ਵਿਦੇਸ਼ੀ ਮੀਡੀਆ ਨੇ ਮੋਦੀ ਦੀ ਖੁੰਬ ਠੱਪੀ !

236

international media on modi

ਲਿਖਿਆ , “ਭਾਰਤੀ ਪ੍ਰਧਾਨਮੰਤਰੀ ਦੇ ਘਮੰਡ ਕਾਰਨ ਭਾਰਤ ਵਿੱਚ ਖੌਫ ਦਾ ਮੰਜਰ ,ਵੈਕਸੀਨ ਐਕਸਪਰਟ ਦਾ ਢਿਢੋਂਰਾ ਪਿੱਟਿਆ”

ਅਪ੍ਰੈਲ 2021 ਵਿੱਚ ਵਿਦੇਸ਼ੀ ਮੀਡਿਆ ਦੀ ਮੋਦੀ ਪ੍ਰਤੀ ਤਲਖੀ ਵੱਧ ਗਈ ਹੈ। ਕੋਰੋਨਾ ਦੀ ਦੂਜੀ ਲਹਿਰ ਵਿੱਚ ਭਾਰਤ ਦੀ ਮੋਦੀ ਸਰਕਾਰ ਨਾਕਾਮ ਹੋਈ ਤਾਂ ਵਿਦੇਸ਼ੀ ਮੀਡਿਆ ਵੀ ਸੱਚਾਈ ਖੁੱਲਕੇ ਸਾਹਮਣੇ ਰੱਖ ਦਿੱਤੀ। ਫ਼ਰਾਂਸ ਦੇ ਅਖ਼ਬਾਰ ‘ਲੈ ਮੋਂਡੇ’(Le Monde) ਨੇ ਲਿਖਿਆ ਹੈ, “ਹਰ ਰੋਜ 3.5 ਲੱਖ ਨਵੇਂ ਕੋਰੋਨਾ ਮਰੀਜ ਅਤੇ 2000 ਤੋਂ ਜ਼ਿਆਦਾ ਮੌਤਾਂ, ਇਹ ਹਾਲਤ ਖਤਰਨਾਕ ਵਾਇਰਸ ਦੀ ਵਜ੍ਹਾ ਨਾਲ ਹਨ , ਪਰ ਇਸ ਦੇ ਪਿੱਛੇ ਭਾਰਤੀ ਪ੍ਰਧਾਨਮੰਤਰੀ ਦੇ ਘਮੰਡ,ਬੜਬੋਲੇਪਨ ਅਤੇ ਕਮਜੋਰ ਪਲਾਨਿੰਗ ਦਾ ਵੀ ਹੱਥ ਹੈ। ਦੁਨੀਆ ਭਰ ਵਿੱਚ ਵੈਕਸੀਨ ਐਕਸਪਰਟ ਦਾ ਢੰਡੋਰਾ ਪਿੱਟਿਆ ਗਿਆ,ਪਰ ਤਿੰਨ ਮਹੀਨੇ ਬਾਅਦ ਆਪਣੇ ਭਾਰਤ ਵਿੱਚ ਖੌਫ ਦਾ ਮੰਜਰ ਦੇਖਣ ਨੂੰ ਮਿਲਿਆ। ਭਾਰਤ ਦੇ ਹਾਲਾਤ ਆਪੇ ਤੋਂ ਬਾਹਰ ਹੋ ਚੁੱਕੇ ਹਨ, ਅੰਤਰਰਾਸ਼ਟਰੀ ਪੱਧਰ ਉੱਤੇ ਮਦਦ ਦੀ ਜ਼ਰੂਰਤ ਹੈ। 2020 ਵਿੱਚ ਅਚਾਨਕ ਲਾਕਡਾਊਨ ਲਗਾ ਦਿੱਤਾ ਅਤੇ ਲੱਖਾਂ ਪਰਵਾਸੀ ਮਜਦੂਰਾਂ ਨੂੰ ਸ਼ਹਿਰ ਛੱਡਣੇ ਪਏ । ਪ੍ਰਧਾਨਮੰਤਰੀ ਨੇ ਪਿਛਲੇ ਸਾਲ ਸਿਸਟਮ ਲਾਕ ਕਰਕੇ ਸਭ ਰੋਕਿਆ ਅਤੇ 2021 ਦੀ ਸ਼ੁਰੁਆਤ ਵਿੱਚ ਖੁੱਲ੍ਹਾਖੁੱਲ੍ਹਾ ਛੱਡ ਦਿੱਤਾ।”
“ਮੈਡੀਕਲ ਸਿਸਟਮ ਉੱਤੇ ਸਿਰਫ ਭਾਸ਼ਣ ਦਿੱਤੇ ਗਏ , ਜਨਤਾ ਦੀ ਸੁਰੱਖਿਆ ਨੂੰ ਕਿਨਾਰੇ ਕਰ ਉਤਸਵ ਮਨਾਏ ਗਏ। ਪ੍ਰਧਾਨਮੰਤਰੀ ਮੋਦੀ ਨੇ ਹਾਲਤ ਜਿਆਦਾ ਉਸ ਸਮੇਂ ਵਿਗਾੜ ਦਿੱਤੇ ਜਦੋਂ ਸੂਬਿਆਂ ਵਿੱਚ ਚੋਣ ਪ੍ਰਚਾਰ ਉਹ ਵੀ ਬਿਨਾਂ ਮਾਸਕ ਤੋਂ ਆਈ ਹਜਾਰਾਂ ਦੀ ਭੀੜ ਵਿੱਚ ਕੀਤੇ ਗਏ। ਕੁੰਭ ਮੇਲੇ ਨੂੰ ਵੀ ਇਜਾਜਤ ਦੇ ਦਿੱਤੀ ਗਈ ਲੱਖਾਂ ਲੋਕ ਇਕੱਠੇ ਹੋਏ ਅਤੇ ਇਹ ਕੋਰੋਨਾ ਦਾ ਹਾਟਸਪਾਟ ਬਣ ਗਿਆ ।”

Real Estate