ਜਿੰਦਾਦਿਲੀ ਦੀ ਮਿਸਾਲ : 85 ਸਾਲ ਦੇ ਕੋਰੋਨਾ ਪੀੜਿਤ ਨੇ 40 ਸਾਲ ਦੇ ਮਰੀਜ ਲਈ ਛੱਡ ਦਿੱਤਾ ਬੈੱਡ

292

ਕਿਹਾ, “ਮੈਂ ਆਪਣੀ ਜਿੰਦਗੀ ਜਿਉਂ ਲਈ”, 3 ਦਿਨ ਬਾਅਦ ਹੋਈ ਮੌਤ

ਕੋਰੋਨਾ ਦੀ ਦੂਜੀ ਲਹਿਰ ਵਿੱਚ ਜਿੱਥੇ ਮਰੀਜ ਬੈੱਡ, ਆਕਸੀਜਨ ਤੇ ਹੋਰ ਦਵਾਈਆਂ ਲਈ ਤਰਸ ਰਹੇ ਹਨ ਉੱਥੇ ਇੱਕ 85 ਸਾਲ ਦੇ ਬਜੁਰਗ ਆਪਣੀ ਜਾਨ ਜਾਣ ਤੋਂ ਪਹਿਲਾਂ ਜਿੰਦਾਦਿਲੀ ਅਤੇ ਮਦਦ ਦੀ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਨੂੰ ਹਰ ਕੋਈ ਯਾਦ ਰੱਖੂਗਾ । ਮਹਾਰਾਸ਼ਟਰ ਦੇ ਨਾਗਪੁਰ ਦੇ ਨਰਾਇਣ ਭਾਊਰਾਵ ਦਾਭਾਡਕਰ ( 85 ) ਹਸਪਤਾਲ ਵਿੱਚ ਭਰਤੀ ਸਨ ਇਸੇ ਦੌਰਾਨ ਉੱਥੇ ਇੱਕ ਔਰਤ ਆਪਣੇ 40 ਸਾਲਾਂ ਪਤੀ ਨੂੰ ਲੈ ਕੇ ਆ ਗਈ ਜਿਸ ਨੂੰ ਕਰੋਨਾ ਪਾਜਟਿਵ ਹੋਣ ਕਾਰਨ ਦਾਖਲ ਹੋਣ ਦੀ ਜਰੂਰਤ ਸੀ , ਪਰ ਹਸਪਤਾਲ ਨੇ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਬੈੱਡ ਖਾਲੀ ਨਹੀਂ ਸੀ । ਇਹ ਸਭ ਵੇਖ ਨਰਾਇਣ ਭਾਊਰਾਵ ਨੇ ਆਪਣਾ ਬੈੱਡ ਉਸ ਵਿਅਕਤੀ ਨੂੰ ਦੇਣ ਲਈ ਹਸਪਤਾਲ ਪ੍ਰਸ਼ਾਸਨ ਨੂੰ ਕਹਿ ਦਿੱਤਾ । ਉਨ੍ਹਾਂ ਨੇ ਕਿਹਾ , ਮੈਂ ਆਪਣੀ ਜਿੰਦਗੀ ਜਿਉਂ ਲਈ ਹੈ , ਮੇਰੀ ਉਮਰ ਹੁਣ 85 ਸਾਲ ਹੈ । ਇਸ ਔਰਤ ਦਾ ਪਤੀ ਜਵਾਨ ਹੈ । ਉਸ ਉੱਤੇ ਪਰਿਵਾਰ ਦੀ ਜ਼ਿੰਮੇਦਾਰੀ ਹੈ , ਇਸ ਲਈ ਉਸ ਨੂੰ ਮੇਰਾ ਬੈੱਡ ਦੇ ਦਿੱਤੇ ਜਾਵੇ । ਨਰਾਇਣ ਭਾਊਰਾਵ ਦੀ ਅਪੀਲ ਨੂੰ ਮੰਨਦੇ ਹੋਏ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਲਿਖਵਾ ਲਿਆ ਕਿ , ‘ਉਹ ਆਪਣਾ ਬੈੱਡ ਆਪਣੀ ਮਰਜੀ ਨਾਲ ਦੂਜੇ ਮਰੀਜ ਲਈ ਛੱਡ ਰਿਹਾ ਹੈ ।’ ਇਸ ਤੋਂ ਬਾਅਦ ਨਰਾਇਣ ਭਾਊਰਾਵ ਨੂੰ ਘਰ ਲਿਆਂਦਾ ਗਿਆ ਜਿੱਥੇ 3 ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਨਰਾਇਣ ਭਾਊਰਾਵ ਨੂੰ ਕੁੱਝ ਦਿਨ ਪਹਿਲਾਂ ਕੋਰੋਨਾ ਹੋਇਆ ਸੀ । ਉਨ੍ਹਾਂ ਦੇ ਜੁਆਈ ਅਤੇ ਧੀ ਨੇ ਉਨ੍ਹਾਂ ਨੂੰ ਇੰਦਰਾ ਗਾਂਧੀ ਸ਼ਾਸਕੀਏ ਹਸਪਤਾਲ ਭਰਤੀ ਕਰਵਾਇਆ ਸੀ ਜਿੱਥੇ ਬਹੁਤ ਮੁਸ਼ਕਿਲ ਨਾਲ ਹੀ ਉਨ੍ਹਾਂ ਨੂੰ ਬੈੱਡ ਮਿਲਿਆ ਸੀ। ਪਰ ਇਹ ਜਿੰਦਾਦਿਲ ਆਦਮੀ ਹਸਪਤਾਲ ਤੋਂ ਘਰ ਆ ਗਿਆ ਤਾਂ ਕਿ ਇੱਕ ਜਵਾਨ ਬੰਦੇ ਨੂੰ ਬੈੱਡ ਮਿਲ ਸਕੇ ।

Real Estate