ਪੱਛਮੀ ਬੰਗਾਲ,ਕੇਰਲ,ਅਸਾਮ ਤੇ ਤਾਮਿਲਨਾਡੂ ਕੌਣ ਬਣਾ ਸਕਦਾ ਹੈ ਸਰਕਾਰ ?

129

ਭਾਰਤ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਦੇ ਰੁਝਾਨਾਂ ਦੌਰਾਨ ਹੁਣ ਤੱਕ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਟੀਐੱਮਸੀ, ਕੇਰਲ ਵਿੱਚ ਐੱਲਡੀਐੱਫ, ਅਸਾਮ ਵਿੱਚ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ, ਤਾਮਿਲ ਨਾਡੂ ਵਿੱਚ ਡੀਐੱਮਕੇ ਤੇ ਪੁੱਡੂਚੇਰੀ ਵਿੱਚ ਐੱਨਆਰ ਸੀ ਅੱਗੇ ਹਨ। ਪੱਛਮੀ ਬੰਗਾਲ ਵਿੱਚ 292 ਸੀਟਾਂ ਵਿੱਚੋਂ 292 ਦੇ ਰੁਝਾਨ ਮੁਤਾਬਕ ਟੀਐੱਮਸੀ 203 ਤੇ ਭਾਜਪਾ 88 ਸੀਟਾਂ ’ਤੇ ਅੱਗੇ ਹੈ। ਕੇਰਲ ਵਿੱਚ 140 ਸੀਟਾਂ ਵਿੱਚੋਂ ਸੱਤਾਧਾਰੀ ਐੱਲਡੀਐੱਫ 89, ਯੂਡੀਐੱਫ 46 ਤੇ ਭਾਜਪਾ 3 ਸੀਟਾਂ ’ਤੇ ਅੱਗੇ ਹੈ। ਤਾਮਿਲ ਨਾਡੂ ਦੀਆਂ ਕੁੱਲ 234 ਸੀਟਾਂ ਵਿੱਚੋਂ ਡੀਐੱਮਕੇ 132 ਤੇ ਸੱਤਾਧਾਰੀ ਏਆਈਡੀਐੱਮਕੇ 101 ਸੀਟਾਂ ’ਤੇ ਹੈ। ਅਸਾਮ ਵਿੱਚ ਕੁੱਲ 126 ਸੀਟਾਂ ਵਿੱਚੋਂ ਐੱਨਡੀਏ 81 ਤੇ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ 45 ਸੀਟਾਂ ’ਤੇ ਅੱਗੇ ਹੈ। ਪੁੱਡੂਚੇਰੀ ਵਿੱਚ 30 ਸੀਟਾਂ ਵਿੱਚੋਂ ਐੱਨਆਰਸੀ 11 ਤੇ ਕਾਂਗਰਸ 6 ਸੀਟਾਂ ‘ਤੇ ਅੱਗੇ ਹੈ।

Real Estate