ਕੁਝ ਘੰਟੇ ਬਾਕੀ : ਮਮਤਾ ਜਿੱਤੀ ਤਾਂ ਰਾਸ਼ਟਰੀ ਪੱਧਰ ਉੱਤੇ ਮੋਦੀ ਵਿਰੋਧ ਦਾ ਚਿਹਰਾ ਬਣ ਸਕਦੀ , ਹਾਰੀ ਤਾਂ…

275

 

ਕਰੋਨਾਂ ਮਹਾਂਮਾਰੀ ਦੌਰਾਨ ਪੰਜ ਰਾਜਾਂ ਦੇ ਵਿਧਾਨ ਸਭਾ ਚੋਣ ਨਤੀਜੇ ਆਉਣ ਵਿੱਚ ਕੁਝ ਘੰਟਿਆਂ ਦਾ ਸਮਾਂ ਬਾਕੀ ਹੈ । ਸੱਤਾ ਦੀ ਚਾਬੀ ਕਿਸ ਪਾਰਟੀ ਦੇ ਹੱਥ ਲੱਗਦੀ ਹੈ , ਇਹ ਤਾਂ 2 ਮਈ ਨੂੰ ਹੀ ਪਤਾ ਲੱਗੇਗਾ। ਪੰਜ ਰਾਜਾਂ ਦੀਆਂ ਇਹਨਾਂ ਚੋਣਾਂ ਵਿੱਚ ਵੀ ਕੁੱਝ ਵੱਡੇ ਸਿਆਸੀ ਚਿਹਰੇ ਵੀ ਹਨ ਜਿਨ੍ਹਾਂ ਦੇ ਰਾਜਨੀਤਕ ਭਵਿੱਖ ਦੇ ਲਿਹਾਜ਼ ਨਾਲ ਇਹ ਚੋਣ ਬਹੁਤ ਮਹੱਤਵਪੂਰਣ ਹੋਣ ਜਾ ਰਹੀ ਹੈ ।
ਸਭ ਤੋਂ ਅਹਿਮ ਹਨ ਪੱਛਮੀ ਬੰਗਾਲ ਦੇ ਚੋਣ ਨਤੀਜੇ । ਇੱਥੇ ਸਾਰੀਆਂ ਪਾਰਟੀਆਂ ਨੇ ਕਰੋਨਾਂ ਮਹਾਂਮਾਰੀ ਨੂੰ ਭੁੱਲ ਕੇ ਆਪਣਾ ਜੋਰ ਲਗਾਇਆ ਹੈ । ਭਾਜਪਾ ਵੱਲੋਂ ਮੋਦੀ -ਸ਼ਾਹ ਦੀ ਜੋੜੀ ਨੇ ਬੰਗਾਲ ਜਿੱਤਣ ਨੂੰ ਆਪਣੀ ਇੱਜਤ ਦਾ ਸਵਾਲ ਬਣਾਇਆ , ਤਾਂ ਮਮਤਾ ਬੈਨਰਜੀ ਨੇ ਵੀ ਪੂਰੀ ਤਾਕਤ ਨਾਲ ਚੋਣਾਂ ਲੜੀਆਂ ਹਨ।
ਭਾਜਪਾ ਨੇ ਬੰਗਾਲ ਚੋਣਾਂ ਪੂਰੇ ਹੱਲੇ ਨਾਲ ਲੜੀਆਂ ਹਨ । ਭਗਵਾ ਪਾਰਟੀ ਨੇ ਰਾਜ ਵਿੱਚ ਆਪਣੇ ਸਾਰੇ ਸਾਧਨ ਲਗਾ ਦਿੱਤੇ ਹਨ । ਇਸ ਸਭ ਦੇ ਬਾਅਦ ਵੀ ਜੇਕਰ ਮਮਤਾ ਬੰਗਾਲ ਵਿੱਚ ਆਪਣੀ ਸਰਕਾਰ ਬਚਾਉਣ ਵਿੱਚ ਕਾਮਯਾਬ ਰਹਿੰਦੀਆਂ ਹੈ , ਤਾਂ ਉਹ ਰਾਸ਼ਟਰੀ ਪੱਧਰ ਉੱਤੇ ਮੋਦੀ ਸਰਕਾਰ ਵਿਰੋਧੀ ਗੱਠਜੋੜ ਦੀ ਅਗਵਾਈ ਕਰਨ ਦੀ ਸਭ ਤੋਂ ਵੱਡੀ ਦਾਵੇਦਾਰ ਬੰਣ ਸਕਦੀ ਹੈ । ਬੰਗਾਲ ਵਿੱਚ ਦੀਦੀ ਦੀ ਜਿੱਤ ਉਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਗੱਠਜੋੜ ਦਾ ਲੀਡਰ ਵੀ ਬਣਾ ਸਕਦੀ ਹੈ ।
ਦੂਜੇ ਪਾਸੇ ਜੇਕਰ ਮਮਤਾ ਬੰਗਾਲ ਹਾਰ ਜਾਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਵਿੱਚ ਬਗਾਵਤ ਹੋਰ ਤੇਜ ਹੋ ਜਾਵੇਗੀ। ਕਿਉਂ ਕਿ ਚੋਣਾਂ ਤੋਂ ਪਹਿਲਾਂ ਹੀ ਤਿ੍ਰਣਮੂਲ ਦੇ ਨੇਤਾ ਸ਼ੁਭੇਂਦੁ ਅਧਿਕਾਰੀ , ਦਿਨੇਸ਼ ਤਰਿਵੇਦੀ ਮਮਤਾ ਦਾ ਸਾਥ ਛੱਡ ਭਾਜਪਾ ਦੇ ਨਾਲ ਚਲੇ ਗਏ ਸਨ । ਪਾਰਟੀ ਵਿੱਚ ਮਮਤਾ ਦੇ ਭਤੀਜੇ ਅਭੀਸ਼ੇਕ ਬੈਨਰਜੀ ਨੂੰ ਲੈ ਕੇ ਵੀ ਪਾਰਟੀ ਦਾ ਇੱਕ ਧੜਾ ਨਰਾਜ ਹੈ । ਸੱਤਾ ਜਾਣ ਦੇ ਬਾਅਦ ਇਸ ਧੜੇ ਦੇ ਵੀ ਕਈ ਵਿਧਾਇਕ ਭਾਜਪਾ ਵੱਲ ਭੱਜ ਸਕਦੇ ਹਨ ।

Real Estate