ਕਰੋਨਾ ਕਾਰਨ ਰਾਜਿੰਦਰਾ ਹਸਪਤਾਲ ਵਿੱਚ 24 ਘੰਟਿਆਂ ’ਚ 16 ਮੌਤਾਂ

277

ਪਟਿਆਲਾ, 20 ਅਪਰੈਲ

ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਕਾਰਨ 16 ਜਣਿਆਂ ਦੀ ਮੌਤ ਹੋ ਗਈ। ਇਹ ਹਸਪਤਾਲ ਸੂਬੇ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ ਹੈ। ਇਸ ਹਸਪਤਾਲ ਵਿਚ ਮਾਰਚ ਵਿਚ 113 ਜਣਿਆਂ ਤੇ ਇਸ ਮਹੀਨੇ 175 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਥੇ ਮੌਤਾਂ ਦੀ ਗਿਣਤੀ ਵਧਣ ਕਾਰਨ ਮੁਰਦਾ ਘਰ ਵਿਚ ਮ੍ਰਿਤਕ ਦੇਹਾਂ ਰੱਖਣ ਦੀ ਸਮੱਸਿਆ ਆ ਰਹੀ ਹੈ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਇਥੇ ਕਰੋਨਾ ਦੇ ਗੰਭੀਰ ਮਰੀਜ਼ ਹੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਵੀ ਕਰੋਨਾ ਸਬੰਧੀ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਹਸਪਤਾਲ ਵਿਚ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।

Real Estate