ਮੋਦੀ ਦਾ ਗੁਜਰਾਤ – ਕੋਵਿਡ ਹਸਪਤਾਲ ‘ਚ ਅੱਗ ਲੱਗਣ ਨਾਲ 14 ਮਰੀਜਾਂ ਸਣੇ 16 ਮੌਤਾਂ

132

ਗੁਜਰਾਤ ਦੇ ਭਰੂੱਚ ਦੇ ਪਟੇਲ ਵੈਲਫੇਅਰ ਕੋਵਿਡ ਹਸਪਤਾਲ ‘ਚ ਬੀਤੀ ਰਾਤ ਭਿਆਨਕ ਅੱਗ ਲੱਗਣ ਨਾਲ 16 ਮੌਤਾਂ ਹੋ ਗਈਆਂ । ਹਸਪਤਾਲ ਦੇ ਟਰੱਸਟੀ ਜੁਬੇਰ ਪਟੇਲ ਨੇ 14 ਮਰੀਜ਼ਾਂ ਅਤੇ 2 ਸਟਾਫ ਨਰਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਚਾਰ ਮੰਜਿ਼ਲਾ ਹਸਪਤਾਲ ‘ਚ ਵਿੱਚ 50 ਮਰੀਜ਼ ਦਾਖਿਲ ਸਨ।
ਗੁਜਰਾਤ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਹਰੇਕ ਪੀੜਤ ਦੇ ਪਰਿਵਾਰ ਨੂੰ 4-4 ਲੱਖ ਰੁਪਏ ਆਰਥਿਕ ਸਹਿਯੋਗ ਦੇਣ ਦੀ ਗੱਲ ਆਖੀ ਹੈ।
ਸ਼ਾਰਟ ਸਰਕਟ ਕਾਰਨ ਰਾਤ ਲਗਭਗ 12:30 ਵਜੇ ਲੱਗੀ ਅੱਗ ਨੇ ਆਈਸੀਯੂ ਨੂੰ ਲਪੇਟ ਵਿੱਚ ਲੈ ਲਿਆ। ਅੱਗ ਤੇ ਕਾਬੂ ਪਾਉਣ ਵਿੱਚ ਕਈ ਘੰਟੇ ਲੱਗੇ।
ਅੱਗ ਲੱਗਣ ਕਾਰਨ ਹਸਪਤਾਲ ਅਤੇ ਆਸਪਾਸ ਦੇ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਗਈ । ਜਿਸ ਕਰਕੇ ਬਚਾਅ ਕਾਰਜ ਕਰਨੇ ਵੀ ਔਖੇ ਹੋਏ। ਸਖ਼ਤ ਮੁਸ਼ੱਕਤ ਮਗਰੋਂ ਮਰੀਜਾਂ ਨੂੰ ਬਾਹਰ ਕੱਢਿਆ ਗਿਆ ।

Real Estate