ਨਕਲੀ Remdesivir ਬਣਾਉਣ ਦੀਆਂ ਫੈਕਟਰੀਆਂ ਲਗਾਉਣ ਵਾਲਾ ਠੱਗਾਂ ਦਾ ਟੋਲਾ ਗ੍ਰਿਫਤਾਰ

197

fake Remdesivir injections. 5 people, including the kingpin, arrested.

ਦੋ ਹਜ਼ਾਰ ਤੋਂ ਵੱਧ ਰੀਮਡੇਸਿਵਿਰ ਦੇ ਨਕਲੀ ਟੀਕੇ ਕੋਰੋਨਾ ਦੇ ਮਰੀਜ਼ਾਂ ਨੂੰ ਵੇਚ ਚੁੱਕੇ ਸਨ

ਕਰੋਨਾ ਦੇ ਕਹਿਰ ਦੇ ਦੌਰਾਨ ਦਿੱਲੀ ਪੁਲਿਸ ਨੇ ਨਕਲੀ ਰੀਮਡੇਸਿਵਿਰ ਬਣਾਉਣ ਵਾਲੇ ਗਿਰੋਹ ਦੇ ਮੁਖੀ ਸਣੇ ਪੰਜ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਉਤਰਾਖੰਡ ਦੇ ਹਰਿਦੁਆਰ, ਰੁੜਕੀ ਅਤੇ ਕੋਟਦਵਾਰ ਵਿਚ ਗੈਰਕਾਨੂੰਨੀ ਫੈਕਟਰੀਆਂ ਵਿਚ ਨਕਲੀ ਰੀਮਡੇਸਿਵਿਰ ਦਾ ਉਤਪਾਦਨ ਕਰਦਾ ਸੀ। ਪੁਲਿਸ ਅਨੁਸਾਰ ਇਹ ਠੱਗ ਇੱਕ ਟੀਕਾ 25 ਹਜ਼ਾਰ ਰੁਪਏ ਵਿੱਚ ਵੇਚਦੇ ਸਨ। ਇਹਨਾਂ ਕੋਲੋਂ ਰੀਮਡੇਸਿਵਿਰ ਦੇ 196 ਜਾਅਲੀ ਟੀਕੇ ਅਤੇ 3 ਹਜ਼ਾਰ ਖਾਲੀ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ । ਪੁਲਿਸ ਪੁੱਛਗਿੱਛ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਰੀਮਡੇਸਿਵਿਰ ਦੇ ਨਕਲੀ ਟੀਕੇ ਕੋਰੋਨਾ ਦੇ ਮਰੀਜ਼ਾਂ ਨੂੰ ਵੇਚ ਚੁੱਕੇ ਸਨ।

Real Estate