ਪਾਕਿਸਤਾਨ ਤੋਂ ਪਰਤੇ 100 ਸ਼ਰਧਾਲੂਆਂ ਨੂੰ ਕਰੋਨਾ ਹੋਇਆ

255

ਅੰਮ੍ਰਿਤਸਰ, 22 ਅਪਰੈਲ

ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਏ 100 ਦੇ ਕਰੀਬ ਸਿੱਖ ਸ਼ਰਧਾਲੂ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਸ਼ਰਧਾਲੂਆਂ ਦਾ ਅਟਾਰੀ ਵਾਹਗਾ ਜੁਆਇੰਟ ਚੈਕ ਪੋਸਟ ’ਤੇ ਕਰੋਨਾ ਟੈਸਟ ਕੀਤਾ ਗਿਆ ਤਾਂ ਇਨ੍ਹਾਂ ਸ਼ਰਧਾਲੂਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ। ਅਸਿਸਟੈਂਟ ਸਿਵਲ ਸਰਜਨ ਅਮਰਜੀਤ ਸਿੰਘ ਨੇ ਦੱਸਿਆ ਕਿ 98 ਸ਼ਰਧਾਲੂਆਂ ਨੂੰ ਅੱਜ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਵੇਲੇ ਤਕ ਤਿੰਨ ਸੌ ਸ਼ਰਧਾਲੂਆਂ ਦੇ ਕਰੋਨਾ ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ।

Real Estate