ਹਾਈਕੋਰਟ ਦੀ ਫਿਟਕਾਰ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਵਾਪਸ ਲਿਆ ਜੱਜਾਂ ਦਾ ਵੀਆਈਪੀ ਟ੍ਰੀਟਮੈਂਟ

318

ਦਿੱਲੀ ਹਾਈਕੋਰਟ ਦੀ ਫਿਟਕਾਰ ਮਗਰੋਂ ਦੇਰ ਰਾਤ ਅਰਵਿੰਦ ਕੇਜਰੀਵਾਲ ਸਰਕਾਰ ਨੇ ਫਾਈਵ ਸਟਾਰ ਹੋਟਲ ਵਿੱਚ ਜੱਜਾਂ ਲਈ 100 ਬਿਸਤਰਿਆਂ ਦੇ ਸਪੈਸ਼ਲ ਕੋਵਿਡ ਫੇਸਿਲਿਟੀ ਬਣਾਉਣ ਦਾ ਫੇਸਲਾ ਤਤਕਾਲ ਪ੍ਰਭਾਵ ਨਾਲ ਵਾਪਸ ਲੈ ਲਿਆ ਹੈ।
ਅੱਜ ਦਿਨ ਵੇਲੇ ਜਸਟਿਸ ਵਿਪਿਨ ਸਾਂਧੀ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਉਸ ਸਮਾਚਾਰ ਰਿਪੋਰਟ ਦਾ ਨੋਟਿਸ ਲਿਆ ।ਹਾਈਕੋਰਟ ਨੇ ਕਿਹਾ ਕਿ ਅਸ਼ੋਕਾ ਹੋਟਲ ਵਿੱਚ ਜੱਜਾਂ ਦੇ ਲਈ 100 ਬਿਸਤਰਿਆਂ ਦਾ ਵਾਲਾ ਸਪੈਸ਼ਲ ਕੋਵਿਡ ਵਾਰਡ ਬਣਾਉਣ ਲਈ ਕਦੇ ਨਹੀਂ ਕਿਹਾ ਸੀ । ਜਦਕਿ ਖ਼ਬਰਾਂ ਵਿੱਚ ਅਜਿਹਾ ਹੀ ਦਿਖਾਇਆ ਜਾ ਰਿਹਾ ਹੈ।
ਕੋਰਟ ਨੇ ਦਿੱਲੀ ਸਰਕਾਰ ਨੂੰ ਐਮਰਜੈਂਸੀ ਉਸ ਹੁਕਮ ਵਿੱਚ ਸੁਧਾਰ ਕਰਨ ਨੂੰ ਕਿਹਾ ਜਿਸ ਵਿੱਚ ਅਸੋ਼ਕਾ ਹੋਟਲ ਵਿੱਚ ਜੱਜਾਂ ਲਈ ਸਪੈਸ਼ਲ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ । ਕੋਰਟ ਨੇ ਕਿਹਾ ਅਜਿਹੇ ਹੁਕਮਾਂ ਨਾਲ ਅਦਾਲਤਾਂ ਬਾਰੇ ਗਲਤ ਸੁਨੇਹਾ ਜਾਂਦਾ ਹੈ।
ਦਿੱਲੀ ‘ਚ ਆਕਸੀਜਨ ਦੀ ਕਾਲਾਬਾਜ਼ਾਰੀ ਰੋਕਣ ਦੇ ਲਈ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਫਿਟਕਾਰ ਲਗਾਈ । ਮ ਕੋਰਟ ਨੇ ਕਿਹਾ ਕੁਝ ਸੌ ਰੁਪਏ ਦੇ ਆਕਸੀਜਨ ਸਿਲੈਂਡਰ ਲੱਖਾ ਰੁਪਏ ਵਿੱਚ ਵੇਚੇ ਜਾ ਰਹੇ ਹਨ। ਇਸ ਮੌਕੇ ਸੁਣਵਾਈ ਦੌਰਾਨ ਪੇਸ਼ ਹੋਈ ਆਕਸੀਜਨ ਬਣਾਉਣ ਵਾਲੀ ਇੱਕ ਕੰਪਨੀ ਨੂੰ ਕਿਹਾ ਕਿ ਗਿਰਜਾਂ ਦੀ ਤਰ੍ਹਾਂ ਵਰਤਾਅ ਕਰਨ ਦਾ ਵੇਲਾ ਨਹੀਂ ਹੈ।

Real Estate