ਖੁਦ ਨੂੰ ਕਿਡਨੀ ਨਹੀਂ ਮਿਲੀ ਪਰ ਅੱਖਾਂ ਦਾਨ ਕਰ ਕਿਸੇ ਨੂੰ ਰੋਸ਼ਨੀ ਦੇ ਗਿਆ 13 ਸਾਲ ਦਾ ਆਦਿਤਿਆ

182

aditya pathankot

13 ਸਾਲ ਦਾ ਆਦਿਤਿਆ ਆਪਣੀ ਛੋਟੀ ਜਿਹੀ ਜਿੰਦਗੀ ਜਿਉਂ ਕੇ ਅੰਤਮ ਸਮੇਂ ਵਿੱਚ ਬਹੁਤ ਵੱਡਾ ਕੰਮ ਕਰ ਗਿਆ । ਕੁੱਝ ਸਮੇਂ ਤੋਂ ਉਹ ਕਿਡਨੀ ਦੀ ਬਿਮਾਰੀ ਕਾਰਨ ਬੈੱਡ ਉੱਤੇ ਸੀ ਤੇ ਕਿਡਨੀ ਬਦਲਣ ਦੀ ਜਰੂਰਤ ਸੀ । ਟਰਾਂਸਪਲਾਂਟ ਲਈ ਉਸਨੂੰ ਕਿਡਨੀ ਤਾਂ ਨਹੀਂ ਮਿਲ ਸਕੀ ,ਪਰ ਮੌਤ ਤੋਂ ਬਾਅਦ ਉਹ ਦੂਜੇ ਦੀ ਜਿੰਦਗੀ ਲਈ ਰੋਸ਼ਨੀ ਦੇ ਗਿਆ । ਆਦਿਤਿਆ ਨੇ ਆਪਣੀ ਮਾਂ ਦੀ ਪ੍ਰੇਰਨਾ ਤੇ ਆਪਣੀ ਅੱਖਾਂ ਦਾਨ ਕਰਨ ਦਾ ਫੈਸਲਾ ਕਰ ਲਿਆ ਸੀ । ਬੁੱਧਵਾਰ ਨੂੰ ਪਠਾਨਕੋਟ ਦੇ ਮਨਵਾਲ ਪਿੰਡ ਵਿੱਚ ਉਸਦੀ ਅਰਥੀ ਉੱਠੀ ਤਾਂ ਪਿੰਡ ਦੇ ਹਰ ਵਿਅਕਤੀ ਦੀ ਅੱਖ ਵਿੱਚ ਹੰਝੂ ਸਨ ਅਤੇ ਰੋਂਦੇ ਹੋਏ ਵੀ ਉਸਦੀ ਮਾਂ ਰਾਜਕੁਮਾਰੀ ਨੂੰ ਸਬਰ ਸੀ ਕਿ ਉਸਦਾ ਪੁੱਤਰ ਕਿਸੇ ਦੀਆਂ ਅੱਖਾਂ ਵਿੱਚ ਜਿੰਦਾ ਰਹੇਗਾ । ਮਨਵਾਲ ਦੇ ਵਿਕਾਸ ਅਤੇ ਰਾਜਕੁਮਾਰੀ ਦਾ ਪੁੱਤਰ ਆਦਿਤਿਆ ਬਚਪਨ ਤੋਂ ਚੱਲ ਵੀ ਨਹੀਂ ਸਕਦਾ ਸੀ ਉਹ ਖਲੌੜੀ ਦੇ ਸਹਾਰੇ ਚੱਲਦਾ ਸੀ । ਇਸ ਸਾਲ ਜਨਵਰੀ ਵਿੱਚ ਆਦਿਤਿਆ ਇੱਕ ਦਿਨ ਬੇਹੋਸ਼ ਹੋ ਗਿਆ , ਜਾਂਚ ‘ਚ ਪਤਾ ਲੱਗਿਆ ਕਿ ਕਿਡਨੀ ਖ਼ਰਾਬ ਹੈ । ਹਾਲਤ ਲਗਾਤਾਰ ਵਿਗੜਨ ਤੇ ਉਸ ਨੂੰ 28 ਫਰਵਰੀ ਨੂੰ ਚੰਡੀਗੜ ਪੀਜੀਆਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਕਿਡਨੀ ਟਰਾਂਸਪਲਾਂਟ ਕਰਨ ਨੂੰ ਕਿਹਾ,ਪਰ ਕਿਡਨੀ ਨਹੀਂ ਮਿਲੀ । ਜਿਸ ਤੋਂ ਬਾਅਦ ਹੁਣ ਮੰਗਲਵਾਰ ਦੁਪਹਿਰ 3 ਵਜੇ ਆਦਿਤਿਆ ਇਸ ਦੁਨੀਆ ਤੋਂ ਰੁਖਸਤ ਹੋ ਗਿਆ ।
ਇਸ ਤੋਂ ਪਹਿਲਾਂ ਜਦੋਂ ਡਾਕਟਰਾਂ ਨੇ ਮੌਤ ਨੇੜੇ ਦੱਸੀ ਤਾਂ ਮਾਂ ਰਾਜਕੁਮਾਰੀ ਨੇ ਉਸਦੀ ਅੱਖਾਂ ਦਾਨ ਕਰਨ ਦੀ ਇੱਛਾ ਜਤਾਈ ਤਾਂਕਿ ਉਹ ਮਰਨ ਦੇ ਬਾਅਦ ਵੀ ਕਿਸੇ ਦੀਆਂ ਅੱਖਾਂ ਵਿੱਚ ਹੀ ਜਿੰਦਾ ਰਹਿ ਸਕੇ , ਆਦਿਤਿਆ ਨੇ ਵੀ ਇਸ ਉੱਤੇ ਸਹਿਮਤੀ ਦੇ ਦਿੱਤੀ । ਮੌਤ ਦੇ ਕੁੱਝ ਦੇਰ ਬਾਅਦ ਆਈ ਬੈਂਕ ਦੇ ਮਾਹਿਰਾਂ ਨੇ ਅੱਖਾਂ ਕਿਸੇ ਨੂੰ ਟਰਾਂਸਪਲਾਂਟ ਕਰਨ ਲਈ ਲੈ ਲਈਆਂ।

Real Estate