ਨਾਸਿਕ ਵਿੱਚ ਆਕਸੀਜਨ ਦਾ ਟੈਂਕਰ ਲੀਕ, 22 ਮੌਤਾਂ

77

ਨਾਸਿਕ, 21 ਅਪਰੈਲ

ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਦਾ ਟੈਂਕਰ ਲੀਕ ਹੋ ਗਿਆ ਜਿਸ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਕਈ ਮੌਤਾਂ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਰੁਕਣ ਕਾਰਨ ਵੀ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਸਪਤਾਲ ਵਿਚ ਆਕਸੀਜਨ ਲੀਕ ਹੋਣ ਕਾਰਨ ਸਪਲਾਈ ਵਾਲਾ ਪ੍ਰੈਸ਼ਰ ਇਕਦਮ ਘੱਟ ਹੋ ਗਿਆ ਜਿਸ ਕਾਰਨ ਵੈਂਟੀਲੇਟਰਾਂ ’ਤੇ ਪਏ ਮਰੀਜ਼ਾਂ ਦੀ ਮੌਤ ਹੋ ਗਈ। ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਯਾਦਵ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

Real Estate