ਬਦਨਾਮ ਬਦਮਾਸ਼ ਅਤੇ ਸਾਬਕਾ ਐਮਪੀ ਸਹਾਬੂਦੀਨ ਦੀ ਕਰੋਨਾ ਨਾਲ ਮੌਤ

69

ਬਿਹਾਰ– ਸੀਵਾਨ ਪਾਰਲੀਮਾਨੀ ਸੀਟ ਤੋਂ ਰਾਸ਼ਟਰੀ ਜਨਤਾ ਦਲ ਦੇ ਮੈਂਬਰ ਰਹੇ ਬਦਮਾਸ਼ ਨੇਤਾ ਮੁਹੰਮਦ ਸਹਾਬੂਦੀਨ ਦੀ ਸ਼ਨੀਵਾਰ ਕਰੋਨਾ ਨਾਲ ਮੌਤ ਹੋ ਗਈ । ਕਤਲ ਦੇ ਜੁਰਮ ਵਿੱਚ ਉਹ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਭੁਗਤ ਰਿਹਾ ਸੀ ।
20 ਅਪ੍ਰੈਲ ਨੂੰ ਉਸਦੀ ਹਾਲਤ ਵਿਗੜੀ ਸੀ । ਹੁਣ ਇੱਕ ਪ੍ਰਾਈਵੇਟ ਹਸਪਤਾਲ ‘ਚ ਉਸਦਾ ਇਲਾਜ ਚੱਲ ਰਿਹਾ ਸੀ । ਅੱਜ ਵੱਡੇ ਤਕੜੇ 3 ਵੱਜ ਕੇ 40 ਮਿੰਟ ਤੇ ਉਸਨੇ ਆਖਰੀ ਸਾਹ ਲਿਆ ।
ਪਹਿਲਾਂ ਉਸਦਾ ਇਲਾਜ ਜੇਲ੍ਹ ਪ੍ਰਸ਼ਾਸ਼ਨ ਹੀ ਕਰਵਾ ਰਿਹਾ ਸੀ । ਦੋ ਦਿਨ ਪਹਿਲਾਂ ਹਾਈਕੋਰਟ ਨੇ ਦਿੱਲੀ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਉਸਦਾ ਇਲਾਜ ਵਧੀਆ ਢੰਗ ਨਾਲ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ । ਅਦਾਲਤ ਨੇ ਕਿਹਾ ਸੀ ਡਾਕਟਰਾਂ ਨੂੰ ਚਾਹੀਦਾ ਜੇਲ੍ਹ ਵਿਚਲੇ ਕਰੋਨਾ ਪੀੜਤਾਂ ਦਾ ਚੰਗੀ ਤਰ੍ਹਾਂ ਖਿਆਲ ਰੱਖਣ । ਅਦਾਲਤ ਵਿੱਚ ਸਹਾਬੂਦੀਨ ਨੇ ਕਿਹਾ ਸੀ ਕਿ ਉਸਦਾ ਇਲਾਜ ਠੀਕ ਢੰਗ ਨਾਲ ਨਹੀਂ ਹੋ ਰਿਹਾ ।
ਸਹਾਬੂਦੀਨ ਵਿਰੁੱਧ 30 ਤੋਂ ਵੱਧ ਕੇਸ ਦਰਜ ਸਨ। 15 ਫਰਵਰੀ 2018 ਨੂੰ ਸੁਪਰੀਮ ਕੋਰਟ ਨੇ ਉਸਨੂੰ ਬਿਹਾਰ ਦੀ ਸੀਵਾਨ ਜੇਲ੍ਹ ਤੋਂ ਤਿਹਾੜ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ।
90ਵੇਂ ਦਹਾਕੇ ਵਿੱਚ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਰਹੇ ਸਹਾਬੂਦੀਨ ਲੱਠਮਾਰ ਲੀਡਰ ਵਜੋਂ ਚਰਚਿਤ ਸਨ। ਆਰਜੇਡੀ ਦੇ ਮੁਖੀ ਲਾਲੂ ਯਾਦਵ ਬੇਹੱਦ ਨੇੜਲਿਆਂ ਵਿੱਚੋਂ ਇੱਕ ਸਹਾਬੂਦੀਨ ਬਹੁਤ ਵਿਵਾਦਾਂ ‘ਚ ਘਿਰਿਆ ਹੋਇਆ ਸੀ। ਉਸ ਉਪਰ ਸੀਵਾਨ ਵਿੱਚ ਚੰਦਾ ਬਾਬੂ ਦੇ ਬੇਟੇ ਦੀ ਹੱਤਿਆ ਦਾ ਦੋਸ਼ ਲੱਗਿਆ ਅਤੇ ਇਸ ਮਾਮਲੇ ‘ਚ ਉਮਰ ਕੈਦ ਹੋਈ ਸੀ। ਪੱਤਰਕਾਰ ਰਾਜਦੇਵ ਰੰਜਨ ਹੱਤਿਆਕਾਂਡ ਵਿੱਚ ਸਹਾਬੂਦੀਨ ਦਾ ਨਾਂਮ ਸਾਹਮਣੇ ਆਉਣ ਤੋਂ ਬਾਅਦ ਅਦਾਲਤ ਦੇ ਹੁਕਮਾਂ ‘ਤੇ ਉਸਨੂੰ ਤਿਹਾੜ ਜੇਲ੍ਹ ਰੱਖਿਆ ਗਿਆ ਸੀ ।

Real Estate