ਕਰੋਨਾ ਨੂੰ ਮਜ਼ਾਕ ਸਮਝਦਾ ਸੀ ਬੀਜੇਪੀ ਵਿਧਾਇਕ , ਹੁਣ ਗਈ ਜਾਨ – 24 ਘੰਟੇ ਤੱਕ ਆਈਸੀਯੂ ‘ਚ ਬੈੱਡ ਨਹੀ ਮਿਲਿਆ ,

260

ਯੂਪੀ ਦੇ ਨਵਾਬਗੰਜ ਤੋਂ ਬੀਜੇਪੀ ਵਿਧਾਇਕ ਕੇਸਰ ਸਿੰਘ ਗੰਗਵਾਰ ਦੀ ਕਰੋਨਾ ਕਾਰਨ ਮੌਤ ਹੋ ਗਈ । ਉਸਦੀ ਮੌਤ ਮਗਰੋਂ ਇੱਕ ਵੀਡਿਓ ਸਾਹਮਣੇ ਆਈ ਹੈ । ਵੀਡਿਓ ‘ਚ ਉਹ ਵਿਧਾਨ ਸਭਾ ‘ਚ ਬਿਨਾ ਮਾਸਕ ਪਹੁੰਚਦੇ ਹਨ। ਪੱਤਰਕਾਰ ਪੁੱਛਦਾ ਕਿ ਕਰੋਨਾ ਕਾਲ ਹੈ ਤੁਸੀ ਮਾਸਕ ਨਹੀਂ ਲਾਇਆ।
ਵਿਧਾਇਕ ਦਾ ਜਵਾਬ , ‘ ਹੁਣ ਕੋਵਿਡ ਖ਼ਤਮ ਹੋ ਗਿਆ। ਹੁਣ ਕਿੱਥੇ ਹੈ ਕਰੋਨਾ ?
ਕੇਸਰ ਸਿੰਘ ਗੰਗਵਾਰ ਦੀ ਹਾਲਤ ਅਚਾਨਕ ਖ਼ਰਾਬ ਹੋਣ ਲੱਗੀ , ਉਸਨੂੰ ਬਰੇਲੀ ਦੇ ਰਾਮ ਮੂਰਤੀ ਮੈਡੀਕਲ ਕਾਲਜ ‘ਚ ਭਰਤੀ ਕਰਾਇਆ ਗਿਆ। ਜਿੱਥੇ ਉਹ ਕਰੋਨਾ ਪਾਜਿਟਿਵ ਨਿਕਲਿਆ । ਪਰਿਵਾਰ ਦੇ ਦੋਸ਼ ਹੈ ਕਿ ਵਿਧਾਇਕ ਨੂੰ 24 ਘੰਟਿਆਂ ਤੱਕ ਆਈਸੀਯੂ ਵਿੱਚ ਬੈੱਡ ਨਹੀਂ ਮਿਲਿਆ। ਫਿਰ ਉਸਨੂੰ ਨੋਇਡਾ ਦੇ ਹਸਪਤਾਲ ‘ਚ ਭਰਤੀ ਕਰਾਇਆ। ਜਿੱਥੇ 28 ਅਪ੍ਰੈਲ ਨੂੰ ਉਸਦੀ ਮੌਤ ਹੋ ਗਈ ।
ਉਸਦੇ ਬੇਟੇ ਵਿਸ਼ਾਲ ਗੰਗਵਾਰ ਨੇ ਵੀ ਯੋਗੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਆਪਣੇ ਹੀ ਵਿਧਾਇਕ ਦਾ ਇਲਾਜ ਨਹੀਂ ਕਰਵਾ ਸਕੀ । ਵਿਸ਼ਾਲ ਨੇ ਕਿਹਾ , ‘ਮੈਂ ਵਾਰ –ਵਾਰ ਮੁੱਖ ਮੰਤਰੀ ਦਫ਼ਤਰ ਫੋਨ ਕੀਤਾ ਸੀ ,ਪਰ ਕੋਈ ਫੋਨ ਨਹੀਂ ਚੁੱਕਦਾ ਸੀ ।’
ਕਰੋਨਾ ਪਾਜਿਟਿਵ ਹੋਣ ਮਗਰੋਂ ਕੇਸਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੂੰ 18 ਅਪ੍ਰੈਲ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਉਸਦਾ ਇਲਾਜ ਬਰੇਲੀ ਦੇ ਸ੍ਰੀ ਰਾਮ ਮੂਰਤੀ ਸਮਾਰਕ ਹਸਪਤਾਲ ‘ਚ ਚੱਲ ਰਿਹਾ ਹੈ। ਡਾਕਟਰਾਂ ਨੇ ਗੰਭੀਰ ਇਲਾਜ ਅਤੇ ਪਲਾਜਮਾ ਥਰੈਪੀ ਦੀ ਸਲਾਹ ਦਿੱਤੀ ਹੈ। ਇਸ ਲਈ ਤੁਰੰਤ ਦਿੱਲੀ ਦੇ ਮੈਕਸ ਹਸਪਤਾਲ ਵਿੱਚ ਇੱਕ ਬੈੱਡ ਦਿਵਾ ਦਿਓ , ਪਰ ਫਿਰ ਵੀ ਉਸਨੂੰ ਮੈਕਸ ‘ਚ ਦਾਖਲਾ ਨਹੀਂ ਮਿਲਿਆ। ਮਜਬੂਰੀਵੱਸ ਉਸਨੂੰ ਯਥਾਰਥ ਹਸਪਤਾਲ ‘ਚ ਭਰਤੀ ਹੋਣਾ ਪਿਆ।
ਯੂਪੀ ‘ਚ ਹੁਣ ਤੱਕ ਕਰੋਨਾ ਕਾਰਨ ਬੀਜੇਪੀ ਦੇ ਤਿੰਨ ਵਿਧਾਇਕਾਂ ਅਤੇ 2 ਮੰਤਰੀਆਂ ਦੀ ਮੌਤ ਹੋ ਚੁੱਕੀ ਹੈ। ਕੇਸਰ ਸਿੰਘ ਤੋਂ ਪਹਿਲਾਂ 23 ਅਪਰੈਲ ਨੂੰ ਲਖਨਊ ਦੇ ਪੱਛਮੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸੁਰੇਸ਼ ਸ੍ਰੀਵਾਸਤਵ ਦੀ ਮੌਤ ਹੋਈ ਸੀ । ਉਸੇ ਦਿਨ ਔਰੀਆ ਸਦਰ ਤੋਂ ਭਾਜਪਾ ਵਿਧਾਇਕ ਰਮੇਸ਼ ਦਿਵਾਕਰ ਦੀ ਮੌਤ ਹੋ ਗਈ ਸੀ । ਪਹਿਲੀ ਕਰੋਨਾ ਲਹਿਰ ਵਿੱਚ ਕੈਬਨਿਟ ਮੰਤਰੀ ਚੇਤਨ ਚੌਹਾਨ ਅਤੇ ਕਮਲਾ ਰਾਣੀ ਵਰੁਣ ਦੀ ਮੌਤ ਹੋ ਗਈ ਸੀ ।

Real Estate