ਮਸ਼ਹੂਰ ਕੱਵਾਲ ਸਾਬਰੀ ਦਾ ਦੇਹਾਂਤ

126

ਜੈਪੁਰ : ਕਈ ਫਿਲਮਾਂ ’ਚ ਸੁਪਰਹਿੱਟ ਗੀਤ ਗਾਉਣ ਵਾਲੇ ਜੈਪੁਰ ਦੇ ਕੱਵਾਲ ਫ਼ਰੀਦ ਸਾਬਰੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਮੰਗਲਵਾਰ ਦੇਰ ਰਾਤ ਹਾਲਤ ਵਿਗਡ਼ਨ ’ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਬੁੱਧਵਾਰ ਦੁਪਹਿਰ ਸ਼ਹਿਰ ਦੇ ਘਾਟਗੇਟ ਸਥਿਤ ਮਸਕੀਨੀ ਸ਼ਾਹ ਕਬਰਿਸਤਾਨ ’ਚ ਉਨ੍ਹਾਂ ਨੂੰ ਦਫ਼ਨਾਇਆ ਗਿਆ। ਸਾਬਰੀ ਨੇ ‘ਦੇਰ ਨਾ ਹੋ ਜਾਏ’ ਅਤੇ ‘ਇਕ ਮੁਲਾਕਾਤ ਜ਼ਰੂਰੀ ਹੈ ਸਨਮ’ ਵਰਗੇ ਮਸ਼ਹੂਰ ਗੀਤ ਗਾਏ ਸਨ। ਫ਼ਰੀਦ ਸਾਬਰੀ ਤੇ ਉਨ੍ਹਾਂ ਦੇ ਭਰਾ ਅਮੀਨ ਸਾਬਰੀ ਦੀ ਪਛਾਣ ਸਾਬਰੀ ਬ੍ਰਦਰਜ਼ ਦੇ ਰੂਪ ’ਚ ਦੇਸ਼ ਭਰ ਵਿਚ ਸੀ।

Real Estate