ਦਿੱਲੀ ਵਿੱਚ ਕਰੋਨਾ ਦੇ ਕਹਿਰ ਦੌਰਾਨ ਨਵਾਂ ਸੰਸਦ ਭਵਨ ਬਣਾਉਣ ਦਾ ਕੰਮ ਜਾਰੀ !

236

Central Vista
ਪੁਲਿਸ ਕਮਿਸ਼ਨਰ ਨੇ ਲਾਕਡਾਉਨ ਦੇ ਦੌਰਾਨ ਇਸ ਪ੍ਰੋਜੈਕਟ ਲੱਗੇ 180 ਵਾਹਨਾਂ ਲਈ ਵਿਸੇ਼ਸ ਲਾਕਡਾਉਨ ਪਾਸ ਜਾਰੀ

ਕੋਰੋਨਾ ਵਾਇਰਸ ਦੇ ਕਹਿਰ ਤੋਂ ਰਾਜਧਾਨੀ ਦਿੱਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ । ਮਹਾਂਮਾਰੀ ਦੀ ਰੋਕਥਾਮ ਲਈ ਰਾਜਧਾਨੀ ਵਿੱਚ ਲਾਕਡਾਉਨ ਲਗਾਇਆ ਗਿਆ ਹੈ । ਹਾਲਾਂਕਿ ਇਸ ਤਬਾਹੀ ਦੇ ਵਿੱਚ ਵੀ ਇੱਕ ਕੰਮ ਜੋਰਾਂ ਤੇ ਚੱਲ ਰਿਹਾ ਹੈ ਅਤੇ ਉਹ ਸੇਂਟਰਲ ਵਿਸਟਾ ਪ੍ਰੋਜੈਕਟ ਹੈ । ਲਾਕਡਾਉਨ ਦੇ ਦੌਰਾਨ ਇੱਥੇ ਮਜਦੂਰ ਕੰਮ ਕਰ ਰਹੇ ਹਨ । ਦਿੱਲੀ ਪੁਲਿਸ ਨੇ 19 ਅਪ੍ਰੈਲ ਨੂੰ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਦੇ ਕਹਿਣ ਤੇ ਇਸ ਉਸਾਰੀ ਵਿੱਚ ਲੱਗੇ ਵਾਹਨਾਂ ਦੀ ਆਵਾਜਾਹੀ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਸੀ । ਮੋਦੀ ਸਰਕਾਰ ਦੁਆਰਾ ਬਣਾਏ ਜਾ ਰਹੇ 162 ਆਕਸੀਜਨ ਉਤਪਾਦਨ ਪ੍ਰੋਜੈਕਟ ਦੀ ਲਾਗਤ 201 ਕਰੋੜ ਰੁਪਏ ਹੈ । ਇਸ ਦੇ ਉਲਟ ਸਿਰਫ ਨਵੇਂ ਸੰਸਦ ਭਵਨ ਦੀ ਉਸਾਰੀ ਦਾ ਬਜਟ ਲਗਭਗ ਪੰਜ ਗੁਣਾ ਜਿਆਦਾ 971 ਕਰੋੜ ਰੁਪਏ ਦਾ ਹੈ ।
19 ਅਪ੍ਰੈਲ ਨੂੰ ਜਿਸ ਦਿਨ ਰਾਜਧਾਨੀ ਵਿੱਚ ਹਫਤੇ ਭਰ ਲਈ ਲਾਕਡਾਉਨ ਲਗਾਇਆ ਗਿਆ ਸੀ , ਤਾਂ ਨਵੀਂ ਦਿੱਲੀ ਜਿਲ੍ਹੇ ਲਈ ਡਿਪਟੀ ਪੁਲਿਸ ਕਮਿਸ਼ਨਰ ਨੇ ਲਾਕਡਾਉਨ ਦੇ ਦੌਰਾਨ ਇਸ ਪ੍ਰੋਜੈਕਟ ਦੇ ਕੰਮ ਵਿੱਚ ਲੱਗੇ 180 ਵਾਹਨਾਂ ਲਈ ਲਾਕਡਾਉਨ ਪਾਸ ਜਾਰੀ ਕਰ ਦਿੱਤੇ ਸਨ।
ਇਸ ਉਸਾਰੀ ਦੇ ਕੰਮ ਨੂੰ ‘ਜ਼ਰੂਰੀ ਸੇਵਾਵਾਂ’ ਦੇ ਦਾਇਰੇ ਵਿੱਚ ਲਿਆਉਣ ਲਈ ਵਿਰੋਧੀ ਨੇਤਾਵਾਂ ਨੇ ਸਰਕਾਰ ਉੱਤੇ ਸਵਾਲ ਚੱਕੇ ਹਨ । ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਉੱਤੇ ਹਮਲਾ ਬੋਲਦੇ ਹੋਏ ਟਵੀਟ ਕੀਤਾ , ‘ਸੇਂਟਰਲ ਵਿਸਟਾ-ਜਰੂਰੀ ਨਹੀਂ। ਦੂਰਦ੍ਰਿਸ਼ਟੀ ਵਾਲੀ ਕੇਂਦਰ ਸਰਕਾਰ -ਜ਼ਰੂਰੀ।’

Real Estate