ਵਿਦਿਆਰਥੀਆਂ ਦੇ ਮਾਪਿਆਂ ਵਲੋਂ ਹਵਾਈ ਅੱਡਾ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ

243

ਅੰਮ੍ਰਿਤਸਰ, 20 ਅਪਰੈਲ

 

ਪੜ੍ਹਾਈ ਸਮੇਤ ਹੋਰ ਮੰਤਵਾਂ ਲਈ ਕੈਨੇਡਾ ਗਏ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਯਾਤਰੂ ਵਿਦੇਸ਼ ਜਾਣ ਤੋਂ ਰਹਿ ਗਏ ਹਨ ਜਿਸ ਕਾਰਨ ਯਾਤਰੂਆਂ ਤੇ ਉਨ੍ਹਾਂ ਦੇ ਵਾਰਸਾਂ ਵੱਲੋਂ ਇੱਥੇ ਸਥਾਨਕ ਹਵਾਈ ਅੱਡਾ ਵਿਖੇ ਸਬੰਧਤ ਹਵਾਈ ਕੰਪਨੀ, ਹਵਾਈ ਅੱਡਾ ਪ੍ਰਬੰਧਕਾਂ ਤੇ ਸੁਰੱਖਿਆ ਕਰਮਚਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੰਗਰੂਰ ਤੋਂ ਆਏ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੋਹਤੀ ਅਤੇ ਇਕ ਮਿੱਤਰ ਦੀ ਕੁੜੀ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਵਾਸਤੇ ਕੱਲ੍ਹ ਇਥੇ ਆਏ ਸਨ। ਇਨ੍ਹਾਂ ਦੋਵਾਂ ਕੁੜੀਆਂ ਨੇ ਸਪਾਈਸ ਜੈੱਟ ਹਵਾਈ ਕੰਪਨੀ ਦੀ ਉਡਾਣ ਰਾਹੀਂ ਕੈਨੇਡਾ ਜਾਣਾ ਸੀ। ਦੋਵਾਂ ਕੁੜੀਆਂ ਨੂੰ ਦਸਤਾਵੇਜ਼ੀ ਅਤੇ ਸੁਰੱਖਿਆ ਜਾਂਚ ਲਈ ਸ਼ਾਮ ਨੂੰ ਅੰਦਰ ਭੇਜ ਦਿੱਤਾ ਗਿਆ ਸੀ ਤੇ ਦੇਰ ਰਾਤ ਨੂੰ ਇਹ ਉਡਾਨ ਕੈਨੇਡਾ ਲਈ ਰਵਾਨਾ ਹੋਣੀ ਸੀ ਪਰ ਲਗਪਗ ਰਾਤ ਇੱਕ ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਬੱਚੀ ਕੈਨੇਡਾ ਵਾਸਤੇ ਰਵਾਨਾ ਹੋ ਗਈ ਹੈ ਅਤੇ ਇੱਕ ਰਹਿ ਗਈ ਹੈ ਜੋ ਕੈਨੇਡਾ ਗਈ ਹੈ ਉਸ ਨੂੰ ਵੀ ਦੁਬਈ ਦੇ ਇਕ ਹਵਾਈ ਅੱਡੇ ’ਤੇ ਉਤਾਰ ਦਿੱਤਾ ਗਿਆ ਹੈ ਅਤੇ ਉਹ ਉੱਥੇ ਪ੍ਰੇਸ਼ਾਨ ਹੋ ਰਹੀ ਹੈ। ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਉਡਾਨ ਸਿੱਧੀ ਕੈਨੇਡਾ ਵਾਸਤੇ ਹੈ ਪਰ ਇਸ ਨੂੰ ਦੁਬਈ ਕਿਉਂ ਭੇਜ ਦਿੱਤਾ ਗਿਆ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਯਾਤਰੂਆਂ ਅਤੇ ਵਾਰਸਾਂ ਦੀ ਗੱਲ ਸੁਣੀ ਤੇ ਹਵਾਈ ਅੱਡਾ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ।

 

ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਗ਼ਲਤ ਹਵਾਈ ਟਿਕਟਾਂ ਦੇਣ ਵਾਲੇ ਏਜੰਟਾਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾਵੇ।

Real Estate