ਕੀ ਹੈ ਮਈ ਦੌਰਾਨ ਬੈਂਕਾਂ ਵਿੱਚ 12 ਦਿਨਾਂ ਦੀ ਛੁੱਟੀ ਦੀ ਸੱਚਾਈ ?

319

bank closed

ਕਈ ਸੂਬਿਆਂ ‘ਚ ਬੈਂਕਾਂ ਦੇ ਕੰਮਕਾਜ ਦੇ ਘੰਟਿਆਂ ਨੂੰ ਘਟਾ ਕੇ 4 ਕਰ ਦਿੱਤਾ ਹੈ

ਮਈ ‘ਚ ਪ੍ਰਾਈਵੇਟ ਤੇ ਸਰਕਾਰੀ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। 5 ਦਿਨ ਵੱਖ-ਵੱਖ ਬੈਂਕ ਹਾਲੀਡੇਅਜ਼ ਦੀ ਵਜ੍ਹਾ ਨਾਲ ਬੰਦ ਰਹਿਣਗੇ। ਛੁੱਟੀਆਂ ਤੋਂ ਇਲਾਵਾ ਬੈਂਕ ਹਰ ਮਹੀਨੇ ਦੇ ਦੂਸਰੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਇਸ ਲਈ ਜੇਕਰ ਅਸੀਂ ਸਨੀਵਾਰ ਤੇ ਐਤਵਾਰ ਨੂੰ ਜੋੜੀਏ ਤਾਂ ਮਈ 2021 ‘ਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਅਨੁਸਾਰ, ਮਈ 2021 ‘ਚ ਬੈਂਕ ਦੀਆਂ ਛੁੱਟੀਆਂ ‘ਚ ਵੱਖ-ਵੱਖ ਤਿਉਹਾਰ ਸ਼ਾਮਲ ਹਨ ਜਿਵੇਂ ਮਹਾਰਾਸ਼ਟਰ ਦਿਵਸ, ਰਮਜ਼ਾਨ, ਬੁੱਧ ਪੂਰਨਿਮਾ ਆਦਿ। ਭਾਰਤ ਵਿਚ ਕੋਵਿਡ-19 ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਬੈਂਕਾਂ ‘ਚ ਕੰਮਕਾਜ ਦਾ ਤਰੀਕਾ ਬਦਲ ਗਿਆ ਹੈ। ਕੋਰੋਨਾ ਜ਼ੋਨ ‘ਚ ਸਥਿਤ ਬੈਂਕਾਂ ਦੇ ਮੁਲਾਜ਼ਮਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਹੂਲਤਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਸੂਬਿਆਂ ‘ਚ ਬੈਂਕਾਂ ਦੇ ਕੰਮਕਾਜ ਦੇ ਘੰਟਿਆਂ ਨੂੰ ਘਟਾ ਕੇ 4 ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਵਿਚ ਅੱਜ ਤੋਂ 15 ਮਈ ਤਕ 10 ਵਜੇ ਤੋਂ 4 ਵਜੇ ਤਕ ਬੈਂਕ ਖੁੱਲ੍ਹਣਗੇ। ਸ਼ਾਮ 4 ਵਜੇ ਬੈਂਕ ਬੰਦ ਹੋ ਜਾਣਗੇ।
ਮਈ ਵਿਚ ਕਿਸ-ਕਿਸ ਦਿਨ ਬੰਦ ਰਹਿਣਗੇ ਬੈਂਕ ?

1 ਮਈ : ਮਜ਼ਦੂਰ ਦਿਵਸ/ਮਹਾਰਾਸ਼ਟਰ ਦਿਵਸ। ਇਸ ਦਿਨ ਬੇਲਾਪੁਰ, ਬੈਂਗਲੁਰੂ, ਚੇਨਈ, ਗੁਹਾਟੀ, ਹੈਦਰਾਬਾਦ, ਇੰਫਾਲ, ਕੋੱਚੀ, ਕੋਲਕਾਤਾ, ਮੁੰਬਈ, ਨਾਗਪੁਰ, ਪਣਜੀ,ਪ ਟਨਾ ਤੇ ਤਿਰੁਵਨੰਤਪੁਰਮ ‘ਚ ਬੈਂਕ ਬੰਦ ਰਹਿਣਗੇ।

7 ਮਈ : Jumat-ul-Vida ‘ਤੇ ਜੰਮੂ ਅਤੇ ਸ੍ਰੀਨਗਰ ‘ਚ ਬੈਂਕ ਬੰਦ ਰਹਿਣਗੇ।

13 ਮਈ : ਰਮਜ਼ਾਨ ਈਦ ਉਲ ਫ਼ਿਤਰ। ਬੇਲਾਪੁਰ, ਜੰਮੂ, ਕੋੱਚੀ, ਮੁੰਬਈ, ਨਾਗਪੁਰ, ਸ੍ਰੀਨਗਰ ਤੇ ਤਿਰੁਵਨੰਤਪੁਰਮ ‘ਚ ਬੈਂਕਾਂ ‘ਚ ਕੰਮਕਾਜ ਨਹੀਂ ਹੋਵੇਗਾ।

14 ਮਈ : ਭਗਵਾਨ ਸ਼੍ਰੀ ਪਰਸ਼ੂਰਾਮ ਜੈਅੰਤੀ/ਰਮਜ਼ਾਨ- ਈਦ (Eid-Ul-Fitra)/ਬਸਾਵਾ ਜੈਅੰਤੀ ਤੇ ਅਕਸ਼ੈ ਤ੍ਰਿਤੀਆ (Akshaya Tritiya) ਮੌਕੇ ਅਗਰਤਲਾ, ਅਹਿਮਦਾਬਾਦ, ਆਈਜ਼ੋਲ, ਬੈਂਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਫਾਲ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਨਵੀਂ ਦਿੱਲੀ, ਪਟਨਾ, ਪਣਜੀ, ਰਾਏਪੁਰ, ਰਾਂਚੀ, ਸ਼ਿਲਾਂਗ ਤੇ ਸ਼ਿਮਲਾ ‘ਚ ਬੈਂਕ ਬੰਦ ਰਹਿਣਗੇ।

26 ਮਈ : ਬੁੱਧ ਪੂਰਨਿਮਾ (Buddha Pournima) ਵਾਲੇ ਦਿਨ ਅਗਰਤਲਾ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ ਤੇ ਸ੍ਰੀਨਗਰ ‘ਚ ਬੈਂਕ ਬੰਦ ਰਹਿਣਗੇ।

ਐਤਵਾਰ ਤੋਂ ਇਲਾਵਾ, ਦੂਸਰੇ ਤੇ ਚੌਥੇ ਸ਼ਨਿਚਰਵਾਰ ਨੂੰ ਬੈਂਕ ਬੰਦ ਰਹਿੰਦੇ ਹਨ। 2, 9, 16, 23 ਤੇ 30 ਮਈ ਨੂੰ ਐਤਵਾਰ ਹੈ ਜਦਕਿ 8 ਮਈ ਤੇ 22 ਮਈ ਨੂੰ ਦੂਸਰਾ ਤੇ ਚੌਥੇ ਸ਼ਨਿਚਰਵਾਰ ਕਾਰਨ ਬੈਂਕ ਬੰਦ ਰਹਿਣਗੇ।

Real Estate