨੂੰ ਗਿਫਟ ਵਿੱਚ ਦਿੱਤੀ ਸੀ ।
ਪਿਛਲੇ 20 ਅਪ੍ਰੈਲ ਨੂੰ ਐੱਸ ਟੀ ਐਫ ਨੇ ਜੱਸੀ ਦੇ ਘਰ ਤੇ ਛਾਪਿਆ ਮਾਰਿਆ ਸੀ । ਇਸ ਦੌਰਾਨ ਇੱਕ ਕਿੱਲੋ ਤੋਂ ਵੱਧ ਹੇਰੋਇਨ , 70 ਹਜਾਰ ਦੀ ਡਰਗ ਮਨੀ ਬਰਾਮਦ ਹੋਈ ਸੀ । ਉਨ੍ਹਾਂ ਖਿਲਾਫ ਮੋਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ । ਮਾਮਲੇ ਵਿੱਚ ਜੱਸੀ ਦੀ ਕਾਂਸਟੇਬਲ ਧੀ ਨੂੰ ਵੀ 22 ਅਪ੍ਰੈਲ ਨੂੰ ਲਾਈਨ ਹਾਜਰ ਕਰ ਦਿੱਤਾ ਗਿਆ ਸੀ।

Real Estate