ਦਿੱਲੀ – ਇੱਕ ਹੋਰ ਹਸਪਤਾਲ ‘ਚ ਆਕਸੀਜਨ ਖ਼ਤਮ ਡਾਕਟਰ ਸਮੇਤ 8 ਮੌਤਾਂ

62

ਦਿੱਲੀ ਦੇ ਬਤਰਾ ਹਸਪਤਾਲ ਵਿੱਚ ਸ਼ਨੀਵਾਰ ਨੂੰ ਆਕਸੀਜਨ ਖ਼ਤਮ ਹੋ ਕਰਕੇ 8 ਜਾਨਾਂ ਚਲੀਆਂ ਗਈਆਂ । ਇਸ ਮਗਰੋਂ ਹਸਪਤਾਲ ਨੇ ਹਾਈਕੋਰਟ ‘ਚ ਪਹੁੰਚ ਕੀਤੀ । ਹਸਪਤਾਲ ਦੇ ਪ੍ਰਬੰਧਕਾਂ ਨੇ ਅਦਾਲਤ ਨੂੰ ਦੱਸਿਆ ਕਿ ਕੋਈ ਇੱਕ ਘੰਟੇ ਤੱਕ ਹਸਪਤਾਲ ਕੋਲ ਆਕਸੀਜਨ ਦੀ ਸਪਲਾਈ ਨਹੀਂ ਸੀ । ਜਿਸ ਕਾਰਨ 8 ਕਰੋਨਾ ਪੀੜਤਾਂ ਦੀ ਮੌਤ ਹੋ ਗਈ । ਮ੍ਰਿਤਕਾਂ ‘ਚ ਇੱਕ ਡਾਕਟਰ ਵੀ ਸ਼ਾਮਿਲ ਹੈ। ਹਸਪਤਾਲ ਨੇ ਕਿਹਾ ਸਵੇਰੇ 6 ਵਜੇ ਤੋਂ ਐਂਮਰਜੈਸੀ ਬਣੀ ਹੋਈ ਹੈ। ਇੱਥੋਂ 307 ਮਰੀਜ ਦਾਖਿਲ ਹਨ ਜਿੰਨ੍ਹਾਂ ਵਿੱਚੋਂ 230 ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।
ਇਸ ਉਪਰ ਹਾਈਕੋਰਟ ਨੇ ਕਿਹਾ ਕਿ ਹਰ ਕੋਈ ਥੱਕਿਆ ਹੋਇਆ , ਇੱਥੋਂ ਤੱਕ ਕਿ ਅਸੀਂ ਵੀ ਥੱਕ ਗਏ ਹਾਂ । ਕੋਰਟ ਨੇ ਕਿਹਾ ਤੁਸੀ ਡਾਕਟਰ ਹੋ , ਤੁਹਾਨੂੰ ਆਪਣੀ ਨਬਜ਼ ਫੜਨ ਦੀ ਜਰੂਰਤ ਹੈ। ਵਿਵਸਥਾ ਬਣਾਉਣ ਲਈ ਥੋੜਾ ਸਮਾਂ ਦਿਓ ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ , ‘ ਮੈਂ ਡਿਸੀਜਨ ਮੇਕਰਜ ਅੱਗੇ ਹੱਥ ਜੋੜਦਾ ਹਾਂ ਕਿ ਦਿੱਲੀ ਨੂੰ ਜਲਦ ਤੋਂ ਜਲਦ ਆਕਸੀਜਨ ਉਪਲਬੱਧ ਕਰਾਓ ।’
ਦਿੱਲੀ ਨੂੰ ਰੋਜ਼ਾਨਾ 976 ਟਨ ਆਕਸੀਜਨ ਦੀ ਜਰੂਰਤ ਹੈ ਪਰ 490 ਟਨ ਆਕਸੀਜਨ ਹੀ ਮਿਲ ਰਹੀ ਹੈ। ਕੇਜਰੀਵਾਲ ਦੱਸਿਆ ਕਿ ਕੱਲ ਦਿੱਲੀ ਨੂੰ 312 ਟਨ ਆਕਸੀਜਨ ਹੀ ਮਿਲੀ ।

Real Estate