ਭਾਰਤ- ਹੁਣ ਤੱਕ ਡੇਢ ਕਰੋੜ ਮਰੀਜ਼ ਕਰੋਨਾ ਮੁਕਤ ਹੋਏ , 24 ਘੰਟਿਆਂ 2ਲੱਖ 70 ਹਜ਼ਾਰ ਠੀਕ ਹੋਏ

267

3.79 ਲੱਖ ਨਵੇਂ ਕੇਸ ਸਾਹਮਣੇ ਆਏ
ਭਾਰਤ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਵਿੱਚ ਇੱਕ ਰਾਹਤ ਭਰੀ ਖ਼ਬਰ ਵੀ ਹੈ । ਦੇਸ਼ ਵਿੱਚ ਹੁਣ ਤੱਕ ਕਰੋਨਾ ਦੀ ਲਾਗ ਤੋਂ ਮੁਕਤ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਡੇਢ ਕਰੋੜ ਤੋਂ ਪਾਰ ਹੋ ਗਿਆ । ਹੁਣ ਤੱਕ 1 ਕਰੋੜ 50 ਲੱਖ 78 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ‘ਚ 2 ਲੱਖ 70 ਲੋਕ ਠੀਕ ਹੋਏ ਹਨ। ਹੁਣ ਤੱਕ ਦਾ ਇਹ ਵੱਡਾ ਅੰਕੜਾ ਹੈ। ਇਸ ਹਿਸਾਬ ਨਾਲ ਹੁਣ ਰਿਕਵਰੀ ਦਰ 82.08 ਫੀਸਦੀ ਹੋ ਗਿਆ ਹੈ।
ਚਿੰਤਾਜਨਕ ਪੱਖ ਇਹ ਵੀ ਹੈ ਕਿ ਬੁੱਧਵਾਰ ਨੂੰ 3 ਲੱਖ 79 ਹਜ਼ਾਰ 164 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । ਇਹ ਅੰਕੜਾ ਵੀ ਇੱਕ ਦਿਨ ਵਿੱਚ ਮਿਲੇ ਮਰੀਜ਼ਾਂ ਦਾ ਸਭ ਤੋਂ ਵੱਡਾ ਅੰਕੜਾ ਹੈ। 27 ਅਪ੍ਰੈਲ ਨੂੰ 3.62 ਲੱਖ ਮਰੀਜਾਂ ਦੀ ਸ਼ਨਾਖਤ ਹੋਈ ਸੀ । ਬੀਤੇ 24 ਘੰਟਿਆਂ 3646 ਪੀੜਤਾਂ ਦੀ ਮੌਤ ਹੋ ਗਈ । ਮੰਗਲਵਾਰ ਨੂੰ 3286 ਲੋਕਾਂ ਦੀ ਮੌਤ ਹੋ ਗਈ ਸੀ ।
ਦੇਸ਼ ਵਿੱਚ ਹੁਣ ਤੱਕ 1 ਕਰੋੜ 83 ਲੱਖ ਲੋਕ ਕਰੋਨਾ ਪ੍ਰਭਾਵਿਤ ਹੋ ਚੁੱਕੇ ਹਨ। ਡੇਢ ਕਰੋੜ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਕਰੋਨਾ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ 2 ਲੱਖ 4 ਹਜ਼ਾਰ ਹੈ। 29 ਅਪ੍ਰੈਲ ਤੱਕ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ 30 ਲੱਖ 77 ਹਜ਼ਾਰ ਹੈ।

Real Estate