ਪ੍ਰਧਾਨ ਜੀ ਆਉਣਗੇ, ਕਰੋਨਾ ਕਰਕੇ ਕਿਸੇ ਨੇ ਵੀਡੀਓ ਨੀਂ ਬਣਾਉਣੀ

88

ਬਠਿੰਡਾ ਵਿੱਚ ਕਾਂਗਰਸੀਆਂ ਦੁਆਰਾ 23 ਅਪ੍ਰੈਲ ਨੂੰ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਉੱਤੇ ਡੀਸੀ ਨੂੰ ਮੰਗਪੱਤਰ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਕਰਨ ਵਾਲੇ ਅਕਾਲੀ ਦਲ ਦੇ ਆਗੂ ਬੁੱਧਵਾਰ ਨੂੰ ਸੁਖਬੀਰ ਬਾਦਲ ਅੱਗੇ ਸਾਹਮਣੇ ਨਿਯਮਾਂ ਨੂੰ ਤਾਰ-ਤਾਰ ਕਰਦੇ ਵਿਖੇ। ਪਿੰਡ ਬਾਦਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਯੂਥ ਵਿੰਗ ਨੇ ਸ਼ਕਤੀ ਪ੍ਰਦਰਸ਼ਨ ਕੀਤਾ। SOI ਦੇ 200 ਦੇ ਲਗਭਗ ਯੂਥ ਵਰਕਰਾਂ ਦੀ ਅਗਵਾਈ ਕਰ ਰਹੇ SOI ਦੇ ਨਵੇਂ ਬਣੇ ਪ੍ਰਧਾਨ ਰਾਬਿਨ ਬਰਾੜ ਇਹ ਕਹਿੰਦੇ ਨਜ਼ਰ ਆਏ, “ਵੀਰ ਜੀ ਕਰੋਨਾ ਕਰਕੇ ਕਿਸੇ ਨੇ ਵੀਡੀਓ, ਫੋਟੋ ਨਹੀਂ ਕਰਨੀ, ਪ੍ਰਧਾਨ ਜੀ ਆਉਣਗੇ , ਪਹਿਲਾਂ ਸਾਰੇ ਬਾਹਰ ਆ ਜਾਓ । ਇਸ ਬਾਰੇ ਵਿੱਚ ਡੀਸੀ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਹੈ ਕਿ ਇਸ ਬਾਰੇ ਸਿ਼ਕਾਇਤ ਆਈ ਹੈ ।
ਕਾਂਗਰਸ ਆਗੂ ਜੈਜੀਤ ਜੌਹਲ ਇਸ ਤੇ ਕਿਹਾ ਕਿ ਸਾਡੇ ਤੋਂ ਗਲਤੀ ਹੋਈ ਤਾਂ ਸਾਡੇ ਉੱਤੇ ਐਫਆਈਆਰ ਦਰਜ ਕੀਤੀ ਗਈ । ਹੁਣ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਟੀਮ ਉੱਤੇ ਵੀ ਮਾਮਲਾ ਦਰਜ਼ ਕੀਤਾ ਜਾਵੇ।

Real Estate