‘ਸ਼ਹਿਰ ਪਟਿਆਲੇ ਦੇ’ ਗੀਤ ਦੇ ਰਚੇਤਾ ਗਿੱਲ ਸੁਰਜੀਤ ਦਾ ਦੇਹਾਂਤ

173

ਪਟਿਆਲਾ, 24 ਅਪਰੈਲ

ਉੱਘੇ ਗੀਤਕਾਰ ਗਿੱਲ ਸੁਰਜੀਤ (75) ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਚਿਰ ਤੋਂ ਬਿਮਾਰ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ। ਦੱਸਣਯੋਗ ਹੈ ਕਿ ਉਨ੍ਹਾਂ ਭਾਵੇਂ ਅਨੇਕਾਂ ਹੀ ਗੀਤ ਲਿਖੇ ਪਰ ਸਭ ਤੋਂ ਵੱਧ ਮਕਬੂਲ ‘ਸ਼ਹਿਰ ਪਟਿਆਲੇ ਦੇ, ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਹੋਇਆ ਸੀ, ਜਿਹੜਾ ਗਾਇਕ ਹਰਦੀਪ ਵੱਲੋਂ ਗਾਇਆ ਗਿਆ ਸੀ। ਇਸ ਤੋਂ ਇਲਾਵਾ ਬਹੁਤ ਸਾਰੇ ਨਾਮੀ ਗਾਇਕਾਂ ਨੇ ਉਨ੍ਹਾਂ ਦੇ ਗੀਤਾਂ ਨੂੰ ਗਾਇਆ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਤੇ ਸ਼੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਗਿੱਲ ਸੁਰਜੀਤ ਮਕਬੂਲ ਗਾਇਕ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਗੀਤਕਾਰੀ ਦਾ ਵਿਹੜਾ ਸੁੰਨਾ ਹੋ ਗਿਆ ਹੈ।

Real Estate