COVID-19 ਪਾਜ਼ੇਟਿਵ ਆਉਣ ਤੋਂ ਬਾਅਦ ਮਰੀਜ਼ ਨੂੰ ਕਦੋਂ ਹੋਣਾ ਚਾਹੀਦਾ ਹਸਪਤਾਲ ‘ਚ ਦਾਖਲ? ਜਾਣੋ ਕੀ ਕਹਿੰਦੇ ਨੇ ਡਾਕਟਰ

255

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਤੇ ਲਗਾਤਾਰ ਵੱਧ ਰਹੇ ਮਰੀਜ਼ਾਂ ਕਾਰਨ ਹਸਪਤਾਲਾਂ ‘ਚ ਬੈੱਡ ਦੀ ਭਾਰੀ ਕਮੀ ਹੈ, ਡਾਕਟਰ ਆਰਟੀ-ਪੀਸੀਆਰ ਟੈਸਟ ‘ਚ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਜ਼ਰੂਰੀ ਨਾ ਹੋਣ ‘ਤੇ ਹਸਪਤਾਲ ‘ਚ ਦਾਖਲ ਨਾ ਹੋਣ ਦੀ ਸਲਾਹ ਦੇ ਰਹੇ ਹਨ ਕਿਉਂਕਿ ਜ਼ਿਆਦਾਤਰ ਲੋਕ ਘਰ ‘ਤੇ ਹੀ ਠੀਕ ਹੋ ਰਹੇ ਹਨ।

ਕਦੋਂ ਹੋਣਾ ਚਾਹੀਦਾ ਮਰੀਜ਼ ਨੂੰ ਹਸਪਤਾਲ ‘ਚ ਦਾਖਲ?
ਇਸ ਦੌਰਾਨ ਕੇਂਦਰ ਸਰਕਾਰ (Government of India) ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਟਾਟਾ ਮੇਮੋਰੀਅਲ ਹਸਪਤਾਲ ਦੇ ਨਿਦੇਸ਼ਕ ਡਾ.ਸੀਐੱਸ ਪ੍ਰਮੇਸ਼ ਦੇ ਸੁਝਾਵਾਂ ‘ਤੇ ਅਧਾਰਿਤ ਕੁਝ ਸੁਝਾਅ ਦਿੱਤੇ ਗਏ ਹਨ। ਵੀਡੀਓ ‘ਚ ਚੰਗੇ ਪੋਸ਼ਣ ਤੋਂ ਇਲਾਵਾ, ਤਰਲ ਪਦਾਰਥ ਲੈਣ, ਯੋਗਾ ਕਰਨ, ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਆਪਣੇ ਬੁਖਾਰ ਤੇ ਆਕਸੀਜਨ ਦੇ ਲੈਵਲ ਨੂੰ ਟਰੈਕ ਕਰਨ ਦੀ ਸਲਾਹ ਦਿੱਤੀ ਗਈ ਹੈ।
ਕਿੰਨੀ ਹੋਣੀ ਚਾਹੀਦੀ ਹੈ ਬਾਡੀ ‘ਚ ਆਕਸੀਜਨ ਦੀ ਲੈਵਲ?
ਵੀਡੀਓ ਸੰਦੇਸ਼ ‘ਚ ਕਿਹਾ ਗਿਆ ਹੈ ਕਿ ਜੇ ਤੁਹਾਡੀ ਬਾਡੀ ‘ਚ ਆਕਸੀਜਨ ਸਿਰਫ਼ 94 ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਹਸਪਤਾਲ ‘ਚ ਦਾਖਲ ਹੋਣ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਆਕਸੀਜਨ ਲੈਵਲ ਦੀ ਸਟੀਕ ਜਾਂਚ ਲਈ ਮਰੀਜ਼ ਨੂੰ ਆਪਣੇ ਕਮਰੇ ‘ਚ 6 ਮਿੰਟ ਵਾਕ ਕਰਨ ਤੋਂ ਬਾਅਦ ਟੈਸਟ ਦਾ ਸੁਝਾਅ ਦਿੱਤਾ ਗਿਆ ਹੈ। 6 ਮਿੰਟ ਚਲਣ ਤੋਂ ਬਾਅਦ ਤੇ ਪਹਿਲਾਂ ਦੇ ਆਕਸੀਜਨ ਲੈਵਲ ‘ਚ 4 ਫੀਸਦੀ ਜਾਂ ਜ਼ਿਆਦਾ ਉਤਰਾਅ-ਚੜਾਅ ਹੁੰਦਾ ਹੈ ਤਾਂ ਹਸਪਤਾਲ ਤੋਂ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।
Real Estate