ਕਰੋਨਾ- ਦਿੱਲੀ ‘ਚ 1150 ਮੌਤਾਂ ਦਾ ਰਿਕਾਰਡ ਵਿੱਚੋਂ ਗਾਇਬ !

224

ਮੇਹਰ ਪਾਂਡੇ –ਸ੍ਰੀਨਿਵਾਸਨ ਜੈਨ –

ਦਿੱਲੀ ਵਿੱਚ ਕਰੋਨਾ ਵਾਇਰਸ ਨਾਲ ਹਾਲਤ ਲਗਾਤਾਰ ਵਿਗੜ ਰਹੇ ਹਨ। ਰੋਜ਼ਾਨਾ ਕਿੰਨੀਆਂ ਜਾਨਾਂ ਜਾ ਰਹੀਆਂ ਹਨ। ਸ਼ਮਸ਼ਾਨ ਘਰਾਂ ‘ਚ ਜਿੰਨੀਆਂ ਲਾਸ਼ਾਂ ਆ ਰਹੀਆਂ ਉਹਨਾਂ ਦਾ ਸਰਕਾਰੀ ਅੰਕੜਿਆਂ ਨਾਲੋਂ ਫਰਕ ਹੈ । ਫਿਰ ਸਵਾਲ ਹੈ ਕਿ ਸਰਕਾਰ ਮੌਤਾਂ ਦੀ ਗਿਣਤੀ ਸਹੀ ਕਿਉਂ ਨਹੀਂ ਕਰ ਰਹੀ ? ਹਜ਼ਾਰਾਂ ਮੌਤਾਂ ਦਿੱਲੀ ਸਰਕਾਰ ਦੇ ਗਿਣਤੀ ‘ਚੋਂ ਕਿਉਂ ਬਾਹਰ ਹਨ। ਐਨਡੀਟੀਵੀ ਦੀ ਟੀਮ ਨੇ ਦਿੱਲੀ ਨਗਰ ਨਿਗਮ ਅਤੇ ਸ਼ਮਸ਼ਾਨ ਘਾਟਾਂ ਦਾ ਦੌਰਾ ਕਰਕੇ ਪਤਾ ਲਗਾਇਆ ਕਿ ਘੱਟੋ –ਘੱਟ 1150 ਮੌਤਾਂ ਨੂੰ ਕਰੋਨਾ ਨਾਲ ਹੋਈਆਂ ਮੌਤਾਂ ਦੀ ਅਧਿਕਾਰਤ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ।
ਦਿੱਲੀ ਨਗਰ ਨਿਗਮ ਦੇ 26 ਸ਼ਮਸ਼ਾਨ ਘਾਟਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 18 ਅਪ੍ਰੈਲ ਤੋਂ 24 ਅਪ੍ਰੈਲ ਤੱਕ ਇੱਕ ਹਫ਼ਤੇ ਦੌਰਾਨ 3096 ਕੋਵਿਡ ਪੀੜਤ ਵਿਅਕਤੀਆਂ ਸੰਸਕਾਰ ਕੀਤਾ ਗਿਆ । ਜਦਕਿ ਇਸ ਦੌਰਾਨ ਦਿੱਲੀ ਸਰਕਾਰ ਦਾ ਅੰਕੜਾ ਮੌਤਾਂ ਦੀ ਗਿਣਤੀ 1938 ਦੱਸ ਰਿਹਾ। ਫਿਰ ਦਿੱਲੀ ‘ਚ 1150 ਮੌਤਾਂ ਦੀ ਗਿਣਤੀ ਕਿਉਂ ਨਹੀਂ ਕੀਤੀ ਗਈ । ਐਮਸੀਡੀ ਅਤੇ ਦਿੱਲੀ ਸਰਕਾਰ ਦੇ ਅੰਕੜਿਆਂ ‘ਚ ਫਰਕ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਸ਼ਹਿਰ ਦੇ ਸ਼ਮਸ਼ਾਨ ਘਾਟਾਂ ਦਾ ਮੁਆਇਨਾ ਕਰਕੇ ਇੱਕ ਗੱਲ ਸਾਹਮਣੇ ਆਈ ਹੈ ਕਿ ਕੋਵਿਡ ਦੀ ਵਜਾਹ ਨਾਲ ਜਿਹੜੇ ਲੋਕਾਂ ਦੀ ਘਰ ਵਿੱਚ ਮੌਤ ਹੋ ਜਾਂਦੀ ਹੈ ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਰਹੀ ।

Real Estate