ਸਾਰਾ ਪੰਜਾਬ ਜਾਣਦਾ ਕਿ ਬਾਦਲਾਂ ਨਾਲ ਰਲ ਕੇ ਖੇਡਦਾ ਕੈਪਟਨ : ਜੇਜੇ ਸਿੰਘ

398

badal captian

2017 ਚੋਣਾਂ ਵਿਚ ਬਾਦਲਾਂ ਨੇ ਤੁਹਾਡੀ ਮਦਦ ਕੀਤੀ, ਜਿਸ ਦਾ ਕਰਜ਼ ਤੁਸੀਂ ਗੋਲੀ ਕਾਂਡ ਵਿਚ ਕਾਰਵਾਈ ਨਾ ਕਰਕੇ ਚੁੱਕਾ ਦਿੱਤਾ

ਕੈਪਟਨ-ਸਿੱਧੂ ਵਿਵਾਦ ਵਿਚਾਲੇ ਅਮਰਿੰਦਰ ਸਿੰਘ ਵੱਲੋਂ ਇਹ ਕਹਿਣ ਮਗਰੋਂ ਕਿ “ਨਵਜੋਤ ਸਿੱਧੂ ਪਟਿਆਲੇ ਤੋਂ ਚੋਣ ਲੜੇ ਤਾਂ ਹਾਲ ਜੇਜੇ ਸਿੰਘ ਵਾਲਾ ਹੋਣਾ” ਇਸ ਤੇ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਅਤੇ ਅਕਾਲੀ ਦਲ (ਬਾਦਲ) ਵੱਲੋਂ ਪਟਿਆਲਾ ਤੋਂ ਵਿਧਾਨ ਸਭਾ 2017 ਦੀ ਚੋਣ ਲੜ ਚੁੱਕੇ ਜਨਰਲ ਜੇਜੇ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਆਖਿਆ ਹੈ ਕਿ ਮੈਂ ਤਾਂ ਮਾਮੂਲੀ ਜਿਹੀ ਚੋਣ ਹਾਰਿਆ ਹਾਂ, ਪਰ ਤੁਸੀਂ ਤਾਂ ਜ਼ਮੀਰ ਹੀ ਹਾਰ ਚੁੱਕੇ ਹੋ। ਜਨਰਲ ਜੇਜੇ ਸਿੰਘ ਨੇ ਕਿਹਾ ਕਿ ਸਾਲ 2017 ਵਿਧਾਨ ਸਭਾ ਪਟਿਆਲਾ ਅਤੇ ਲੰਬੀ ਵਿਖੇ ਮੈਚ ਫਿਕਸ ਮੈਚ ਸੀ ਤੇ ਇਹ ਸਿਆਸੀ ਗੁੱਝੀ ਗੱਲ ਕਿਸੇ ਤੋਂ ਵੀ ਲੁਕੀ ਨਹੀਂ। ਉਨ੍ਹਾਂ ਕਿਹਾ ਕਿ ਸਮਾਂ ਬਦਲਦਾ ਰਹਿੰਦਾ ਹੈ, ਭੁੱਲੋ ਨਾ ਕਦੇ ਤੁਸੀਂ ਵੀ ਪਟਿਆਲੇ ਤੋਂ ਚੋਣ ਹਾਰੇ ਸੀ। ਜਨਰਲ ਜੇਜੇ ਸਿੰਘ ਨੇ ਤਿੱਖਾ ਸਵਾਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਲੰਬੀ ਕਿਉਂ ਗਏ ਸੀ, ਜਿਸ ਤੋਂ ਸਪੱਸ਼ਟ ਸੀ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਵਿਚਾਲੇ ਫਿਕਸਿੰਗ ਦੀ ਪੋਲ ਖੁੱਲ੍ਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੈਂ ਪਟਿਆਲੇ ਤੋਂ ਚੋਣ ਨਹੀਂ ਹਾਰਿਆ ਬਲਕਿ ਮੈਨੂੰ ਅਕਾਲੀਆਂ ਨੇ ਹੀ ਹਰਵਾਇਆ ਸੀ। ਜਨਰਲ ਜੇਜੇ ਸਿੰਘ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਟਿਆਲਾ ਵਿਧਾਨ ਸਭਾ ਚੋਣ ਲੜਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਲੋਂ ਤੇ ਦਿਮਾਗ ਵਿਚੋਂ ਮੈਂ ਨਿਕਲਿਆ ਹੀ ਨਹੀਂ। ਇਸ ਕਰਕੇ ਸਮਾਂ ਆਉਣ ’ਤੇ ਮੈਨੂੰ ਯਾਦ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਤੁਸੀਂ ਬਾਦਲਾਂ ਨਾਲ ਕਥਿਤ ਘਿਓ ਖਿਚੜੀ ਹੋ। 2017 ਦੀਆਂ ਚੋਣਾਂ ਵਿਚ ਬਾਦਲਾਂ ਨੇ ਸਾਜਿਸ਼ ਤਹਿਤ ਤੁਹਾਡੀ ਮਦਦ ਕੀਤੀ, ਜਿਸ ਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲੀ ਕਾਂਡ ਵਿਚ ਕਾਰਵਾਈ ਨਾ ਕਰਕੇ ਚੁੱਕਾ ਦਿੱਤਾ ਹੈ।

Real Estate