ਦਿੱਲੀ – ਇੱਕ ਹੋਰ ਹਸਪਤਾਲ ‘ਚ ਆਕਸੀਜਨ ਦੀ ਕਮੀ ਕਾਰਨ 20 ਮਰੀਜਾਂ ਦੀ ਮੌਤ

295

BREAKINGਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਦੇਰ ਰਾਤ ਮੌਤ ਹੋ ਗਈ । ਹਸਪਤਾਲ ਦੇ ਮੈਡੀਕਲ ਡਾਇਰੈਕਟਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹਸਪਤਾਲ ਨੂੰ 3.5 ਮੀਟ੍ਰਿਕ ਟਨ ਆਕਸੀਜਨ ਅਲਾਟ ਕੀਤੀ ਗਈ ਸੀ , ਜਿਸ ਨੂੰ ਸੁੱਕਰਵਾਰ ਦੀ ਰਾਤ ਨੂੰ ਭਰਨਾ ਸੀ ਪਰ ਦੇਰ ਰਾਤ ਤੱਕ ਗੈਸ ਰੀਫਿਲ ਨਹੀਂ ਕੀਤੀ ਗਈ । ਹਸਪਤਾਲ ਨੂੰ ਸਿਰਫ਼ 1500 ਲੀਟਰ ਗੈਸ ਮਿਲੀ ਜਿਸ ਕਾਰਨ ਹਸਪਤਾਲ ‘ਚ ਆਕਸੀਜਨ ਦੀ ਕਮੀ ਆਈ ਤੇ ਨਤੀਜੇ ਵਜੋਂ 20 ਮਰੀਜ਼ਾਂ ਦੀ ਮੌਤ ਹੋ ਗਈ ।
ਹਸਪਤਾਲ ਵਿੱਚ ਹੁਣ 215 ਕੋਵਿਡ ਮਰੀਜ ਭਰਤੀ ਹਨ ਜਿੰਨ੍ਹਾਂ ਨੂੰ ਆਕਸੀਜਨ ਦੀ ਜਰੂਰਤ ਹੈ। ਪਤਾ ਲੱਗਿਆ ਕਿ ਮਰਨ ਵਾਲਿਆਂ ਦੀ ਹਾਲਤ ਕਾਫੀ ਗੰਭੀਰ ਸੀ , ਇੱਥੇ ਆਕਸੀਜਨ ਦਾ ਪ੍ਰੈਸ਼ਰ ਲੋ ਸੀ , ਜਿਹੜੀ ਸਪਲਾਈ 5:30 ਪਹੁੰਚਣੀ ਸੀ ਉਹਨ ਰਾਤ ਨੂੰ 12 ਵਜੇ ਪਹੁੰਚੀ ।
ਸ਼ਨੀਵਾਰ ਨੂੰ ਸਵੇਰੇ ਦਿੱਲੀ ਦੇ ਕਈ ਹਸਪਤਾਲਾਂ ਨੇ ਆਕਸੀਜਨ ਦੀ ਕਮੀ ਨੂੰ ਲੈ ਕੇ ਐਮਰਜੈਂਸੀ ਸੁਨੇਹਾ ਦਿੱਤਾ । ਰੋਹਿਣੀ ਦੇ ਇੱਕ ਹੋਰ ਪ੍ਰਸਿੱਧ ਹਸਪਤਾਲ ਨੇ ਆਕਸੀਜਨ ਦੀ ਕਮੀ ਕਾਰਨ ਨਵੇਂ ਮਰੀਜ਼ਾਂ ਭਰਤੀ ਕਰਨ ਤੋਂ ਨਾਂਹ ਕਰ ਦਿੱਤੀ ਹੈ ਅਤੇ ਪਹਿਲਾਂ ਭਰਤੀ ਕੀਤੇ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ।

Real Estate