ਚੋਣ ਨਤੀਜੇ : ਜਸ਼ਨ ਮਨਾਉਣ ਵਾਲਿਆਂ ਖਿਲਾਫ ਕਾਰਵਾਈ ਦੇ ਹੁਕਮ

223

ਇਲਾਕਿਆਂ ਵਿੱਚ ਪੈਂਦੇ ਪੁਲੀਸ ਸਟੇਸ਼ਨ ਦੇ ਐੱਸਐੱਚਓ ਸਸਪੈਂਡ ਕਰਨ ਦੇ ਹੁਕਮ 

ਮੁੱਢਲੇ ਰੁਝਾਨਾਂ ਤੋਂ ਬਾਅਦ ਕਈ ਪਾਰਟੀਆਂ ਦੇ ਸਮਰਥਕਾਂ ਵੱਲੋਂ ਵੱਖ ਵੱਖ ਥਾਵਾਂ ‘ਤੇ ਜਸ਼ਨ ਮਨਾਉਣ ਦੀਆ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ। ਮਹਾਂਮਾਰੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜਸ਼ਨ ਅਤੇ ਅਜਿਹੇ ਜਲੂਸਾਂ ਉਪਰ ਰੋਕ ਲਗਾਈ ਗਈ ਹੈ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਦਾ ਨੋਟਿਸ ਲੈਂਦਿਆ ਚੋਣ ਕਮਿਸ਼ਨ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਅਜਿਹੇ ਹਾਲਾਤ ਵਿੱਚ ਐੱਫ਼ਆਈਆਰ ਦਰਜ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਚੋਣ ਕਮਿਸ਼ਨ ਨੇ ਇਨ੍ਹਾਂ ਇਲਾਕਿਆਂ ਵਿੱਚ ਪੈਂਦੇ ਪੁਲੀਸ ਸਟੇਸ਼ਨ ਦੇ ਐੱਸਐੱਚਓ ਨੂੰ ਸਸਪੈਂਡ ਕਰਨ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਬਾਰੇ ਰਿਪੋਰਟ ਦਰਜ਼ ਕਰਨ ਦੇ ਹੁਕਮ ਵੀ ਦਿੱਤੇ ਹਨ।ਚੋਣ ਕਮਿਸ਼ਨ ਮੁਤਾਬਕ ਅਜਿਹੀ ਹਰ ਘਟਨਾ ਦੀ ਰਿਪੋਰਟ ਪ੍ਰਸ਼ਾਸਨ ਨੂੰ ਦਰਜ ਕਰਨੀ ਪਵੇਗੀ।ਜ਼ਿਕਰਯੋਗ ਹੈ ਕਿ ਚੇਨੱਈ ਤੋਂ ਡੀਐਮਕੇ ਸਮਰਥਕਾਂ ਅਤੇ ਕੋਲਕਾਤਾ ਤੋਂ ਟੀਐਮਸੀ ਦੇ ਸਮਰਥਕਾਂ ਦੀਆਂ ਜਸ਼ਨ ਮਨਾਉਣ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਕਦਮ ਚੁੱਕਿਆ ਹੈ।

Real Estate