ਕਰੋਨਾ ਨੂੰ ਹਰਾਉਣ ਵਾਲੇ ਲੋਕਾਂ ਨੂੰ ਵੈਕਸੀਨ ਦੀ ਇੱਕ ਡੋਜ ਹੀ ਬਹੁਤ

393

ਪੱਛਮੀ ਦੇਸ਼ਾਂ ਵਿੱਚ ਹੋਈ ਸਟੱਡੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਹੜਾ ਇੱਕ ਵਾਰ ਕਰੋਨਾ ਵਾਇਰਸ ਤੋਂ ਮੁਕਤ ਹੋ ਗਿਆ ਉਸ ਵਿਅਕਤੀ ਨੂੰ ਵੈਕਸੀਨ ਦਾ ਇੱਕ ਹੀ ਡੋਜ਼ ਕਾਫੀ ਹੈ। ਜਿਸ ਨਾਲ ਹੁਣ ਕਈ ਦੇਸ਼ਾਂ ਦੀ ਵੈਕਸ਼ੀਨੇਸ਼ਨ ਵਿਉਤਬੰਦੀ ਬਦਲ ਸਕਦੀ ਹੈ। ਨਿਸ਼ਚਿਤ ਤੌਰ ਤੇ ਦੂਸਰੀ ਲਹਿਰ ਨਾਲ ਲੜ ਰਹੇ ਭਾਰਤ ਦੇ ਲਈ ਇਹ ਸਟੱਡੀ ਵਰਦਾਨ ਸਾਬਿਤ ਹੋ ਸਕਦੀ ਹੈ , ਜੋ ਇਸ ਸਮੇਂ ਵੈਕਸੀਨ ਡੋਜ ਦੀ ਕਮੀ ਦਾ ਸਾਹਮਣਾ ਵੀ ਕਰ ਰਿਹਾ ਹੈ।
ਵੈਕਸੀਨ ਦੀ ਕਮੀ ਕਾਰਨ ਇਹ ਸਟੱਡੀ ਕੀਤੀ ਗਈ ਹੈ, ਹੁਣ ਤੱਕ ਵਾਇਰਸ ਦੇ ਖਿਲਾਫ਼ ਸ਼ਰੀਰ ਦੀ ਲੜਾਈ ਦਾ ਇੱਕ ਖਾਸ ਗੁਣ ਵਿਗਿਆਨਿਕਾਂ ਅਤੇ ਖੋਜੀਆਂ ਦੇ ਸਾਹਮਣੇ ਆਇਆ ਹੈ। ਜਦੋਂ ਕਿਸੇ ਇਨਸਾਨ ਦਾ ਸ਼ਰੀਰ ਕਿਸੇ ਵਾਇਰਸ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ ਤਾਂ ਐਂਟੀਬਾਡੀ ਬਣ ਜਾਂਦੀ ਹੈ। ਇਹ ਐਂਟੀਬਾਡੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਟੀ ਕਿਲਰ ਸੈੱਲਜ ਜੋ ਵਾਇਰਸ ਨੂੰ ਖਤਮ ਕਰਨ ‘ਚ ਸਹਾਈ ਹੁੰਦੀ ਹੈ। ਦੂਜਾ ਐਂਟੀਬਾਡੀ ਹੁੰਦੀ ਹੈ ਮੈਮੋਰੀ ਬੀ ਸੈੱਲਜ , ਇਸ ਦਾ ਕੰਮ ਇਹ ਹੁੰਦਾ ਕਿ ਜੇ ਭਵਿੱਖ ਵਾਇਰਸ ਦੋਬਾਰਾ ਹਮਲਾ ਕਰੇ ਤਾਂ ਉਸਦੀ ਪਛਾਣ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਚੌਕੰਨਾ ਕਰਦਾ ਹੈ। ਤਾਂਕਿ ਉਹ ਵਾਇਰਸ ਨੂੰ ਖ਼ਤਮ ਕਰਨ ਦੇ ਲਈ ਕਿਲਰ ਸੈੱਲਜ ਬਣਾਉਣੇ ਸੁਰੂ ਕਰ ਦੇਵੇ ।
ਕਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਸ਼ਰੀਰ ਵਿੱਚ ਐਂਟੀਬਾਡੀ ਕਿੰਨੇ ਸਮੇਂ ਤੱਕ ਕਾਇਮ ਰਹਿੰਦੀ ਹੈ। ਇਹ ਜਾਣਨਾ ਜਰੂਰੀ ਹੈ ਕਿਉਂਕਿ ਇਸ ਨਾਲ ਪਤਾ ਲੱਗੇਗਾ ਕਿ ਕਿਸੇ ਵਿਅਕਤੀ ਦੇ ਦੋਬਾਰਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਕਿੰਨੀ ਕੁ ਰਹਿ ਜਾਂਦੀ ਹੈ। ਕੁਝ ਲੋਕਾਂ ਦੇ ਸ਼ਰੀਰ ਵਿੱਚ ਤਾਂ ਕੁਝ ਮਹੀਨੇ ਤੱਕ ਹੀ ਐਂਟੀ ਬਾਡੀ ਮਿਲੀ ਹੈ ਜਦਕਿ ਕੁਝ ਲੋਕਾਂ ਦੇ ਸ਼ਰੀਰ ‘ਚ ਸਾਲ ਭਰ ਤੱਕ ਐਂਟਬਾਡੀ ਕਾਇਮ ਰਹਿੰਦੀ ਹੈ।
ਪਿਛਲੇ ਹਫ਼ਤੇ ਸਾਇੰਸ ਇਮਿਊਨੋਲੋਜੀ ਵਿੱਚ ਛਪੀ ਪੇਨ ਇੰਸਟੀਚਿਊਟ ਆਫ ਇਮਿਊਨੋਲਾਜੀ ਦੀ ਸਟੱਡੀ ਦੇ ਮੁਤਾਬਿਕ ਅਮਰੀਕਾ ‘ਚ ਕਰੋਨਾ ਨੂੰ ਮਾਤ ਦੇ ਚੁੱਕੇ ਲੋਕਾਂ ਵਿੱਚ ਐਮਆਰਐਨਏ ਵੈਕਸੀਨ ਨੇ ਪਹਿਲੇ ਡੋਜ ਤੋਂ ਬਾਅਦ ਐਂਟੀਬਾਡੀ ਰਿਸਪੌਂਸ ਬਹੁਤ ਚੰਗਾ ਦਿੱਤਾ । ਪਰ ਦੂਜੇ ਡੋਜ ਮਗਰੋਂ ਇਮਿਊਨ ਕੋਈ ਜਿਆਦਾ ਵਧੀਆ ਨਹੀਂ ਸੀ । ਖੋਜੀਆਂ ਦਾ ਦਾਅਵਾ ਹੈ ਕਿ ਜਿੰਨ੍ਹਾਂ ਨੂੰ ਕਰੋਨਾ ਇਨਫੈਕਸ਼ਨ ਹੁੰਦੀ ਹੋਈ ਸੀ , ਉਸ ਵਿੱਚ ਐਂਟੀਬਾਡੀ ਰਿਸਪੌਂਸ ਦੂਸਰਾ ਡੋਜ ਮਿਲਣ ਤੋਂ ਕੁਝ ਦਿਨ ਤੱਕ ਨਹੀਂ ਦਿਸਿਆ ।
ਯੂਨੀਵਰਸਿਟੀ ਆਫ ਪੈਨਸਿਲਵੇਨੀਆ ਵੱਲੋਂ ਜਾਰੀ ਬਿਆਨ ਵਿੱਚ ਪੇਨ ਇੰਸਟੀਚਿਊਟ ਆਫ਼ ਇਮਿਊਨੋਲੋਜੀ ਦੇ ਸੀਨੀਅਰ ਲੇਖਕ ਈ ਜਾਨ ਵੇਰੀ ਨੇ ਕਿਹਾ ਕਿ ਸਟੱਡੀ ਦੇ ਇਹ ਨਤੀਜੇ ਸ਼ਾਰਟ ਅਤੇ ਲੌਂਗ ਟਰਮ ਵੈਕਸੀਨ ਐਫੀਕੇਸੀ ਦੇ ਲਈ ਹੱਲਾਸ਼ੇਰੀ ਦੇਣ ਵਾਲੇ ਹਨ। ਇਹ ਮੈਮੋਰੀ ਬੀ ਸੈੱਲਜ ਦੇ ਪ੍ਰੀਖਣ ਦੇ ਜ਼ਰੀਏ ਐਮਆਰਐਨਏ ਵੈਕਸੀਨ ਇਮਿਊਨ ਰਿਸਪੌਂਸ ਨੂੰ ਸਮਝਣ ਵਿੱਚ ਸਹਿਯੋਗ ਵੀ ਕਰਦੀ ਹੈ।
ਹਾਲਾਂਕਿ ਭਾਰਤ ‘ਚ ਇਸ ਸਬੰਧੀ ਹਾਲੇ ਤੱਕ ਕੋਈ ਸਟੱਡੀ ਨਹੀਂ ਹੋਈ ।

Real Estate