ਦੇਸ਼ ਭਰ ਵਿੱਚ ਕਰੋਨਾ ਦੇ ਕੇਸ 3 ਲੱਖ ਦੇ ਨੇੜੇ ਪੁੱਜੇ ਇਕ ਦਿਨ ਵਿਚ ਮੌਤਾਂ ਦੀ ਗਿਣਤੀ 2023 ਹੋਈ

213

ਨਵੀਂ ਦਿੱਲੀ, 21 ਅਪਰੈਲ

 

ਕਰੋਨਾਵਾਇਰਸ ਦਾ ਕਹਿਰ ਦੇਸ਼ ਵਿਚ ਵਧਦਾ ਜਾ ਰਿਹਾ ਹੈ। ਭਾਰਤ ਵਿਚ ਪਿਛਲੇ ਚੌਵੀ ਘੰਟਿਆਂ ਵਿਚ ਕਰੋਨਾ ਪਾਜ਼ੇਟਿਵ ਦੇ ਨਵੇਂ ਕੇਸ 2,95,041 ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ ਵਿਚ ਮੌਤਾਂ ਦੀ ਗਿਣਤੀ ਵੀ ਵਧ ਕੇ 2023 ਹੋ ਗਈ ਹੈ। ਇਸ ਵੇਲੇ ਐਕਟਿਵ ਕੇਸ ਵੀ 21 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਕਰੋਨਾ ਕਾਰਨ ਮਹਾਰਾਸ਼ਟਰ ਵਿਚ ਮੌਤਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ। ਇਥੇ ਇਕ ਦਿਨ ਵਿੱਚ 519 ਮੌਤਾਂ, ਦਿੱਲੀ ਵਿਚ 277, ਛਤੀਸਗੜ੍ਹ ਵਿਚ 191, ਉਤਰ ਪ੍ਰਦੇਸ਼ ਵਿਚ 162, ਕਰਨਾਟਕਾ ਵਿਚ 149, ਗੁਜਰਾਤ ਵਿਚ 121, ਮੱਧ ਪ੍ਰਦੇਸ਼ ਵਿਚ 77, ਰਾਜਸਥਾਨ ਵਿਚ 64, ਪੰਜਾਬ ਵਿਚ 60, ਬਿਹਾਰ ਵਿਚ 51, ਤਾਮਿਲਨਾਡੂ ਵਿਚ 48, ਪੱਛਮੀ ਬੰਗਾਲ ਵਿਚ 45 ਤੇ ਝਾਰਖੰਡ ਵਿਚ 45, ਹਰਿਆਣਾ ਤੇ ਆਂਧਰਾ ਪ੍ਰਦੇਸ਼ ਵਿਚ 35-35 ਮੌਤਾਂ ਹੋਈਆਂ ਹਨ।

Real Estate