ਮਸ਼ਹੂਰ ਸੰਗੀਤਕਾਰ ਸ਼੍ਰਵਣ – ਦੀ ਮੌਤ , ਟੁੱਟ ਗਈ ਨਦੀਮ-ਸ੍ਰਵਣ ਦੀ ਜੋੜੀ

160

‘ਆਸਿ਼ਕੀ’ ਫਿਲਮ ਨਾਲ ਫੇਮ ਹੋਈ ਸੰਗੀਤਕਾਰ ਜੋੜੀ ਨਦੀਮ-ਸ੍ਰਵਣ ਦੀ ਜੋੜੀ ਵਿੱਚੋਂ ਸ੍ਰਵਣ ਦੇ ਸਾਹਾਂ ਨੇ ਸਾਥ ਛੱਡ ਦਿੱਤਾ ਹੈ। ਦੋ ਦਿਨ ਪਹਿਲਾ ਉਨ੍ਹਾਂ ਦੇ ਕਰੋਨਾ ਪੀਤਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ । ਸ੍ਰਵਣ ਰਾਠੌਰ ਸੂਗਰ ਦੇ ਮਰੀਜ਼ ਸਨ , ਜਿਸ ਕਾਰਨ ਕਰੋਨਾ ਦੀ ਲਪੇਟ ‘ਚ ਆਉਣ ਮਗਰੋਂ ਉਹਨਾਂ ਦੇ ਫੇਫੜੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਸਨ। ਉਹ ਰਹੇਜਾ ਹਸਪਤਾਲ ‘ਚ ਭਰਤੀ ਸਨ। ਜਿੱਥੋਂ ਖ਼ਬਰ ਪਹੁੰਚੀ ਹੈ ਕਿ ਉਹਨਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਛੱਡ ਦਿੱਤਾ ਸੀ।
ਸ੍ਰਵਣ ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਸਨ। ਉਹਨਾਂ ਨੇ ਨਦੀਮ ਨਾਲ ਮਿਲ ਕੇ ਕਈ ਫਿਲਮਾਂ ਵਿੱਚ ਬਿਹਤਰਹੀਣ ਸੰਗੀਤ ਦੇ ਕੇ ਪ੍ਰਸਿੱਧੀ ਹਾਸਲ ਕੀਤੀ ਸੀ । ਨਦੀਮ-ਸ੍ਰਵਣ ਦੀ ਜੋੜੀ 90 ਦੇ ਦਹਾਕੇ ਵਿੱਚ ਸਭ ਤੋਂ ਚਰਚਿਤ ਜੋੜੀਆਂ ਵਿੱਚੋਂ ਇੱਕ ਸਨ । ਇਸ ਜੋੜੀ ਨੇ ਪਹਿਲੀ ਵਾਰ 1977 ਵਿੱਚ ਭੋਜਪੁਰੀ ਫਿਲਮ ‘ਦੰਗਲ’ ਦੇ ਲਈ ਮਿਊਜਿਕ ਦਿੱਤਾ ਸੀ । ਜਿਸ ਵਿੱਚ ਇਹਨਾਂ ਦਾ ਕੰਪੋਜ ਕੀਤਾ ਗੀਤ ‘ ਕਾਸ਼ੀ ਹਿਲੇ ਪਟਨਾ ਹਿਲੇ’ ਹਿੱਟ ਹੋਇਆ ਸੀ। ਇਸ ਮਗਰੋਂ ਦੋਵਾਂ ਨੇ ਪਹਿਲੀ ਵਾਰ ਬਾਲੀਵੁੱਡ ਫਿਲਮ ‘ਜੀਨਾ ਸੀਖ ਲਿਆ’ ਦੇ ਸੰਗੀਤ ਦਿੱਤਾ ਹੈ।
ਦੋਵਾਂ ਨੂੰ ਸਫ਼ਲਤਾ ਫਿਲਮ ‘ਆਸਿ਼ਕੀ’ ਦੇ ਦਿੱਤੇ ਸੰਗੀਤ ਕਾਰਨ ਮਿਲੀ , ਜੋ ਕਿ ਸੁਪਰਹਿੱਟ ਸਾਬਤ ਹੋਈ । ਉਦੋਂ ਫਿਲਮ ਦੇ ਮਿਊਜਿਕ ਦੀਆਂ ਦੋ ਕਰੋੜ ਕੈਸਟਾਂ ਵਿਕੀਆਂ ਸਨ। ਫਿਰ ‘ਸਾਜਨ,
‘ਦਿਲ ਹੈ ਕਿ ਮਾਨਤਾ ਨਹੀਂ ’, ‘ਸੜਕ’, ‘ਸੈਨਿਕ’ ‘ਦਿਲਵਾਲੇ’ , ‘ਰਾਜਾ ਹਿੰਦੋਸਤਾਨੀ’, ‘ਫੂਲ ਔਰ ਕਾਂਟੇ’ ਅਤੇ ‘ਪ੍ਰਦੇਸ’ ਵਰਗੀਆਂ ਫਿਲਮਾਂ ਦਾ ਸੰਗੀਤ ਦਿੱਤਾ ਅਤੇ ਇਹ ਸਾਰੇ ਐਲਬਮ ਬਹੁਤ ਹਿੱਟ ਰਹੇ । 2000 ਦੇ ਦਹਾਕੇ ਵਿੱਚ ਦੋਵਾਂ ਨੇ ‘ਯੇ ਦਿਲ ਆਸ਼ਕਾਨਾ ’, ਰਾਜ , ਕਿਆਮਤ, ਦਿਲ ਹੈ ਤੁਮਹਾਰਾ, ਬੇਵਫਾ ਅਤੇ ਬਰਸਾਤ ਵਰਗੀਆਂ ਫਿਲਮਾਂ ਲਈ ਸੰਗੀਤ ਦਿੱਤਾ ਸੀ । ਟੀ ਸ਼ੀਰੀਜ ਦੇ ਮਾਲਕ ਗੁਲਸ਼ਨ ਕੁਮਾਰ ਦੇ ਕਤਲ ਕੇਸ ਵਿੱਚ ਨਦੀਮ ਦਾ ਨਾਮ ਜੁੜਿਆ ਤਾਂ ਉਹ ਨਦੀਮ ਇੰਗਲੈਂਡ ਭੱਜ ਗਿਆ । 2002 ਵਿੱਚ ਭਾਰਤੀ ਅਦਾਲਤ ਉਸਦੇ ਖਿਲਾਫ਼ ਕੋਈ ਸਬੂਤ ਨਾ ਹੋਣ ਕਾਰਨ ਉਸਦੇ ਖਿਲਾਫ਼ ਹੱਤਿਆ ਵਿੱਚ ਸ਼ਾਮਿਲ ਹੋਣ ਦਾ ਕੇਸ ਵੀ ਰੱਦ ਹੋ ਗਿਆ । ਪ੍ਰੰਤੂ ਉਸ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਅੱਜ ਤੱਕ ਰੱਦ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਅੱਜ ਵੀ ਪ੍ਰੇਸ਼ਾਨ ਤਾਂ ਹੈ ਪ੍ਰੰਤੂ ਨਦੀਮ ਇੰਗਲੈਂਡ ਅਤੇ ਸ੍ਰਵਣ ਭਾਰਤ ਵਿੱਚ ਰਹਿੰਦੇ ਹੋਏ ਵੀ ਮਿਲ ਕੇ ਕੰਮ ਕਰਦੇ ਰਹੇ । 2005 ਵਿੱਚ ਦੋਸਤੀ ਫਿਲਮ ਦੇ ਸੰਗੀਤ ਤੋਂ ਬਾਅਦ ਦੋਵਾਂ ਨੇ ਮਿਲ ਕੇ ਕੰਮ ਕਰਨਾ ਬੰਦ ਕਰ ਦਿੱਤਾ ਸੀ ।

Real Estate