ਮੋਦੀ ਸਰਕਾਰ ਨੇ ਵਿਗਿਆਨੀਆਂ ਦੀ ਚੇਤਾਵਨੀ ਨੂੰ ਕੀਤਾ ਨਜ਼ਰ ਅੰਦਾਜ਼ ?

230

Scientists say India government ignored warnings amid coronavirus surge

ਭਾਰਤ ਸਰਕਾਰ ਦੁਆਰਾ ਬਣਾਈ ਗਈ ਵਿਗਿਆਨਕ ਸਲਾਹਕਾਰਾਂ ਦੇ ਇੱਕ ਫੋਰਮ ਨੇ ਮਾਰਚ ਦੀ ਸ਼ੁਰੂਆਤ ਵਿੱਚ ਭਾਰਤੀ ਅਧਿਕਾਰੀਆਂ ਨੂੰ ਇੱਕ ਵਿਸ਼ੇਸ਼ ਚੇਤਾਵਨੀ ਦਿੱਤੀ ਸੀ। ਉਨ੍ਹਾਂ ਨੇ ਦੇਸ਼ ਵਿੱਚ ਇੱਕ ਨਵੇਂ ਅਤੇ ਵਧੇਰੇ ਲਾਗ ਵਾਲੇ ਵੈਰਿਅੰਟਾਂ ਦੇ ਫੈਲਣ ਦੇ ਸੰਕੇਤ ਦਿੱਤੇ ਸੀ। ਫੋਰਮ ਵਿੱਚ ਸ਼ਾਮਲ ਵਿਗਿਆਨੀਆਂ ਨੇ ਇਹ ਜਾਣਕਾਰੀ ਨਿਊਜ਼ ਏਜੰਸੀ ਰੌਇਟਰਜ਼ ਨੂੰ ਦਿੱਤੀ ਹੈ। ਵਿਗਿਆਨੀਆਂ ਨੇ ਕਿਹਾ ਕਿ ਚੇਤਾਵਨੀ ਦੇ ਬਾਵਜੂਦ, ਕੇਂਦਰ ਸਰਕਾਰ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਪਾਬੰਦੀਆਂ ਨਹੀਂ ਲਗਾਈਆਂ। ਲੱਖਾਂ ਲੋਕਾਂ ਨੇ ਬਿਨਾਂ ਮਾਸਕ ਪਹਿਨੇ ਹੀ ਧਾਰਮਿਕ ਸਮਾਗਮਾਂ ਅਤੇ ਰਾਜਨੀਤਿਕ ਰੈਲੀਆਂ ਵਿਚ ਹਿੱਸਾ ਲਿਆ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਨੇਤਾਵਾਂ ਨੇ ਕੀਤੀਆਂ ਸੀ।
ਦੂਜੀ ਲਹਿਰ ਲਈ, ਕੁਝ ਵਿਗਿਆਨੀ ਨਵੇਂ ਵੈਰਿਅੰਟਾਂ ਨੂੰ ਜ਼ਿੰਮੇਵਾਰ ਮੰਨਦੇ ਹਨ ਅਤੇ ਦੂਸਰੇ ਬ੍ਰਿਟੇਨ ਵਿੱਚ ਪਹਿਲਾਂ ਮਿਲੇ ਵੈਰਿਅੰਟ ਨੂੰ ਇਸ ਦਾ ਜ਼ਿੰਮੇਦਾਰ ਠਹਿਰਾਉਂਦੇ ਹਨ। ਮਾਰਚ ਦੇ ਸ਼ੁਰੂ ਵਿੱਚ, ਇੰਡੀਅਨ ਸਾਰਸ-ਕੋਵ -2 ਜੈਨੇਟਿਕਸ ਕੰਸੋਰਟੀਅਮ ਜਾਂ INSACOG ਨੇ ਨਵੇਂ ਰੂਪਾਂਤਰਣ ਬਾਰੇ ਚੇਤਾਵਨੀ ਜਾਰੀ ਕੀਤੀ ਸੀ। ਇੱਕ ਵਿਗਿਆਨੀ ਅਤੇ ਉੱਤਰੀ ਭਾਰਤ ਵਿੱਚ ਇੱਕ ਖੋਜ ਕੇਂਦਰ ਦੇ ਨਿਰਦੇਸ਼ਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਚੇਤਾਵਨੀ ਇੱਕ ਉੱਚ ਅਧਿਕਾਰੀ ਨੂੰ ਦਿੱਤੀ ਗਈ ਸੀ ਜੋ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੇ ਹਨ। ਰੌਇਟਰਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ INSACOG ਦੀ ਫਾਈਡਿੰਗ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਗਈ ਸੀ ਜਾਂ ਨਹੀਂ। ਰੌਇਟਰਜ਼ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਦਫਤਰ ਨਾਲ ਸੰਪਰਕ ਕੀਤਾ, ਜਿੱਥੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।

Real Estate